Wednesday, June 29, 2022
Homeਬਾਲੀਵੁੱਡਇਕ ਮਾਂ ਦੇ ਸੰਘਰਸ਼ ਨੂੰ ਦਰਸਾਉਂਦੀ ਹੈ 'ਧੀਆਂ ਮੇਰੀਆਂ' ਦੀ ਕਹਾਣੀ

ਇਕ ਮਾਂ ਦੇ ਸੰਘਰਸ਼ ਨੂੰ ਦਰਸਾਉਂਦੀ ਹੈ ‘ਧੀਆਂ ਮੇਰੀਆਂ’ ਦੀ ਕਹਾਣੀ

ਦਿਨੇਸ਼ ਮੌਦਗਿਲ, ਲੁਧਿਆਣਾ: ਨਵੇਂ ਸ਼ੋਅ ‘ਧੀਆਂ ਮੇਰੀਆਂ’ ਨੇ ਲਾਂਚ ਹੁੰਦੇ ਹੀ ਦਰਸ਼ਕਾਂ ਦੇ ਦਿਲਾਂ ‘ਚ ਆਪਣੀ ਜਗ੍ਹਾ ਬਣਾ ਲਈ ਹੈ। ਇਸ ਸ਼ੋਅ ਦੀ ਕਹਾਣੀ ਇਕ ਮਾਂ ਦੇ ਸੰਘਰਸ਼ ਨੂੰ ਦਰਸਾਉਂਦੀ ਹੈ ਜੋ ਹਰ ਕਿਸੇ ਨੂੰ ਹਿੰਮਤ, ਸਮਰਪਣ ਅਤੇ ਸਤਿਕਾਰ ਨਾਲ ਜਿਉਣ ਲਈ ਪ੍ਰੇਰਿਤ ਕਰਦੀ ਹੈ।

ਅੱਜ ਦੇ ਐਪੀਸੋਡ ਵਿੱਚ, ਅਸੀਂ ਜਾਣਾਂਗੇ ਕਿ ਆਸ਼ਾ, ਇੱਕ ਦ੍ਰਿੜ ਔਰਤ ਨੂੰ ਉਸਦੇ ਪਤੀ ਨੇ ਕਿਉਂ ਛੱਡ ਦਿੱਤਾ ਸੀ। ਆਸ਼ਾ, ਜੋ ਪਹਿਲਾਂ ਹੀ ਦੋ ਕੁੜੀਆਂ ਨੂੰ ਜਨਮ ਦੇ ਚੁੱਕੀ ਸੀ, ਹੁਣ ਤੀਜੀ ਵਾਰ ਮਾਂ ਬਣਨ ਜਾ ਰਹੀ ਸੀ ਜਦੋਂ ਉਸਦੇ ਪਤੀ ਨੇ ਕਿਸੇ ਹੋਰ ਨਾਲ ਦੁਬਾਰਾ ਵਿਆਹ ਕਰਨ ਦਾ ਫੈਸਲਾ ਕੀਤਾ। ਉਸ ਦਾ ਖ਼ਿਆਲ ਸੀ ਕਿ ਆਸ਼ਾ ਮੁੜ ਇੱਕ ਲੜਕੀ ਨੂੰ ਜਨਮ ਦੇਵੇਗੀ ਜੋ ਉਸ ਨੂੰ ਬਿਲਕੁਲ ਮਨਜ਼ੂਰ ਨਹੀਂ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਉਸ ਦਾ ਵੰਸ਼ ਧੀਆਂ ਨਾਲ ਅੱਗੇ ਨਹੀਂ ਵਧੇਗਾ।

ਆਸ਼ਾ ਨੇ ਬਾਅਦ ਵਿੱਚ ਆਪਣੀਆਂ ਤਿੰਨ ਧੀਆਂ ਦਾ ਪਾਲਣ-ਪੋਸ਼ਣ ਕਿਵੇਂ ਕੀਤਾ? ਉਸ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪਿਆ? ਇਸ ਲਈ, ਆਸ਼ਾ ਅਤੇ ਉਸਦੀਆਂ ਧੀਆਂ ਦੀ ਕਹਾਣੀ ਨੂੰ ਦੇਖਣਾ ਨਾ ਭੁੱਲੋ ।

ਇਹ ਵੀ ਪੜੋ : ਆਈਫਾ ਅਵਾਰਡਸ ਵਿੱਚ ਵਿੱਕੀ ਕੌਸ਼ਲ ਨੇ ਕਟਰੀਨਾ ਨੂੰ ਕੀਤਾ ਮਿਸ

ਸਾਡੇ ਨਾਲ ਜੁੜੋ : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular