Saturday, August 20, 2022
HomeCoronavirus24 ਘੰਟਿਆਂ ਦੌਰਾਨ ਸੂਬੇ ਵਿੱਚ 111 ਕੇਸ ਕੋਰੋਨਾ ਪੋਜਟਿਵ ਮਿਲੇ

24 ਘੰਟਿਆਂ ਦੌਰਾਨ ਸੂਬੇ ਵਿੱਚ 111 ਕੇਸ ਕੋਰੋਨਾ ਪੋਜਟਿਵ ਮਿਲੇ

ਇੰਡੀਆ ਨਿਊਜ਼,  Corona cases in Punjab 12 July : ਪੰਜਾਬ ਵਿੱਚ ਕੋਰੋਨਾ ਨਾਲ ਸੰਕ੍ਰਮਿਤ ਲੋਕਾਂ ਦੀ ਗਿਣਤੀ ਵਿੱਚ ਪਿੱਛਲੇ ਕਈਂ ਦਿਨਾਂ ਤੋਂ ਵਾਧਾ ਹੋ ਰਿਹਾ ਹੈ l ਸੇਹਤ ਵਿਭਾਗ ਵਲੋਂ ਜਾਰੀ ਵੇਰਵੇ ਦੀ ਗੱਲ ਕਰੀਏ ਤਾਂ ਪਿੱਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ 111 ਕੇਸ ਕੋਰੋਨਾ ਪੋਜਟਿਵ ਮਿਲੇ ਹਨ l ਇਸ ਦੇ ਨਾਲ ਹੀ ਹੋਸ਼ਿਆਰਪੂਰ ਵਿੱਖੇ ਇੱਕ ਕੋਰੋਨਾ ਪੋਜਿਟਿਵ ਮਰੀਜ ਦੀ ਮੌਤ ਹੋ ਗਈ l ਕੋਰੋਨਾ ਦੀ ਚਪੇਟ ਵਿੱਚ ਆਉਣ ਨਾਲ ਹੁਣ ਤੱਕ ਸੂਬੇ ਵਿੱਚ 17785 ਲੋਕਾਂ ਦੀ ਮੌਤ ਹੋ ਚੁਕੀ ਹੈ l 111 ਕੇਸਾਂ ਨਾਲ, ਰਾਜ ਵਿੱਚ ਸੰਕਰਮਣ ਦੇ ਸਰਗਰਮ ਕੇਸ 1171 ਹੋ ਗਏ ਹਨ।

ਸਭ ਤੋਂ ਵੱਧ ਸੰਕਰਮਿਤ ਲੁਧਿਆਣਾ ਵਿੱਚ ਮਿਲੇ

ਪਿਛਲੇ 24 ਘੰਟਿਆਂ ਦੌਰਾਨ ਐਸਏਐਸ ਨਗਰ (ਮੋਹਾਲੀ) ਵਿੱਚ ਸਬ ਤੋਂ ਜਿਆਦਾ ਕੋਰੋਨਾ ਦੇ ਕੇਸ ਮਿਲੇ l ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਐਸਏਐਸ ਨਗਰ (ਮੋਹਾਲੀ) ਵਿੱਚ 22 ਲੋਕ ਕਰੋਨਾ ਸੰਕਰਮਿਤ ਪਾਏ ਗਏ ਹਨ । ਇਸ ਤੋਂ ਬਾਅਦ ਸੂਬੇ ਵਿੱਚ ਲੁਧਿਆਣਾ ਵਿੱਚ 21 ਕੋਰੋਨਾ ਪੋਜਿਟਿਵ ਮਰੀਜ ਮਿਲੇ। ਜ਼ਿਕਰਯੋਗ ਹੈ ਕਿ ਇਸ ਸਮੇਂ ਦੌਰਾਨ ਸੂਬੇ ਭਰ ਵਿੱਚ ਕੁੱਲ 5720 ਕੋਰੋਨਾ ਟੈਸਟ ਕੀਤੇ ਗਏ ਹਨ।

144 ਲੋਕ ਕੋਰੋਨਾ ਨੂੰ ਹਰਾ ਕੇ ਸੁਰੱਖਿਅਤ ਘਰ ਪਰਤੇ

ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਦੌਰਾਨ ਸੂਬੇ ਵਿੱਚ 144 ਲੋਕ ਕੋਰੋਨਾ ਨੂੰ ਮਾਤ ਦੇ ਕੇ ਸੁਰੱਖਿਅਤ ਘਰ ਪਰਤ ਚੁੱਕੇ ਹਨ। ਲੁਧਿਆਣਾ ਵਿੱਚ 19 ਅਤੇ ਐਸਏਐਸ ਨਗਰ (ਮੁਹਾਲੀ) ਵਿੱਚ 34 ਲੋਕ ਕੋਰੋਨਾ ਨੂੰ ਮਾਤ ਦਿੰਦੇ ਹੋਏ ਘਰ ਪਰਤੇ ਹਨ।

ਇਹ ਵੀ ਪੜੋ : ਮੁੱਖ ਮੰਤਰੀ ਭਗਵੰਤ ਮਾਨ ਨੇ ਪਤਨੀ ਨਾਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਸਾਡੇ ਨਾਲ ਜੁੜੋ : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular