Tuesday, August 9, 2022
HomeCoronavirus24 ਘੰਟਿਆਂ ਵਿੱਚ 459 ਨਵੇਂ ਮਰੀਜ ਮਿਲੇ, ਐਕਟਿਵ ਮਰੀਜਾਂ ਦੀ ਗਿਣਤੀ 1967...

24 ਘੰਟਿਆਂ ਵਿੱਚ 459 ਨਵੇਂ ਮਰੀਜ ਮਿਲੇ, ਐਕਟਿਵ ਮਰੀਜਾਂ ਦੀ ਗਿਣਤੀ 1967 ਹੋਈ

ਇੰਡੀਆ ਨਿਊਜ਼, Corona Cases in Punjab 21 July : ਪੰਜਾਬ ਵਿੱਚ ਕੋਰੋਨਾ ਵਾਇਰਸ ਹੁਣ ਲਗਾਤਾਰ ਖਤਰਨਾਖ ਹੁੰਦਾ ਜਾ ਰਿਹਾ ਹੈ | ਪਿੱਛਲੇ 24 ਘੰਟਿਆਂ ਦੇ ਦੌਰਾਨ ਸੂਬੇ ਵਿੱਚ 459 ਨਵੇਂ ਕੋਰੋਨਾ ਮਰੀਜ ਮਿਲੇ l ਸੂਬੇ ਦੇ ਸੇਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੂੰਨੇ ਕੋਰੋਨਾ ਦੇ ਮਾਮਲੇ ਵਧਣ ਦੇ ਬਾਵਜੂਦ ਅਜੇ ਤਕ ਕੋਈ ਵੀ ਕਦਮ ਇਸ ਤਰਫ ਨਹੀਂ ਉਠਾਇਆ। ਨਾ ਤਾਂ ਸਰਕਾਰ ਨੇ ਕੋਈ ਪਾਬੰਦੀ ਲਗਾਈ ਹੈ ਅਤੇ ਨਾ ਹੀ ਕੋਈ ਐਡਵਾਈਜ਼ਰੀ ਜਾਰੀ ਕੀਤੀ ਹੈ। ਮੋਹਾਲੀ ਅਤੇ ਲੁਧਿਆਣਾ ਵਿੱਚ ਕੋਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਹਨl ਦੂਜੇ ਪਾਸੇ ਅਜੇ ਵੀ ਸਰਕਾਰ ਨੇ ਕੋਈ ਪਾਬੰਦੀ ਨਹੀਂ ਲਗਾਈ ਹੈl  459 ਨਵੇਂ ਮਰੀਜ ਆਉਣ ਦੇ ਨਾਲ ਐਕਟਿਵ ਮਰੀਜਾਂ ਦੀ ਗਿਣਤੀ 1967 ਹੋ ਗਈ ਹੈl

ਸਭ ਤੋਂ ਵੱਧ ਸੰਕਰਮਿਤ ਐਸਏਐਸ ਨਗਰ (ਮੋਹਾਲੀ) ਵਿੱਚ ਮਿਲੇ

ਪਿਛਲੇ 24 ਘੰਟਿਆਂ ਦੌਰਾਨ ਐਸਏਐਸ ਨਗਰ (ਮੋਹਾਲੀ) ਵਿੱਚ ਸਬ ਤੋਂ ਜਿਆਦਾ ਕੋਰੋਨਾ ਦੇ ਕੇਸ ਮਿਲੇ l ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਐਸਏਐਸ ਨਗਰ (ਮੋਹਾਲੀ) ਵਿੱਚ 133 ਲੋਕ ਕਰੋਨਾ ਸੰਕਰਮਿਤ ਪਾਏ ਗਏ ਹਨ । ਇਸ ਤੋਂ ਬਾਅਦ ਜਲੰਧਰ 59 ਅਤੇ ਲੁਧਿਆਣਾ ਵਿੱਚ 51 ਮਰੀਜ ਮਿਲੇ।

ਇਹ ਵੀ ਪੜ੍ਹੋ: ਭਾਰਤ ਨੇ 200 ਕਰੋੜ ਟੀਕਾਕਰਨ ਦਾ ਟੀਚਾ ਹਾਸਲ ਕੀਤਾ

ਸਾਡੇ ਨਾਲ ਜੁੜੋ : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular