Monday, March 27, 2023
HomeਬਾਲੀਵੁੱਡOMG 2 On OTT Platform: ਜਲਦ ਅਕਸ਼ੈ ਕੁਮਾਰ ਨਜ਼ਰ ਆਉਣਗੇ OTT 'ਤੇ...

OMG 2 On OTT Platform: ਜਲਦ ਅਕਸ਼ੈ ਕੁਮਾਰ ਨਜ਼ਰ ਆਉਣਗੇ OTT ‘ਤੇ ਨਜ਼ਰ, OMG 2 ਜਲਦ ਹੋਵੇਗੀ ਰਿਲੀਜ਼

ਇੰਡੀਆ ਨਿਊਜ਼ (OMG 2 On OTT Platform): ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਲੰਬੇ ਸਮੇਂ ਤੋਂ ਸਿਲਵਰ ਸਕ੍ਰੀਨ ‘ਤੇ ਫਲਾਪ ਹੋ ਰਹੇ ਹਨ। ਉਨ੍ਹਾਂ ਦੀਆਂ ਫ਼ਿਲਮਾਂ ਇੱਕ ਤੋਂ ਬਾਅਦ ਇੱਕ ਫਲਾਪ ਹੋ ਰਹੀਆਂ ਹਨ। ਇਨ੍ਹਾਂ ਵਿੱਚ ਬੱਚਨ ਪਾਂਡੇ, ਸਤਰੰਗੀ ਰੇ, ਰਕਸ਼ਾਬੰਧਨ, ਸਮਰਾਟ ਪ੍ਰਿਥਵੀਰਾਜ, ਰਾਮਸੇਤੂ ਅਤੇ ਸੈਲਫੀ ਸ਼ਾਮਲ ਹਨ। ਇਹ ਸਾਰੀਆਂ ਫ਼ਿਲਮਾਂ ਬਾਕਸ ਆਫਿਸ ‘ਤੇ ਬੁਰੀ ਤਰ੍ਹਾਂ ਫਲਾਪ ਹੋਈਆਂ ਅਤੇ ਹੁਣ ਅਕਸ਼ੈ ਦੀ ਆਉਣ ਵਾਲੀ ਫ਼ਿਲਮ OMG 2 ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਖ਼ਬਰਾਂ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਫ਼ਿਲਮ ਸਿੱਧਾ OTT ਪਲੇਟਫਾਰਮ ‘ਤੇ ਰਿਲੀਜ਼ ਹੋਵੇਗੀ।

ਹੋਰ ਖ਼ਬਰਾਂ ਪੜ੍ਹਨ ਲਈ ਕਰੋ ਇੱਥੇ ਕਲਿੱਕ: http://Shraddha And Siddhanth: ਸ਼ਰਧਾ ਦੇ ਭਰਾ ਸਿਧਾਂਤ ਨਹੀਂ ਕਮ੍ਹਾਂ ਸਕੇ ਬਾਲੀਵੁੱਡ ਆਪਣਾ ਨਾਂਅ

ਅਕਸ਼ੈ ਕੁਮਾਰ ਦੀਆਂ ਲਗਾਤਾਰ ਫਲਾਪ ਫ਼ਿਲਮਾਂ ਅਤੇ ਬਾਕਸ ਆਫਿਸ ‘ਤੇ ਉਨ੍ਹਾਂ ਦੇ ਖਰਾਬ ਕਲੈਕਸ਼ਨ ਦੇ ਰਿਕਾਰਡ ਨੂੰ ਦੇਖਦੇ ਹੋਏ ਹੁਣ ਨਿਰਮਾਤਾਵਾਂ ਨੇ ਫੈਸਲਾ ਕੀਤਾ ਹੈ ਕਿ OMG 2 ਨੂੰ ਸਿੱਧਾ OTT ‘ਤੇ ਰਿਲੀਜ਼ ਕੀਤਾ ਜਾਵੇਗਾ ਪਰ ਹਾਲੇ ਤੱਕ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਫ਼ਿਲਮ ਕਿਸ OTT ਪਲੇਟਫਾਰਮ ‘ਤੇ ਹੋਵੇਗੀ। ਦੇਖਿਆ ਜਾ ਸਕਦਾ ਹੈ।

OMG 2 ਕਿੱਥੇ ਹੋਵੇਗੀ ਰਿਲੀਜ਼

ਅਕਸ਼ੈ ਕੁਮਾਰ ਦੀ 2012 ‘ਚ ਆਈ ਫ਼ਿਲਮ ‘ਓ.ਐੱਮ.ਜੀ. ਡੁਪਰ’ ਹਿੱਟ ਰਹੀ ਸੀ ਅਤੇ ਹੁਣ ਇਸ ਦਾ ਸੀਕਵਲ ‘OMG 2’ ਬਣ ਰਹੀ ਹੈ। ਪਹਿਲੇ ਹਿੱਸੇ ‘ਚ ਅਕਸ਼ੈ ਕੁਮਾਰ ਅਤੇ ਪਰੇਸ਼ ਰਾਵਤ ਨੇ ਦਰਸ਼ਕਾਂ ਦਾ ਕਾਫ਼ੀ ਦਿਲ ਜਿੱਤ ਲਿਆ ਸੀ ਅਤੇ ਇਸ ਭਾਗ ‘ਚ ਵੀ ਅਕਸ਼ੈ ਕੁਮਾਰ ਅਤੇ ਪਰੇਸ਼ ਰਾਵਲ ਦੇ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਪਤਾ ਲੱਗਾ ਹੈ ਕਿ ਅਕਸ਼ੈ ਕੁਮਾਰ ਦੀ ‘OMG 2’ ਜਿਓ ਸਿਨੇਮਾ-ਵੂਟ ‘ਤੇ ਰਿਲੀਜ਼ ਹੋ ਸਕਦੀ ਹੈ।

SHARE
Koo birdWhatsapppinteresttelegram
- Advertisement -
RELATED ARTICLES

LEAVE A REPLY

Please enter your comment!
Please enter your name here

Most Popular