Saturday, June 3, 2023
HomeਪੰਜਾਬFor the Promotion of Mother Tongue 'ਨਾਟਕ ਮੇਲੇ' ਦਾ ਆਯੋਜਨ

For the Promotion of Mother Tongue ‘ਨਾਟਕ ਮੇਲੇ’ ਦਾ ਆਯੋਜਨ

For the Promotion of Mother Tongue

ਇੰਡੀਆ ਨਿਊਜ਼, ਪਟਿਆਲਾ :

For the Promotion of Mother Tongue ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕੈਬਨਿਟ ਮੰਤਰੀ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਪਰਗਟ ਸਿੰਘ ਅਤੇ ਸਕੱਤਰ, ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ, ਪੰਜਾਬ, ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿਚ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪਰਸਾਰ ਅਤੇ ਇਸ ਦੀ ਪ੍ਰਫੁੱਲਤਾ ਲਈ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਕਰਮਜੀਤ ਕੌਰ ਵਲੋਂ  1 ਤੋਂ 30 ਨਵੰਬਰ 2021 ਤੱਕ ਪੰਜਾਬੀ ਮਾਹ ਮਨਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਓਪਨ ਏਅਰ ਥੀਏਟਰ, ਭਾਸ਼ਾ ਭਵਨ, ਪਟਿਆਲਾ ਵਿਖੇ ‘ਨਾਟਕ ਮੇਲੇ’ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਰੂਪ ਰੇਖਾ ਚੰਦਨਦੀਪ ਕੌਰ, ਜ਼ਿਲ੍ਹਾ ਭਾਸ਼ਾ ਅਫਸਰ, ਪਟਿਆਲਾ ਵਲੋਂ ਤਿਆਰ ਕੀਤੀ ਗਈ।

For the Promotion of Mother Tongue ਇਕਾਂਗੀ ਨਾਟਕ ਦੀ ਪੇਸ਼ਕਾਰੀ ਕੀਤੀ

ਚੰਦਨਦੀਪ ਕੌਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਪਟਿਆਲਾ ਵਲੋਂ ਸਵਾਗਤੀ ਸ਼ਬਦ ਕਹਿੰਦੇ ਹੋਏ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਗਿਆ। ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ, ਸਤੀਸ਼ ਕੁਮਾਰ ਵਰਮਾ, ਪ੍ਰਸਿੱਧ ਨਾਟਕਕਾਰ, ਵਿਸ਼ੇਸ਼ ਮਹਿਮਾਨ, ਹਰਜੀਤ ਕੈਂਥ, ਡਾਇਰੈਕਟਰ ‘ਆਦਿ ਮੰਚ’ ਅਤੇ ਪ੍ਰਧਾਨਗੀ, ਪਰਮਿੰਦਰਪਾਲ ਕੌਰ, ਡਾਇਰੈਕਟਰ ‘ਕਲਾਕ੍ਰਿਤੀ’ ਵਲੋਂ  ਕੀਤੀ ਗਈ। ਇਸ ਸਮਾਗਮ ਵਿਚ ਨਾਮਵਰ ਕਾਲਜਾਂ ਮੋਦੀ ਕਾਲਜ ਵਲੋਂ ਇਕਾਂਗੀ ਨਾਟਕ ‘ਇਕੋ ਰਾਹ ਸਵਲੜਾ’, ਖਾਲਸਾ ਕਾਲਜ ਵਲੋਂ ਨੁੱਕੜ ਨਾਟਕ ‘ਵਹਿੰਗੀ’ ਅਤੇ ਭੰਡਾਂ ਦੀ ਪੇਸ਼ਕਾਰੀ ਕੀਤੀ ਗਈ। ਕੰਵਲਜੀਤ ਕੌਰ, ਸਹਾਇਕ ਡਾਇਰੈਕਟਰ ਨੇ ਸਮਾਗਮ ਵਿਚ ਆਏ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਤੇਜਿੰਦਰ ਸਿੰਘ ਗਿੱਲ ਨੇ ਬਾਖੂਬੀ ਨਿਭਾਈ।
ਇਹ ਵੀ ਪੜ੍ਹੋ : Strict Action On Bus Mafia ਬਾਦਲਾਂ ਦੀਆਂ 31 ਇੰਟੈਗ੍ਰਲ ਕੋਚ ਪਰਮਿਟ ਰੱਦ

Connect With Us: FacebookTwitter

SHARE
- Advertisement -
RELATED ARTICLES

LEAVE A REPLY

Please enter your comment!
Please enter your name here

Most Popular