Monday, March 27, 2023
Homeਬਾਲੀਵੁੱਡਕੰਗਨਾ ਰਣੌਤ (Kangana Ranaut) ਦਾ ਟਵਿੱਟ ਮੁੜ ਚਰਚਾ 'ਚ

ਕੰਗਨਾ ਰਣੌਤ (Kangana Ranaut) ਦਾ ਟਵਿੱਟ ਮੁੜ ਚਰਚਾ ‘ਚ

ਇੰਡੀਆ ਨਿਊਜ਼ (ਦਿੱਲੀ): ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹੈ ਜੋ ਆਪਣੇ ਬਿਆਨਾਂ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਬਣੀ ਰਹਿੰਦੀ ਹੈ। ਕੰਗਨਾ ਆਪਣੇ ਬਿਆਨਾਂ ਨੂੰ ਲੈ ਕੇ ਟਵਿੱਟਰ ਹਮੇਸ਼ਾ ਚਰਚਾ ਵਿੱਚ ਬਣੀ ਰਹਿੰਦੀ ਹੈ। ਇਸ ਵਿਚਕਾਰ ਇੱਕ ਵਾਰ ਫਿਰ ਤੋਂ ਅਦਾਕਾਰਾ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਸੋਸ਼ਲ ਮੀਡੀਆ ‘ਤੇ ਕੰਗਨਾ ਹਮੇਸ਼ਾ ਕਿਸੇ ਨਾ ਕਿਸੇ ਨੂੰ ਆਪਣੇ ਨਿਸ਼ਾਨਾ ‘ਤੇ ਲੈਂਦੀ ਹੈ। ਇਸ ਵਾਰ ਕੰਗਨਾ ਨੇ ਬਾਲੀਵੁੱਡ ਮਾਫ਼ੀਆ ਉੱਪਰ ਨਿਸ਼ਾਨਾ ਸਾਧਿਆ ਹੈ।

ਹੋਰ ਖ਼ਬਰਾਂ ਪੜ੍ਹਣ ਲਈ ਕਰੋ ਇੱਥੇ ਕਲਿੱਕ: ਵੋਕੇਸ਼ਨਲ ਟਰੇਡ ਦੇ ਵਿਦਿਆਰਥੀਆਂ ਨੂੰ ਸਵੈ ਰੋਜ਼ਗਾਰ ਕਿੱਟਾਂ ਦਿੱਤੀਆਂ Self Employment Kits

ਦਰਅਸਲ, ਕੰਗਨਾ ਨੇ ਆਪਣੇ ਟਵਿੱਟਰ ਅਕਾਊਂਟ ਤੋਂ 2-3 ਟਵੀਟ ਕੀਤੇ ਹਨ। ਕੰਗਨਾ ਨੇ ਬਾਲੀਵੁੱਡ ਮਾਫੀਆ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ‘ਭਿਖਾਰੀ ਫ਼ਿਲਮ ਮਾਫੀਆ ਨੇ ਮੇਰੇ ਰਵੱਈਏ ਨੂੰ ਮੇਰਾ ਹੰਕਾਰ ਕਿਹਾ, ਕਿਉਂਕਿ ਮੈਂ ਦੂਜੀਆਂ ਕੁੜੀਆਂ ਦੀ ਤਰ੍ਹਾਂ ਗਿਗਲ ਕਰਨਾ, ਆਈਟਮ ਨੰਬਰ ਕਰਨਾ, ਵਿਆਹਾਂ ‘ਤੇ ਨੱਚਣਾ, ਰਾਤ ਨੂੰ ਬੁਲਾਏ ਜਾਣ ‘ਤੇ ਹੀਰੋਜ਼ ਦੇ ਕਮਰੋਂ ਵਿੱਚ ਜਾਣਾ ਇਨ੍ਹਾਂ ਸਭ ਤੋਂ ਇਨਕਾਰ ਕੀਤਾ, ਉਨ੍ਹਾਂ ਨੇ ਮੈਨੂੰ ਪਾਗਲ ਘੋਸ਼ਿਤ ਕੀਤਾ ਅਤੇ 1/2 ਵਾਰ ਜੇਲ੍ਹ ਕਰਨ ਦੀ ਕੋਸ਼ਿਸ਼ ਕੀਤੀ।’

ਕੰਗਨਾ (Kangana Ranaut) ਨੇ ਆਪਣੇ ਅਗਲੇ ਟਵੀਟ ਵਿੱਚ ਕਿਹਾ ਹੈ, ‘ਇਹ ਰਵੱਈਆ ਹੈ

ਜਾਂ ਇਮਾਨਦਾਰੀ? ਆਪਣੇ ਆਪ ਨੂੰ ਸੁਧਾਰਨ ਦੀ ਬਜਾਏ, ਉਹ ਮੈਨੂੰ ਸੁਧਾਰਨ ਲਈ ਚੱਲੇ ਹਨ। ਪਰ, ਚੱਕਰ ਇਹ ਹੈ ਕਿ ਮੈਨੂੰ ਆਪਣੇ ਲਈ ਕੁਝ ਨਹੀਂ ਚਾਹੀਦਾ। ਮੈਂ ਸਭ ਕੁਝ ਗਿਰਵੀ ਰੱਖ ਕੇ ਫ਼ਿਲਮ ਬਣਾਈ ਹੈ। ਰਾਕਸ਼ਸ਼ਾਂ ਦਾ ਨਾਸ਼ ਹੋਵੇਗਾ, ਸਿਰ ਵੱਢੇ ਜਾਣਗੇ, ਕਿਸੇ ਨੂੰ ਮੈਂਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੀਦਾ।’

ਦਰਅਸਲ ਹਾਲ ਹੀ ‘ਚ ਕੰਗਨਾ ਨੇ ਟਵਿਟਰ ‘ਤੇ ਆਪਣੀ ਮਾਂ ਦੀ ਇੱਕ ਤਸਵੀਰ ਸ਼ੇਅਰ ਕੀਤੀ ਸੀ। ਇਸ ਵਿੱਚ ਕੰਗਨਾ ਦੀ ਮਾਂ ਖੇਤਾਂ ਵਿੱਚ ਕੰਮ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਕੰਗਨਾ ਨੇ ਲਿਖਿਆ, ‘ਇਹ ਮੇਰੀ ਮਾਂ ਹੈ, ਉਹ ਰੋਜ਼ਾਨਾ 7-8 ਘੰਟੇ ਖੇਤੀ ਕਰਦੀ ਹੈ। ਹਮੇਸ਼ਾ ਲੋਕ ਘਰ ਆ ਕੇ ਦੱਸਦੇ ਹਨ ਕਿ ਅਸੀਂ ਕੰਗਨਾ ਦੀ ਮਾਂ ਨੂੰ ਮਿਲਣਾ ਹੈ। ਬਹੁਤ ਹੀ ਨਿਮਰਤਾ ਨਾਲ ਹੱਥ ਜੋੜ ਕੇ, ਉਹ ਉਸਨੂੰ ਚਾਹ-ਪਾਣੀ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਮੈਂ ਉਸਦੀ ਮਾਂ ਹਾਂ। ਦੇਖਣ ਵਾਲਿਆਂ ਦੀਆਂ ਅੱਖਾਂ ਅੱਥਰੂ ਆ ਜਾਂਦੇ ਹਨ।’ ਇਸ ‘ਤੇ ਕੰਗਨਾ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਖ਼ੂਬ ਤਾਰੀਫ ਕੀਤੀ ਅਤੇ ਉੱਥੇ ਹੀ ਕੁਝ ਲੋਕਾਂ ਨੇ ਕੰਗਨਾ ‘ਤੇ ਸਵਾਲ ਵੀ ਖੜ੍ਹੇ ਕੀਤੇ ਹਨ। ਹਾਲਾਂਕਿ ਕੰਗਨਾ ਵੱਲੋਂ ਟ੍ਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਗਿਆ।

 

SHARE
Koo birdWhatsapppinteresttelegram
- Advertisement -
RELATED ARTICLES

LEAVE A REPLY

Please enter your comment!
Please enter your name here

Most Popular