Tuesday, August 16, 2022
HomeCoronavirusਦੇਸ਼ ਵਿੱਚ ਕੋਰੋਨਾ ਦੇ 20,551 ਨਵੇਂ ਮਾਮਲੇ, 47 ਦੀ ਮੌਤ

ਦੇਸ਼ ਵਿੱਚ ਕੋਰੋਨਾ ਦੇ 20,551 ਨਵੇਂ ਮਾਮਲੇ, 47 ਦੀ ਮੌਤ

ਇੰਡੀਆ ਨਿਊਜ਼, ਨਵੀਂ ਦਿੱਲੀ Corona Virus in India 5 August : ਦੇਸ਼ ਵਿੱਚ ਪਿਛਲੇ ਕੁਝ ਸਮੇਂ ਤੋਂ ਕੋਰੋਨਾ ਦੇ ਕੇਸ ਲਗਾਤਾਰ ਘੱਟ ਵੱਧ ਰਹੇ ਹਨ l ਕੁੱਝ ਦਿਨ ਕੋਰੋਨਾ ਦੇ ਫੈਲਾਵ ਵਿੱਚ ਕਮੀ ਦੇਖੀ ਗਈ l ਪਰ ਪਿੱਛਲੇ ਤਿਨ ਦਿਨਾਂ ਤੋਂ ਇਹ ਕੇਸ ਇੱਕ ਵਾਰ ਫਿਰ ਤੋਂ ਵੱਧ ਰਹੇ ਹਨ l ਜੇਕਰ ਸੇਹਤ ਮੰਤ੍ਰਾਲ੍ਯ ਦੀ ਰਿਪੋਰਟ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਵਿੱਚ, ਦੇਸ਼ ਵਿੱਚ 20,551 ਨਵੇਂ ਮਾਮਲੇ ਸਾਹਮਣੇ ਆਏ ਹਨ l ਇਸ ਸਮੇਂ ਦੌਰਾਨ 47 ਮਰੀਜਾਂ ਨੇ ਕੋਰੋਨਾ ਦੇ ਕਾਰਨ ਆਪਣੀ ਜਾਨ ਵੀ ਗਵਾਈ ਹੈ l ਰਾਹਤ ਦੀ ਗੱਲ ਇਹ ਰਹੀ ਕਿ ਇਸ ਦੌਰਾਨ 21,595 ਲੋਕ ਕੋਰੋਨਾ ਨੂੰ ਹਰਾਉਂਦੇ ਹੋਏ ਘਰ ਵਾਪਿਸ ਵੀ ਪਰਤੇ।

ਦੇਸ਼ ਵਿੱਚ 1,35,364 ਐਕਟਿਵ ਮਰੀਜ

ਨਵੇਂ ਮਾਮਲਿਆਂ ਦੇ ਆਉਣ ਤੋਂ ਬਾਅਦ, ਦੇਸ਼ ਵਿੱਚ 1,35,364 ਐਕਟਿਵ ਕੇਸ ਦਰਜ ਕੀਤੇ ਗਏ ਹਨ। ਸਭ ਤੋਂ ਵੱਧ ਮਾਮਲੇ ਦਿੱਲੀ ਵਿੱਚ ਦਰਜ ਹੋਏ ਹਨ। ਵੀਰਵਾਰ ਨੂੰ, ਰਾਜਧਾਨੀ ਵਿੱਚ 2202 ਨਵੇਂ ਮਾਮਲੇ ਸਾਹਮਣੇ ਆਏ, 4 ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਮਹਾਰਾਸ਼ਟਰ ਵਿੱਚ ਪਿਛਲੇ 24 ਘੰਟਿਆਂ ਵਿੱਚ 1862 ਨਵੇਂ ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 7 ਮਰੀਜ਼ਾਂ ਦੀ ਮੌਤ ਹੋ ਗਈ ਹੈ।

ਪੰਜਾਬ ਵਿੱਚ 554 ਨਵੇਂ ਕੋਰੋਨਾ ਮਰੀਜ ਮਿਲੇ

ਪੰਜਾਬ ਵਿੱਚ ਕੋਰੋਨਾ ਵਾਇਰਸ ਹੁਣ ਲਗਾਤਾਰ ਖਤਰਨਾਖ ਹੁੰਦਾ ਜਾ ਰਿਹਾ ਹੈ | ਪਿੱਛਲੇ 24 ਘੰਟਿਆਂ ਵਿੱਚ ਸੂਬੇ ਵਿੱਚ 554 ਨਵੇਂ ਕੋਰੋਨਾ ਮਰੀਜ ਮਿਲੇ l ਇਸ ਦੇ ਨਾਲ ਹੀ ਕੋਰੋਨਾ ਨਾਲ 3 ਲੋਕਾਂ ਦੀ ਮੌਤ ਵੀ ਹੋ ਗਈ l ਇਹ ਤਿਨ ਮੌਤਾਂ ਹੋਸ਼ਿਆਰਪੂਰ, ਪਠਾਨਕੋਟ ਅਤੇ ਰੋਪੜ ਵਿੱਚ ਹੋਈਆਂ ਹਨ l ਇਸ ਦੌਰਾਨ ਸੂਬੇ ਵਿੱਚ ਸਿਰਫ 13539 ਟੈਸਟ ਹੀ ਕੀਤੇ ਗਏ l ਦੂਜੇ ਪਾਸੇ ਚਿੰਤਾ ਦੀ ਗੱਲ ਇਹ ਹੈ ਕਿ 113 ਲੋਕਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈl

ਮੋਹਾਲੀ, ਲੁਧਿਆਣਾ, ਜਲੰਧਰ ਵਿੱਚ ਵੀ ਕੋਰੋਨਾ ਦੇ ਕੇਸ ਬੇਕਾਬੂ ਹੁੰਦੇ ਦਿੱਖ ਰਹੇ ਹਨl ਦੂਜੇ ਪਾਸੇ ਅਜੇ ਵੀ ਸਰਕਾਰ ਨੇ ਕੋਈ ਪਾਬੰਦੀ ਨਹੀਂ ਲਗਾਈ ਹੈ l 554 ਨਵੇਂ ਮਰੀਜ ਆਉਣ ਦੇ ਨਾਲ ਐਕਟਿਵ ਮਰੀਜਾਂ ਦੀ ਗਿਣਤੀ 2972 ਹੋ ਗਈ ਹੈ l ਪੰਜਾਬ ਵਿੱਚ ਕੋਰੋਨਾ ਨਾਲ ਹੁਣ ਤੱਕ 20391 ਲੋਕਾਂ ਦੀ ਮੌਤ ਹੋ ਚੁੱਕੀ ਹੈl

ਸਭ ਤੋਂ ਵੱਧ ਸੰਕਰਮਿਤ ਐਸਏਐਸ ਨਗਰ (ਮੋਹਾਲੀ) ਵਿੱਚ ਮਿਲੇ

ਪਿਛਲੇ 24 ਘੰਟਿਆਂ ਦੌਰਾਨ ਐਸਏਐਸ ਨਗਰ (ਮੋਹਾਲੀ) ਵਿੱਚ ਸਬ ਤੋਂ ਜਿਆਦਾ ਕੋਰੋਨਾ ਦੇ ਕੇਸ ਮਿਲੇ l ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਐਸਏਐਸ ਨਗਰ (ਮੋਹਾਲੀ) ਵਿੱਚ 143 ਲੋਕ ਕਰੋਨਾ ਸੰਕਰਮਿਤ ਪਾਏ ਗਏ ਹਨ । ਸੂਬੇ ਵਿੱਚ ਜਲੰਧਰ ਵਿੱਚ 69 ਅਤੇ ਲੁਧਿਆਣਾ ਵਿੱਚ 50 ਮਰੀਜ ਕੋਰੋਨਾ ਪੋਜਟਿਵ ਪਾਏ ਗਏ । ਜ਼ਿਕਰਯੋਗ ਹੈ ਕਿ ਇਸ ਸਮੇਂ ਦੌਰਾਨ ਸੂਬੇ ਭਰ ਵਿੱਚ ਕੁੱਲ 13539 ਕੋਰੋਨਾ ਟੈਸਟ ਕੀਤੇ ਗਏ ਹਨ।

ਇਹ ਵੀ ਪੜ੍ਹੋ: ਸ਼ਾਹਬਾਦ ਨੈਸ਼ਨਲ ਹਾਈਵੇਅ ‘ਤੇ ਰੈਸਟੋਰੈਂਟ ਨੇੜੇ ਮਿਲਿਆ RDX ਅਤੇ ਟਾਈਮਰ

ਸਾਡੇ ਨਾਲ ਜੁੜੋ :  Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular