Saturday, August 20, 2022
Homeਬਾਲੀਵੁੱਡਪੋਲੀਵੁੱਡਫਿਲਮ 'ਸ਼ਰੀਕ 2' ਦਾ ਨਵਾਂ ਗੀਤ 'ਉਡੀਕ ਲੈਣ ਦੇ' ਹੋਇਆ ਰਿਲੀਜ਼

ਫਿਲਮ ‘ਸ਼ਰੀਕ 2’ ਦਾ ਨਵਾਂ ਗੀਤ ‘ਉਡੀਕ ਲੈਣ ਦੇ’ ਹੋਇਆ ਰਿਲੀਜ਼

ਇੰਡੀਆ ਨਿਊਜ਼ ; Pollywood news: ਪੰਜਾਬੀ ਅਦਾਕਾਰ ਦੇਵ ਖਰੌੜ, ਜਿੰਮੀ ਸ਼ੇਰਗਿੱਲ (Jimmy Shergill) ਅਤੇ ਯੋਗਰਾਜ ਸਿੰਘ (Yograj Singh) ਸਟਾਰਰ ਫਿਲਮ ‘ਸ਼ਰੀਕ 2’ (Shareek 2) ਦਾ ਨਵਾਂ ਗੀਤ ‘ਉਡੀਕ ਲੈਣ ਦੇ’ (Udeek Len De Song) ਰਿਲੀਜ਼ ਹੋ ਚੁੱਕਾ ਹੈ। ਇਸ ਫਿਲਮ ਦੇਵ ਖਰੌੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਤੇ ਪੋਸਟ ਸ਼ੇਅਰ ਕਰ ਇਸਦੀ ਜਾਣਕਾਰੀ ਦਿੱਤੀ। ਇਸਦੇ ਨਾਲ ਹੀ ਕਲਾਕਾਰ ਨੇ ਕਿਹਾ ਕਿ ਇਹ ਉਨ੍ਹਾਂ ਦਾ ਪਸੰਦੀਦਾ ਗੀਤ ਹੈ। ਇਸ ਗੀਤ ਵਿੱਚ ਪਿਆਰ ਦੇ ਦਰਦਨਾਕ ਅੰਤ ਦੇ ਅਹਿਸਾਸ ਨੂੰ ਬਖੂਬੀ ਦਿਖਾਇਆ ਗਿਆ ਹੈ।

ਗਾਣਾ’ਚ ਦਰਦ ਦਾ ਅਹਿਸਾਸ

ਇਸ ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਇਸਦੇ ਨਾਲ ਹੀ ਫਿਲਮ ਦੇ ਗੀਤਾਂ ਨੂੰ ਵੀ ਬੇਹੱਦ ਪਿਆਰ ਮਿਲ ਰਿਹਾ ਹੈ। ਗੀਤ ‘ਉਡੀਕ ਲੈਣ ਦੇ’ ਦੇਵ ਖਰੌੜ ਤੇ ਅਦਾਕਾਰਾ ਸ਼ਰਨ ਕੌਰ ਉੱਤੇ ਫਿਲਮਾਇਆ ਗਿਆ ਹੈ। ਇਸ ਰੋਮਾਂਟਿਕ ਸੈਡ ਸਾਂਗ ਨੂੰ ਗੋਲਡ ਬੁਆਏ ਨੇ ਆਪਣੀ ਮਿੱਠੀ ਆਵਾਜ਼ ਦਿੱਤੀ ਹੈ। ਗੀਤ ਦੀ ਸ਼ਾਨਦਾਰ ਵੀਡੀਓ ਮੇਹੁਲ ਗਦਾਨੀ ਨੇ ਡਾਇਰੈਕਟ ਕੀਤਾ ਹੈ।

ਰੀਕ 2 ਦੇ ‘ਉਡੀਕ ਲੈਣ ਦੇ’ ਗੀਤ ਤੋਂ ਪਹਿਲਾ ‘ਪਿੱਛੇ-ਪਿੱਛੇ ਜੱਟ’ ਅਤੇ ਮੁਸਾਫਰ ਰਿਲੀਜ਼ ਹੋਇਆ ਸੀ। ਜਿਸਨੂੰ ਦਰਸ਼ਕਾਂ ਨੇ ਪਸੰਦ ਕੀਤਾ। ਫਿਲਹਾਲ ਇਸ ਫਿਲਮ ਦੀ ਰਿਲੀਜ਼ ਡੇਟ ਕਈ ਵਾਰ ਬਦਲੀ ਗਈ 29 ਅਪ੍ਰੈਲ ਤੋਂ ਬਾਅਦ ਇਹ ਫਿਲਮ 24 ਜੂਨ ਨੂੰ ਰਿਲੀਜ਼ ਹੋਣੀ ਸੀ, ਪਰ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਸਦੀ ਤਰੀਕ ਬਦਲ ਦਿੱਤੀ ਗਈ। ਹੁਣ ਇਹ ਫਿਲਮ 8 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਰਗੀ। ਜਿਸਦਾ ਫੈਨਜ਼ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਦੇਵ ਖਰੌੜ ਤੋਂ ਇਲਾਵਾ ਅਦਾਕਾਰ ਜਿੰਮੀ ਸ਼ੇਰਗਿੱਲ ਅਤੇ ਯੋਗਰਾਜ ਸਿੰਘ ਵੀ ਨਜ਼ਰ ਆਉਣਗੇ। ਜਾਣਕਾਰੀ ਲਈ ਦੱਸ ਦੇਈਏ ਕਿ ਫਿਲਮ ‘ਸ਼ਰੀਕ 2’ ਨੂੰ ਵਾਇਟ ਹਿੱਲ ਸਟੂਡੀਓਜ਼, ਥਿੰਦ ਮੋਸ਼ਨ ਫਿਲਮਜ਼ ਅਤੇ ਓਹਰੀ ਪ੍ਰੋਡਕਸ਼ਨ ਦੇ ਸਹਿਯੋਗੀ ਬੈਨਰ ਹੇਠ ਪੇਸ਼ ਕੀਤਾ ਗਿਆ ਹੈ।

7 ਸਾਲ ਪਹਿਲਾ ਹੋਇਆ ਸੀ ਪਹਿਲਾ ਭਾਗ ਰਿਲੀਜ਼

ਇਸ ਫਿਲਮ ਦਾ ਪਹਿਲਾ ਭਾਗ ਸਾਲ 2015 ਵਿੱਚ ਰਿਲੀਜ਼ ਹੋਇਆ ਸੀ, ਜਿਸ ਵਿੱਚ ਜਿੰਮੀ ਸ਼ੇਰਗਿੱਲ, ਮਾਹੀ ਗਿੱਲ, ਗੁੱਗੂ ਗਿੱਲ, ਅਤੇ ਮੁਕੁਲ ਦੇਵ ਸਨ। ਇਹ ਫਿਲਮ ਆਪਣੀ ਰਿਲੀਜ਼ ਦੇ ਨਾਲ ਹੀ ਪ੍ਰਸ਼ੰਸਕਾਂ ਦੀ ਪਸੰਦੀਦਾ ਬਣ ਗਈ ਸੀ। ਜਿਸ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ। ਇਸ ਕਾਰਨ ਇਸਦਾ ਸੀਕਵਲ ਹੁਣ ਤੱਕ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਪੰਜਾਬੀ ਫਿਲਮਾਂ ਵਿੱਚੋਂ ਇੱਕ ਹੈ। ਹੁਣ ਰਿਲੀਜ਼ ਤੋਂ ਬਾਅਦ ਇਹ ਫਿਲਮ ਪਰਦੇ ਉੱਤੇ ਕੀ ਕਮਾਲ ਦਿਖਾਉਂਦੀ ਹੈ, ਇਹ ਦੇਖਣਾ ਬਹੁਤ ਮਜ਼ੇਦਾਰ ਰਹੇਗਾ।

ਇਹ ਵੀ ਪੜ੍ਹੋ: ਇਸ ਤਰੀਕ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਹੋਵੇਗੀ ਰਾਣਾ ਡੱਗੂਬਾਤੀ, ਸਾਈ ਪੱਲਵੀ ਦੀ Virat Parvam

ਇਹ ਵੀ ਪੜ੍ਹੋ: ਅਦਾਕਾਰਾ ਸਵਰਾ ਭਾਸਕਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਇਹ ਵੀ ਪੜ੍ਹੋ: ਕਾਜਲ ਨੂੰ Oscars ਪੈਨਲ ‘ਤੇ ਬੁਲਾਏ ਜਾਣ ਲਈ ਅਜੇ ਦੇਵਗਨ ਨੇ ਮਾਣ ਪ੍ਰਗਟ ਕੀਤਾ

ਇਹ ਵੀ ਪੜ੍ਹੋ: ਨੇਹਾ ਕੱਕੜ ਨੇ ਨਵਾਂ ਗੀਤ KissYou “LGBTQ” ਕਮਊਨਿਟੀ ਨੂੰ ਕੀਤਾ ਸਮਰਪਿਤ

ਸਾਡੇ ਨਾਲ ਜੁੜੋ : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular