Saturday, August 13, 2022
Homeਬਾਲੀਵੁੱਡਪੋਲੀਵੁੱਡਗੁਰਨਾਮ ਭੁੱਲਰ ਦਾ ਨਵਾਂ ਗਾਣਾ Pehli Dafa

ਗੁਰਨਾਮ ਭੁੱਲਰ ਦਾ ਨਵਾਂ ਗਾਣਾ Pehli Dafa

ਇੰਡੀਆ ਨਿਊਜ਼ ; Pollywood News: ਗੁਰਨਾਮ ਭੁੱਲਰ ਇੰਡਸਟਰੀ ਦੇ ਜਾਣੇ ਮਾਣੇ ਕਲਾਕਾਰ ਹਨ। ਦਰਸ਼ਕ ਓਹਨਾ ਦੇ ਗਾਣਿਆਂ ਜਾ ਫ਼ਿਲਮ ਦੀ ਉਡੀਕ ਕਰਦੇ ਰਹਿੰਦੇ ਹਨ। ਗੁਰਨਾਮ ਇਕ ਤੋਂ ਵੱਧ ਇਕ ਹਿੱਟ ਫ਼ਿਲਮਾਂ ਦੇ ਰਹੇ ਹਨ ਜਿਸ ਕਾਰਨ ਉਹਨਾਂ ਦੀ ਇੰਡਸਟਰੀ ‘ਚ ਹੋਰ ਵੀ ਜਿਆਦਾ ਪ੍ਰਸਿੱਧੀ ਹੋ ਰਹੀ ਹੈ। ਓਹ ਆਪਣੀ ਅਤੇ ਸਰਗੁਣ ਮਹਿਤਾ ਦੀ ਫ਼ਿਲ਼ਮ “ਸੋਹਰਿਆਂ ਦਾ ਪਿੰਡ” ਨੂੰ ਲੈ ਕੇ ਕਾਫ਼ੀ ਰੁਝੇ ਹੋਈ ਹਨ। ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵਿਚਕਾਰ ਹੀ ਅਦਾਕਾਰ ਵੱਲੋਂ ਆਪਣਾ ਇੱਕ ਮਿੰਟ ਦਾ ਮਿਊਜ਼ਿਕ ਵੀਡੀਓ ਵੀ ਰਿਲੀਜ਼ ਕੀਤਾ ਗਿਆ ਹੈ। ਜਿਸਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸ਼ੋਸ਼ਲ ਅਕਾਊਂਟ ਉੱਪਰ ਸ਼ੇਅਰ ਕੀਤੀ l

ਗੁਰਨਾਮ ਫਿਲਮਾਂ ਦੇ ਨਾਲ-ਨਾਲ ਆਪਣੇ ਗੀਤਾਂ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ। ਦਰਅਸਲ, ਕਲਾਕਾਰ ਵੱਲੋਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਮਿੰਟ ਦਾ ਰੋਮਾਂਟਿਕ (1 Min Music Video) ਹਿੰਦੀ ਮਿਊਜ਼ਿਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸਨੂੰ ਸ਼ੇਅਰ ਕਰਦੇ ਹੋਏ ਗੁਰਨਾਮ ਨੇ ਲਿਖਿਆ- ਤੁਹਾਡੇ ਸਭ ਲਈ. ਹੋਰ ਪਿਆਰ ਭਰਿਆ ਗੀਤ ਹਾਜ਼ਿਰ ਹੈ – ਪਹਿਲੀ ਦਫਾ। ਇਸ ਗੀਤ ਨੂੰ ਆਪਣਾ ਪਿਆਰ ਦਿਓ ਅਤੇ ਮੇਰੇ #1MinMusic ‘ਤੇ ਆਪਣੀਆਂ ਰੀਲਾਂ ਬਣਾਉਣਾ ਨਾ ਭੁੱਲੋ. ਇਸ ਹਿੰਦੀ ਮਿਊਜ਼ਿਕ ਵੀਡੀਓ ਨੂੰ ਫੈਨਜ਼ ਦਾ ਪਿਆਰ ਮਿਲ ਰਿਹਾ ਹੈ। ਦਰਸ਼ਕਾਂ ਨੂੰ ਇਹ ਬੇਹੱਦ ਪਸੰਦ ਆ ਰਹੀ ਹੈ।

ਗੁਰਨਾਮ ਦੀ ਆਉਣ ਵਾਲੀ ਫ਼ਿਲਮ

ਜੇਕਰ ਗੁਰਨਾਮ ਦੇ ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਗੁਰਨਾਮ ਦੀ ਫਿਲਮ ਸਹੁਰਿਆਂ ਦਾ ਪਿੰਡ ਆ ਗਿਆ ਰਿਲੀਜ਼ ਹੋਈ। ਇਸ ਫਿਲਮ ਵਿੱਚ ਸਰਗੁਣ ਮਹਿਤਾ ਨਾਲ ਉਨ੍ਹਾਂ ਦੀ ਲਵ ਕੈਮਿਸਟਰੀ ਦੇਖਣ ਨੂੰ ਮਿਲੀ। 8 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਫਿਲਮ ਨੂੰ ਦੇਖ ਦਰਸ਼ਕ ਭਾਵੁਕ ਵੀ ਹੋਏ ਅਤੇ ਇਸਨੇ ਸਭ ਨੂੰ ਹਸਾਇਆ ਵੀ ਖੂਬ। ਇਸ ਫਿਲਮ ਤੋਂ ਪਹਿਲਾ ਸਰਗੁਣ ਅਤੇ ਗੁਰਨਾਮ ਸੁਰਖੀ ਬਿੰਦੀ ਵਿੱਚ ਦੇਖੇ ਗਏ ਸੀ। ਇਸ ਫਿਲਮ ਨੂੰ ਪ੍ਰਸ਼ੰਸ਼ਕਾਂ ਦਾ ਬੇਹੱਦ ਪਿਆਰ ਮਿਲਿਆ ਸੀ। ਸਰਗੁਣ ਅਤੇ ਗੁਰਨਾਮ ਦੇ ਕੈਮਿਸਟਰੀ ਨੂੰ ਦਰਸ਼ਕਾਂ ਦੁਆਰਾ ਬਹੁਤ ਹੀ ਪਿਆਰ ਅਤੇ ਪਸੰਦ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ: Kaun Banega Crorepati 14 : ਅਮਿਤਾਭ ਬੱਚਨ ਨੇ ਇਸ ਸੀਜ਼ਨ ਲਈ ਵਿਸ਼ੇਸ਼ ਪੁਰਸਕਾਰਾਂ ਦਾ ਐਲਾਨ ਕੀਤਾ

ਇਹ ਵੀ ਪੜ੍ਹੋ: ਸ਼ਕਤੀਮਾਨ 25 ਸਾਲ ਬਾਅਦ ਵੱਡੇ ਪਰਦੇ ‘ਤੇ ਕਰ ਰਿਹਾ ਹੈ ਵਾਪਸੀ

ਇਹ ਵੀ ਪੜ੍ਹੋ: COD ਮੋਬਾਈਲ ਰੀਡੀਮ ਕੋਡ 11 ਜੁਲਾਈ 2022

ਸਾਡੇ ਨਾਲ ਜੁੜੋ : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular