Monday, June 27, 2022
Homeਬਾਲੀਵੁੱਡਪੋਲੀਵੁੱਡਫਿਲਮ 'ਲਵਰ' ਦੇ ਟਾਈਟਲ ਟਰੈਕ ਰਿਲੀਜ਼

ਫਿਲਮ ‘ਲਵਰ’ ਦੇ ਟਾਈਟਲ ਟਰੈਕ ਰਿਲੀਜ਼

ਦਿਨੇਸ਼ ਮੌਦਗਿਲ, Pollywood News: ਗੀਤ MP3 ਨੇ ਆਪਣੀ ਆਉਣ ਵਾਲੀ ਫਿਲਮ ‘ਲਵਰ’ ਦੀ ਘੋਸ਼ਣਾ ਕੀਤੀ ਹੈ ਜੋ 1 ਜੁਲਾਈ, ਨੂੰ ਸਿਨੇਮਾਘਰਾਂ ਵਿੱਚ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਟ੍ਰੇਲਰ ‘ਚ ਦਰਸ਼ਕਾਂ ਨੂੰ ਇਸ ਦੀ ਬੇਹੱਦ ਰੋਮਾਂਟਿਕ ਕਹਾਣੀ ਦੀ ਝਲਕ ਦੇਣ ਤੋਂ ਬਾਅਦ ਹੁਣ ਨਿਰਮਾਤਾਵਾਂ ਨੇ ਇਸ ਦਾ ਟਾਈਟਲ ਟਰੈਕ ਵੀ ਰਿਲੀਜ਼ ਕੀਤਾ ਹੈ ਜੋ ਪਿਆਰ ਦੀ ਨਵੀਂ ਪਰਿਭਾਸ਼ਾ ਦੇ ਰਿਹਾ ਹੈ। ਫਿਲਮ ਦੇ ਟਾਈਟਲ ਟ੍ਰੈਕ ਵਿੱਚ ਦੋ ਪ੍ਰੇਮੀਆਂ ਦੇ ਦਿਲ ਟੁੱਟਦੇ ਜਜ਼ਬਾਤਾਂ ਨੂੰ ਦਰਸਾਉਂਦੀਆਂ ਸੁਰੀਲੀਆਂ ਧੁਨਾਂ ਹਨ ਜਿਨ੍ਹਾਂ ਨੇ ਆਉਂਦੇ ਹੀ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ।

ਇੰਨਾ ਹੀ ਨਹੀਂ ਇਸ ਗੀਤ ਨੂੰ ਬਾਲੀਵੁੱਡ ਦੇ ਸਭ ਤੋਂ ਵਧੀਆ ਕਲਾਕਾਰਾਂ ‘ਚੋਂ ਇਕ ਗਾਇਕ ਸਚੇਤ ਟੰਡਨ ਨੇ ਗਾਇਆ ਹੈ, ਜਿਸ ਦੇ ਬੋਲ ਬੱਬੂ ਨੇ ਲਿਖੇ ਹਨ। ਇਸ ਤੋਂ ਇਲਾਵਾ ਇਸ ਫਿਲਮ ਦੀ ਕਹਾਣੀ ਤਾਜ ਦੁਆਰਾ ਲਿਖੀ ਗਈ ਹੈ ਅਤੇ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਦੁਆਰਾ ਸਹਿ-ਨਿਰਦੇਸ਼ਿਤ ਹੈ। ਫਿਲਮ ਨੂੰ ਕੇਵੀ ਢਿੱਲੋਂ ਅਤੇ ਪਰਵਾਰ ਨਿਸ਼ਾਨ ਸਿੰਘ ਨੇ ਪ੍ਰੋਡਿਊਸ ਕੀਤਾ ਹੈ।

ਫਿਲਮ ਇੱਕ ਪ੍ਰੇਮ ਕਹਾਣੀ

ਇਹ ਫਿਲਮ ਇੱਕ ਪ੍ਰੇਮ ਕਹਾਣੀ ਹੈ ਜਿਸ ਵਿੱਚ ਲਾਲੀ ਅਤੇ ਹੀਰ ਦੇ ਰੋਮਾਂਸ ਦੇ ਦਰਦਨਾਕ ਅੰਤ ਨੂੰ ਦਰਸਾਇਆ ਗਿਆ ਹੈ। ਲਾਲੀ ਹੀਰ ਦਾ ਸੱਚਾ ਪ੍ਰੇਮੀ ਹੈ ਜੋ ਅੰਤ ਤੱਕ ਉਸਦੇ ਨਾਲ ਰਹਿਣਾ ਚਾਹੁੰਦਾ ਹੈ, ਪਰ ਸ਼ਾਇਦ ਕਿਸਮਤ ਨੇ ਲਾਲੀ ਅਤੇ ਹੀਰ ਲਈ ਕੁਝ ਹੋਰ ਰੱਖਿਆ ਹੈ।

ਅਭਿਨੇਤਾ ਗੁਰੀ ਨੇ ਫਿਲਮ ਦੇ ਟਾਈਟਲ ਟਰੈਕ ਲਾਂਚ ‘ਤੇ ਆਪਣੀ ਖੁਸ਼ੀ ਸਾਂਝੀ ਕੀਤੀ ਹੈ, “ਫਿਲਮ ਦਾ ਟ੍ਰੈਕ ਇੱਕੋ ਸਮੇਂ ਪ੍ਰੇਮੀ ਦੀ ਖੁਸ਼ੀ ਅਤੇ ਦਰਦ ਨੂੰ ਦਰਸਾਉਂਦਾ ਹੈ, ਜੋ ਲਾਲੀ ਅਤੇ ਹੀਰ ਦੇ ਵਿਚਕਾਰ ਪਿਆਰ ਅਤੇ ਵਿਛੜਨ ਦੇ ਦਰਦ ਨੂੰ ਦਰਸਾਉਂਦਾ ਹੈ। ਮੇਰਾ ਮੰਨਣਾ ਹੈ ਕਿ ਇਹ ਗੀਤ ਦਰਸ਼ਕਾਂ ਨੂੰ ਫਿਲਮ ਦੇ ਗੀਤਾਂ ਅਤੇ ਕਹਾਣੀ ਨਾਲ ਜੋੜਦੇ ਹਨ। ਲਾਲੀ ਦਾ ਕਿਰਦਾਰ ਨਿਭਾਉਣਾ ਮੇਰੇ ਲਈ ਬਹੁਤ ਵਧੀਆ ਅਨੁਭਵ ਸੀ ਅਤੇ ਮੈਨੂੰ ਉਮੀਦ ਹੈ ਕਿ ਮੇਰੇ ਪ੍ਰਸ਼ੰਸਕ ਲਾਲੀ, ਪ੍ਰੇਮੀ ਨੂੰ ਪੂਰਾ ਪਿਆਰ ਦੇਣਗੇ।

ਇਹ ਵੀ ਪੜੋ : ਫਿਲਮ ਲਵਰ ਦੇ ਟ੍ਰੇਲਰ ਵਿੱਚ ਦਿੱਖੀ ਪਿਆਰ ਦੀ ਝਲਕ

ਸਾਡੇ ਨਾਲ ਜੁੜੋ : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular