Saturday, June 25, 2022
Homeਬਾਲੀਵੁੱਡਪੋਲੀਵੁੱਡਪੰਜਾਬੀ ਫਿਲਮ 'ਯਾਰ ਮੇਰਾ ਤਿਤਲੀਆਂ ਵਰਗਾ' ਦਾ ਪੋਸਟਰ ਕੀਤਾ ਸਾਂਝਾ

ਪੰਜਾਬੀ ਫਿਲਮ ‘ਯਾਰ ਮੇਰਾ ਤਿਤਲੀਆਂ ਵਰਗਾ’ ਦਾ ਪੋਸਟਰ ਕੀਤਾ ਸਾਂਝਾ

ਦਿਨੇਸ਼ ਮੌਦਗਿਲ, Pollywood news: ਪੰਜਾਬੀ ਸਿਨੇਮਾ ਦੇ ਸੁਪਰਸਟਾਰ, ਗਿੱਪੀ ਗਰੇਵਾਲ ਨੇ ਆਪਣੀ ਆਉਣ ਵਾਲੀ ਫਿਲਮ ‘ਯਾਰ ਮੇਰਾ ਤਿਤਲੀਆਂ ਵਰਗਾ’ ਨੂੰ ਨਵੀਂ ਰਿਲੀਜ਼ ਮਿੱਤੀ 2 ਸਤੰਬਰ, 2022 ਦਿੰਦੇ ਹੋਏ ਦੂਜਾ ਪੋਸਟਰ ਰਿਲੀਜ਼ ਕੀਤਾ ਹੈ। ਹੰਬਲ ਮੋਸ਼ਨ ਪਿਕਚਰਜ਼ ਨੇ ਓਮਜੀ ਸਟਾਰ ਸਟੂਡੀਓਜ਼ ਦੇ ਸਹਿਯੋਗ ਨਾਲ ਇਹ ਫਿਲਮ ਪੇਸ਼ ਕੀਤੀ ਗਈ ਹੈ। ਫਿਲਮ ਰਵਨੀਤ ਕੌਰ ਗਰੇਵਾਲ, ਗਿੱਪੀ ਗਰੇਵਾਲ ਅਤੇ ਆਸ਼ੂ ਮੁਨੀਸ਼ ਸਾਹਨੀ ਦੁਆਰਾ ਨਿਰਮਿਤ ਕੀਤੀ ਗਈ ਹੈ। ਭਾਨਾ ਐਲ.ਏ. ਅਤੇ ਵਿਨੋਦ ਅਸਵਾਲ ਸਹਿ-ਨਿਰਮਾਤਾ ਵਜੋਂ ਅਤੇ ਹਰਦੀਪ ਦੁੱਲਤ ਕਾਰਜਕਾਰੀ ਨਿਰਮਾਤਾ ਦੇ ਰੂਪ ਵਿੱਚ ਕੰਮ ਕੀਤਾ ਹੈ।

ਗਿੱਪੀ ਗਰੇਵਾਲ ਅਤੇ ਤਨੂ ਗਰੇਵਾਲ ਮੁਖ ਭੂਮਿਕਾ ਵਿੱਚ

ਫਿਲਮ ਵਿਚ ਗਿੱਪੀ ਗਰੇਵਾਲ ਅਤੇ ਪੰਜਾਬੀ ਇੰਡਸਟਰੀ ਦੀ ਬੇਮਿਸਾਲ ਅਭਿਨੇਤਰੀ ਤਨੂ ਗਰੇਵਾਲ ਮੁਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਸ ਜੋੜੀ ਦੇ ਨਾਲ, ਪ੍ਰਸ਼ੰਸਕ ਕਰਮਜੀਤ ਅਨਮੋਲ, ਅਤੇ ਰਾਜ ਧਾਲੀਵਾਲ ਨੂੰ ਵੀ ਫਿਲਮ ਵਿੱਚ ਦੇਖਣਗੇ। ਕਹਾਣੀ ਵਿਕਾਸ ਵਸ਼ਿਸ਼ਟ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ ਜੋ ਕਿ ਇਸਦੀ ਰਿਲੀਜ਼ ਦੇ ਨਾਲ ਹੀ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਕਰਨਗੇ ਅਤੇ ਫਿਲਮ ਦੀ ਕਹਾਣੀ ਨਰੇਸ਼ ਕਥੂਰੀਆ ਦੁਆਰਾ ਲਿਖੀ ਗਈ ਹੈ।

ਜੀਟਲ ਗਲਤਫਹਿਮੀਆਂ ਨੂੰ ਦਰਸਾਉਂਦੀ ਹੈ ਫਿਲਮ

ਗਿੱਪੀ ਗਰੇਵਾਲ ਨੇ ਇੱਕ ਨਵਾਂ ਸੰਕਲਪ ਪੇਸ਼ ਕੀਤਾ ਜਿਸ ਵਿੱਚ ਕਹਾਣੀ ਅੱਜ ਦੇ ਸੋਸ਼ਲ ਮੀਡੀਆ ਜਨੂੰਨ ਅਤੇ ਨਵੇਂ ਯੁੱਗ ਦੀਆਂ ਡਿਜੀਟਲ ਗਲਤਫਹਿਮੀਆਂ ਨੂੰ ਦਰਸਾਉਂਦੀ ਹੈ। ਨਵੇਂ ਪੋਸਟਰ ਵਿੱਚ ਦਿਖਾਇਆ ਗਿਆ ਹੈ ਕਿ ਪਤਨੀ ਆਪਣੇ ਪਤੀ ਦਾ ਹੱਥ ਫੜ੍ਹਨ ਦੀ ਅਤੇ ਬੱਸ ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਹੈ। ਖੈਰ, ਪੋਸਟਰ ਦਾ ਧਿਆਨ ਖਿੱਚਣ ਵਾਲਾ ਤੱਤ ਬੱਸ ‘ਤੇ ਲਿਖਿਆ ਡਾਇਲਾਗ ਹੈ, “ਕਦੀ ਐਸ ਬੱਸ ਤੇ-ਕਦੀ ਓਸ ਬੱਸ ਤੇ, ਯਾਰ ਮੇਰਾ ਤਿਤਲੀਆਂ ਵਰਗਾ”।

ਇਹ ਵੀ ਪੜੋ : ਡੇਲਬਰ ਦੀ ਪਹਿਲੀ ਫਿਲਮ ਪੀ.ਆਰ. 27 ਮਈ ਨੂੰ ਹੋਵੇਗੀ ਰਿਲੀਜ਼

ਇਹ ਵੀ ਪੜੋ : ਪੰਜਾਬੀ ਫਿਲਮ ਕੋਕਾ 20 ਮਈ ਨੂੰ ਰਿਲੀਜ਼ ਹੋਵੇਗੀ

ਸਾਡੇ ਨਾਲ ਜੁੜੋ : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular