Saturday, August 20, 2022
Homeਬਾਲੀਵੁੱਡਫਿਲਮ ਲਵਰ ਬਾਕਸ ਆਫਿਸ 'ਤੇ ਆਪਣਾ ਕਮਾਲ ਦਿਖਾ ਰਹੀ

ਫਿਲਮ ਲਵਰ ਬਾਕਸ ਆਫਿਸ ‘ਤੇ ਆਪਣਾ ਕਮਾਲ ਦਿਖਾ ਰਹੀ

ਦਿਨੇਸ਼ ਮੌਦਗਿਲ, Pollywood News (Punjabi Movie Lover): ਹਾਲ ਹੀ ‘ਚ ਗੀਤ MP3 ਦੁਆਰਾ ਰਿਲੀਜ਼ ਹੋਈ ਫਿਲਮ ਲਵਰ ਬਾਕਸ ਆਫਿਸ ‘ਤੇ ਆਪਣਾ ਕਮਾਲ ਦਿਖਾ ਰਹੀ ਹੈ। ਗੁਰੀ ਅਤੇ ਰੌਣਕ ਜੋਸ਼ੀ ਦੀ ਜੋੜੀ ਨੇ ਆਪਣੇ ਕਿਰਦਾਰਾਂ ਦੀਆਂ ਭਾਵਨਾਵਾਂ ਦੀ ਗਹਿਰਾਈ ਨੂੰ ਪੇਸ਼ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਫਿਲਮ ਦੇ ਕਿਰਦਾਰਾਂ ਦੀ ਗੱਲ ਕਰੀਏ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਯਸ਼ਪਾਲ ਸ਼ਰਮਾ, ਅਵਤਾਰ ਗਿੱਲ, ਰੁਪਿੰਦਰ ਰੂਪੀ ਅਤੇ ਚੰਦਨ ਗਿੱਲ ਨੇ ਮੁੱਖ ਨਾਇਕਾਂ ਦੇ ਨਾਲ-ਨਾਲ ਆਪਣੀ ਵੱਖਰੀ ਪਛਾਣ ਬਣਾਈ ਹੈ।

ਫਿਲਮ ਦੀ ਕਹਾਣੀ ਪਿਆਰ ਅਤੇ ਖੁਸ਼ੀ ਦੇ ਸੁਮੇਲ ਨੂੰ ਦਰਸਾਉਂਦੀ

Whatsapp Image 2022 07 02 At 9.22.28 Am
Punjabi Movie Lover

ਕੇਵੀ ਢਿੱਲੋਂ ਦ੍ਵਾਰਾ ਨਿਰਦੇਸ਼ਿਤ ਅਤੇ ਦਿਲਸ਼ੇਰ ਸਿੰਘ ‘ਤੇ ਖੁਸ਼ਪਾਲ ਸਿੰਘ ਦੁਆਰਾ ਨਿਰਦੇਸ਼ਤ ਇਸ ਫਿਲਮ ਦੀ ਕਹਾਣੀ ਇਸ ਵਿੱਚ ਪਿਆਰ ਅਤੇ ਖੁਸ਼ੀ ਦੇ ਸੁਮੇਲ ਨੂੰ ਦਰਸਾਉਂਦੀ ਹੈ, ਹਾਲਾਂਕਿ ਲਾਲੀ ਅਤੇ ਹੀਰ ਦੇ ਵਿਛੋੜੇ ਨੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ ਹੈ। ਇਸ ਫ਼ਿਲਮ ਦੇ ਰਾਹਤ ਫਤਿਹ ਅਲੀ ਖਾਨ, ਆਤਿਫ ਅਸਲਮ, ਸਚੇਤ ਟੰਡਨ, ਜੱਸ ਮਾਣਕ ਅਤੇ ਅਸੀਸ ਕੌਰ ਦ੍ਵਾਰਾ ਆਵਾਜ਼ ਦਿਤੇ ਗਏ ਗੀਤਾਂ ਨੇ ਫ਼ਿਲਮ ਦੇ ਬੇਮਿਸਾਲ ਮੂਡ ਵਿਕਸਿਤ ਕੀਤਾ ਹੈ, ਜੋ ਇਸ ਦੀ ਕਹਾਣੀ ਨੂੰ ਦਰਸ਼ਕਾਂ ਦੇ ਦਿਲਾਂ ਤੱਕ ਲੈ ਜਾਂਦੇ ਹਨ। ਆਪਣੀ ਸ਼ਾਨਦਾਰ ਅਤੇ ਬੇਮਿਸਾਲ ਕਹਾਣੀ ਦੇ ਨਾਲ, ਫਿਲਮ ਬਿਨਾਂ ਸ਼ੱਕ ਬਾਕਸ ਆਫਿਸ ‘ਤੇ ਸਭ ਤੋਂ ਵੱਡੀ ਬਲਾਕਬਸਟਰ ਵਜੋਂ ਸਫਲਤਾ ਦੇ ਸਿਖਰ ‘ਤੇ ਪਹੁੰਚ ਜਾਵੇਗੀ।

ਇਹ ਵੀ ਪੜ੍ਹੋ: ‘ਮੀਆਂ, ਬੀਵੀ ਔਰ ਮਰਡਰ’ ਦੀ ਸ਼ੂਟਿੰਗ ਡਾਇਰੈਕਟਰ ਦੇ ਘਰ ਹੋਈ : ਮੰਜਰੀ

ਇਹ ਵੀ ਪੜ੍ਹੋ: ਕਾਮੇਡੀ ਵਿਅਕਤੀ ਨੂੰ ਤਰੋਤਾਜ਼ਾ ਕਰਦੀ ਹੈ: ਜਸਵੰਤ

ਸਾਡੇ ਨਾਲ ਜੁੜੋ : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular