Saturday, August 13, 2022
Homeਬਾਲੀਵੁੱਡਪੋਲੀਵੁੱਡਫਿਲਮ ਚੰਨ ਪਰਦੇਸੀ 41 ਸਾਲ ਬਾਅਦ ਮੁੜ ਰਿਲੀਜ਼ ਹੋਵੇਗੀ

ਫਿਲਮ ਚੰਨ ਪਰਦੇਸੀ 41 ਸਾਲ ਬਾਅਦ ਮੁੜ ਰਿਲੀਜ਼ ਹੋਵੇਗੀ

ਦਿਨੇਸ਼ ਮੌਦਗਿਲ, ਲੁਧਿਆਣਾ:  ਨੈਸ਼ਨਲ ਐਵਾਰਡ ਜੇਤੂ ਮਸ਼ਹੂਰ ਪੰਜਾਬੀ ਫਿਲਮ ਚੰਨ ਪ੍ਰਦੇਸੀ 41 ਸਾਲਾਂ ਬਾਅਦ ਮੁੜ ਰਿਲੀਜ਼ ਹੋਣ ਜਾ ਰਹੀ ਹੈ। ਇਸ ਨੂੰ ਦੁਬਾਰਾ ਤਿਆਰ ਕਰਕੇ ਜਾਰੀ ਕੀਤਾ ਜਾ ਰਿਹਾ ਹੈ। ਜੋ ਕਿ ਪੰਜਾਬੀ ਸਿਨੇਮਾ ਵਿੱਚ ਅਜਿਹਾ ਪਹਿਲਾ ਪ੍ਰਯੋਗ ਹੈ। ਇਸ ਨਾਲ ਪੰਜਾਬੀ ਸਿਨੇਮਾ ਵਿੱਚ ਇੱਕ ਨਵਾਂ ਇਤਿਹਾਸ ਸਿਰਜਿਆ ਜਾ ਰਿਹਾ ਹੈ।

1981 ਵਿਚ ਹੋਈ ਸੀ ਰਿਲੀਜ਼

ਇਸ ਸਬੰਧੀ ਡਾ. ਚਰਨ ਸਿੰਘ ਸਿੱਧੂ ਅਤੇ ਬਲਦੇਵ ਗਿੱਲ ਨੇ ਦੱਸਿਆ ਕਿ ਇਹ ਉਸ ਸਮੇਂ ਦੀ ਹਿੱਟ ਫ਼ਿਲਮ ਸੀ ਅਤੇ ਇਹ 1981 ਵਿਚ ਰਿਲੀਜ਼ ਹੋਈ ਸੀ | ਉਨ੍ਹਾਂ ਦੱਸਿਆ ਕਿ ਇਸ ਫਿਲਮ ਨੂੰ ਕਈ ਲੋਕ ਸੌ ਵਾਰ ਦੇਖ ਚੁੱਕੇ ਹਨ। ਇਸ ਵਾਰ ਇਸ ਫਿਲਮ ਦੀ ਗੁਣਵੱਤਾ ਵਿੱਚ ਹੋਰ ਵੀ ਚਮਕ ਦੇਖਣ ਨੂੰ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਫਿਲਮ ਵਿੱਚ ਰਾਜ ਬੱਬਰ, ਮਰਹੂਮ ਅਮਰੀਸ਼ ਪੁਰੀ, ਓਮ ਪੁਰੀ, ਕੁਲਭੂਸ਼ਣ ਖਰਬੰਦਾ ਅਤੇ ਮੇਹਰ ਮਿੱਤਲ ਵਰਗੇ ਕਲਾਕਾਰਾਂ ਨੇ ਕੰਮ ਕੀਤਾ ਸੀ ਅਤੇ ਇਹ ਉਸ ਸਮੇਂ ਦੇ ਬਿਹਤਰੀਨ ਕਲਾਕਾਰਾਂ ਵਿੱਚੋਂ ਇੱਕ ਸੀ।

ਹਰ ਪੀੜੀ ਨੂੰ ਆਵੇਗੀ ਪਸੰਦ

ਡਾ. ਚਰਨ ਸਿੰਘ ਸਿੱਧੂ ਅਤੇ ਬਲਦੇਵ ਗਿੱਲ ਨੇ ਕਿਹਾ ਕਿ ਇਹ ਫ਼ਿਲਮ ਉਸ ਸਮੇਂ ਦੇ ਲੋਕ ਤਾਂ ਦੇਖਣਗੇ ਹੀ, ਨਾਲ ਹੀ ਨੌਜਵਾਨ ਪੀੜ੍ਹੀ ਨੂੰ ਵੀ ਪਸੰਦ ਆਵੇਗੀ, ਕਿਉਂਕਿ ਇਹ ਨੌਜਵਾਨ ਪੀੜ੍ਹੀ ਲਈ ਨਵੀਂ ਫ਼ਿਲਮ ਹੈ | ਉਨ੍ਹਾਂ ਦੱਸਿਆ ਕਿ ਇਸ ਦੀ ਕਹਾਣੀ ਬਣ ਚੁੱਕੀ ਹੈ। ਕਿਸ ਦਾ ਕਿਰਦਾਰ ਕਿਵੇਂ ਲਿਖਣਾ ਹੈ, ਇਸ ਬਾਰੇ ਕੋਈ ਖਾਸ ਸੋਚ ਨਹੀਂ ਸੀ। ਅਸੀਂ ਉਤਸ਼ਾਹਿਤ ਹਾਂ ਅਤੇ ਸਾਨੂੰ ਯਕੀਨ ਹੈ ਕਿ ਲੋਕ ਇਸ ਫ਼ਿਲਮ ਨੂੰ ਇੱਕ ਵਾਰ ਫਿਰ ਪਸੰਦ ਕਰਨਗੇ ਕਿਉਂਕਿ ਲੋਕ ਇਸ ਫ਼ਿਲਮ ਬਾਰੇ ਜਾਣਦੇ ਹਨ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਸ ਸਮੇਂ 6 ਪ੍ਰਿੰਟ ਰਿਲੀਜ਼ ਹੋਏ ਸਨ ਪਰ ਹੁਣ ਸਕਰੀਨਾਂ ਦੀ ਗਿਣਤੀ ਜ਼ਿਆਦਾ ਹੈ। ਇਸ ਲਈ ਇਸ ਨੂੰ ਵੀ ਨਵੀਂ ਫਿਲਮ ਵਾਂਗ ਹੀ ਪਰਦੇ ‘ਤੇ ਰਿਲੀਜ਼ ਕੀਤਾ ਜਾਵੇਗਾ।

ਇਹ ਵੀ ਪੜੋ : ਪੰਜਾਬੀ ਫਿਲਮ ਡਾਕੂਆਂ ਦਾ ਮੁੰਡਾ 2 ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ

ਸਾਡੇ ਨਾਲ ਜੁੜੋ : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular