Monday, June 27, 2022
Homeਕੰਮ-ਕੀ-ਬਾਤਭਾਰਤੀ ਬਾਜ਼ਾਰਾਂ ਤੋਂ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ 13,888 ਕਰੋੜ ਰੁਪਏ ਕਢੇ

ਭਾਰਤੀ ਬਾਜ਼ਾਰਾਂ ਤੋਂ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ 13,888 ਕਰੋੜ ਰੁਪਏ ਕਢੇ

ਇੰਡੀਆ ਨਿਊਜ਼, ਨਵੀਂ ਦਿੱਲੀ: ਭਾਰਤੀ ਬਾਜ਼ਾਰਾਂ ਤੋਂ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FPIs) ਦੀ ਵਾਪਸੀ ਦੀ ਪ੍ਰਕਿਰਿਆ ਇਸ ਹਫਤੇ ਵੀ ਜਾਰੀ ਰਹੀ। NSDL ਤੋਂ ਪ੍ਰਾਪਤ ਅੰਕੜਿਆਂ ਦੇ ਅਨੁਸਾਰ, FPIs ਨੇ ਹੁਣ ਤੱਕ ਜੂਨ ਵਿੱਚ ਭਾਰਤੀ ਬਾਜ਼ਾਰ ਤੋਂ ਸ਼ੁੱਧ 13,888 ਕਰੋੜ ਰੁਪਏ ਕਢਵਾ ਲਏ ਹਨ। ਇਸ ਤੋਂ ਪਹਿਲਾਂ ਅਪ੍ਰੈਲ ਅਤੇ ਮਈ ਦੇ ਦੋ ਮਹੀਨਿਆਂ ਵਿੱਚ, FPIs ਨੇ ਭਾਰਤੀ ਬਾਜ਼ਾਰ ਤੋਂ ਕ੍ਰਮਵਾਰ 39,993 ਕਰੋੜ ਰੁਪਏ ਅਤੇ 17,144 ਕਰੋੜ ਰੁਪਏ ਦੀ ਨਿਕਾਸੀ ਕੀਤੀ ਸੀ। ਮਾਰਚ ‘ਚ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ 41,243 ਕਰੋੜ ਰੁਪਏ ਕਢਵਾਏ ਸਨ।

2022 ਵਿੱਚ ਹੁਣ ਤੱਕ ਕੁੱਲ 1.81 ਲੱਖ ਕਰੋੜ ਰੁਪਏ ਕਢੇ

ਐੱਫਪੀਆਈਜ਼ ਦੀ ਲਗਾਤਾਰ ਵਾਪਸੀ ਕਾਰਨ ਘਰੇਲੂ ਸ਼ੇਅਰ ਬਾਜ਼ਾਰ ‘ਚ ਗਿਰਾਵਟ ਦਾ ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਜੇਕਰ ਕਿਸੇ ਦਿਨ ਬਜ਼ਾਰ ਵਿੱਚ ਖਰੀਦਦਾਰੀ ਵੀ ਆ ਜਾਂਦੀ ਹੈ ਤਾਂ ਅਗਲੇ ਕਈ ਦਿਨ ਵਿਕਣ ਤੋਂ ਬਾਅਦ ਬਜ਼ਾਰ ਪਹਿਲਾਂ ਨਾਲੋਂ ਵੀ ਹੇਠਾਂ ਚਲਾ ਜਾਂਦਾ ਹੈ। FPIs ਨੇ 2022 ਵਿੱਚ ਘਰੇਲੂ ਸਟਾਕ ਮਾਰਕੀਟ ਤੋਂ ਹੁਣ ਤੱਕ ਕੁੱਲ 1.81 ਲੱਖ ਕਰੋੜ ਰੁਪਏ ਕੱਢ ਲਏ ਹਨ।

24 ਫਰਵਰੀ ਤੋਂ ਹੀ ਬਾਜ਼ਾਰ ‘ਚ ਵਿਕਰੀ ਹਾਵੀ

ਜਾਣਕਾਰੀ ਮੁਤਾਬਕ 24 ਫਰਵਰੀ ਨੂੰ ਜਦੋਂ ਰੂਸ ਨੇ ਯੂਕਰੇਨ ‘ਤੇ ਹਮਲਾ ਕੀਤਾ ਸੀ, ਉਦੋਂ ਤੋਂ ਹੀ ਬਾਜ਼ਾਰ ‘ਚ ਵਿਕਰੀ ਹਾਵੀ ਹੈ। ਇਸ ਦੇ ਨਾਲ ਹੀ ਇਸ ਜੰਗ ਕਾਰਨ ਸਪਲਾਈ ਚੇਨ ‘ਚ ਵਿਘਨ ਪੈਣ ਕਾਰਨ ਮਹਿੰਗਾਈ ਵੀ ਆਪਣੇ ਸਿਖਰ ‘ਤੇ ਪਹੁੰਚ ਗਈ ਹੈ। ਮਹਿੰਗਾਈ ਨੂੰ ਕਾਬੂ ਕਰਨ ਲਈ ਭਾਰਤ, ਅਮਰੀਕਾ ਸਮੇਤ ਯੂਰਪ ਦੇ ਕਈ ਦੇਸ਼ਾਂ ਨੇ ਵੀ ਵਿਆਜ ਦਰਾਂ ਵਧਾ ਦਿੱਤੀਆਂ ਹਨ। ਇਸ ਕਾਰਨ ਐਫਪੀਆਈਜ਼ ਬਾਜ਼ਾਰ ਵਿੱਚੋਂ ਹਟ ਰਹੇ ਹਨ।

ਅਜਿਹੇ ‘ਚ ਹਰ ਕਿਸੇ ਦੇ ਦਿਮਾਗ ‘ਚ ਸਵਾਲ ਉੱਠਦਾ ਹੈ ਕਿ ਐੱਫਪੀਆਈ ਦੀ ਨਿਕਾਸੀ ਕਦੋਂ ਤੱਕ ਜਾਰੀ ਰਹੇਗੀ। ਵਿਕਰੀ ਕਦੋਂ ਰੁਕੇਗੀ ਅਤੇ ਮਾਰਕੀਟ ਠੀਕ ਹੋ ਜਾਵੇਗੀ। ਹਾਲਾਂਕਿ, ਕੁਝ ਮਾਹਰਾਂ ਦਾ ਮੰਨਣਾ ਹੈ ਕਿ ਇਸ ਬਾਰੇ ਕੁਝ ਸਕਾਰਾਤਮਕ ਸੰਕੇਤ ਹੋ ਸਕਦੇ ਹਨ।
ਇਸ ਸਬੰਧੀ ਜਿਓਜੀਤ ਫਾਈਨਾਂਸ਼ੀਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਦਾ ਕਹਿਣਾ ਹੈ ਕਿ ਅਮਰੀਕੀ ਕੇਂਦਰੀ ਬੈਂਕ ਵੱਲੋਂ ਵਿਆਜ ਦਰਾਂ ਵਧਾਉਣ ਦੇ ਡਰ ਕਾਰਨ ਵਿਕਰੀ ਵਧੀ ਹੈ। ਇਹ ਵਿਕਰੀ ਬੰਦ ਹੋ ਸਕਦੀ ਹੈ ਜੇਕਰ ਫੇਡ ਦੀ ਮੌਜੂਦਾ ਅਤੇ ਭਵਿੱਖੀ ਨੀਤੀ ਮਾਰਕੀਟ ਦੀਆਂ ਉਮੀਦਾਂ ਦੇ ਅਨੁਸਾਰ ਰਹਿੰਦੀ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਇਸ ਵਿਕਰੀ ਦੇ ਰੁਕਣ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਘਰੇਲੂ ਬਾਜ਼ਾਰ ‘ਤੇ ਗਲੋਬਲ ਮੂਵਮੈਂਟ ਦਾ ਅਸਰ ਦਿਖਾਈ ਦਿੰਦਾ ਰਹੇਗਾ।

ਇਹ ਵੀ ਪੜੋ : 10 ਦੇਸ਼ ਜਿਨ੍ਹਾਂ ਕੋਲ ਸਭ ਤੋਂ ਵੱਧ ਸੋਨੇ ਦਾ ਭੰਡਾਰ, ਜਾਣੋ ਭਾਰਤ ਕਿਹੜੇ ਨੰਬਰ ਤੇ

ਸਾਡੇ ਨਾਲ ਜੁੜੋ : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular