Sunday, December 4, 2022
Homeਨੈਸ਼ਨਲ36ਵੀਆਂ ਕੌਮੀ ਖੇਡਾਂ; ਪੰਜਾਬ ਦੀ ਤੈਰਾਕ ਚਾਹਤ ਅਰੋੜਾ ਨੇ ਦੋ ਨਵੇਂ ਨੈਸ਼ਨਲ...

36ਵੀਆਂ ਕੌਮੀ ਖੇਡਾਂ; ਪੰਜਾਬ ਦੀ ਤੈਰਾਕ ਚਾਹਤ ਅਰੋੜਾ ਨੇ ਦੋ ਨਵੇਂ ਨੈਸ਼ਨਲ ਰਿਕਾਰਡ ਨਾਲ ਦੋ ਸੋਨੇ ਤੇ ਇਕ ਚਾਂਦੀ ਦਾ ਤਮਗ਼ਾ ਜਿੱਤਿਆ

  • ਜੂਡੋ ਵਿੱਚ ਅਵਤਾਰ ਸਿੰਘ ਤੇ ਸਾਈਕਲਿੰਗ ਵਿੱਚ ਹਰਸ਼ਵੀਰ ਸਿੰਘ ਨੇ ਜਿੱਤੇ ਸੋਨੇ ਦੇ ਤਮਗ਼ੇ
  • ਪੰਜਾਬ ਨੇ ਹੁਣ ਤੱਕ 17 ਸੋਨੇ, 27 ਚਾਂਦੀ ਤੇ 22 ਕਾਂਸੀ ਦੇ ਤਮਗ਼ਿਆਂ ਨਾਲ ਕੁੱਲ 66 ਤਮਗ਼ੇ ਜਿੱਤੇ
  • ਖੇਡ ਮੰਤਰੀ ਮੀਤ ਹੇਅਰ ਨੇ ਜੇਤੂ ਖਿਡਾਰੀਆਂ ਨੂੰ ਦਿੱਤੀ ਮੁਬਾਰਕਬਾਦ
ਚੰਡੀਗੜ੍ਹ, PUNJAB NEWS (36th National Games) : ਗੁਜਰਾਤ ਵਿਖੇ ਚੱਲ ਰਹੀਆਂ 36ਵੀਆਂ ਕੌਮੀ ਖੇਡਾਂ ਵਿੱਚ ਪੰਜਾਬ ਦੀ ਤੈਰਾਕ ਚਾਹਤ ਅਰੋੜਾ ਨੇ ਦੋ ਨਵੇਂ ਨੈਸ਼ਨਲ ਰਿਕਾਰਡਾਂ ਨਾਲ ਦੋ ਸੋਨੇ ਤੇ ਇਕ ਚਾਂਦੀ ਦਾ ਤਮਗ਼ਾ ਜਿੱਤ ਕੇ ਤੈਰਾਕੀ ਖੇਡ ਵਿੱਚ ਪੰਜਾਬ ਨੂੰ ਕੌਮੀ ਖੇਡ ਨਕਸ਼ੇ ਉੱਤੇ ਉਭਾਰਿਆ ਹੈ। ਜੂਡੋ ਤੇ ਸਾਈਕਲਿੰਗ ਵਿੱਚ 1-1 ਸੋਨ ਤਮਗ਼ੇ ਦੇ ਨਾਲ ਜੂਡੋ ਵਿੱਚ ਪੰਜ ਚਾਂਦੀ ਦੇ ਤਮਗ਼ੇ ਜਿੱਤੇ ਹਨ। ਕੌਮੀ ਖੇਡਾਂ ਵਿੱਚ ਪੰਜਾਬ ਨੇ ਹੁਣ ਤੱਕ 17 ਸੋਨੇ, 27 ਚਾਂਦੀ ਤੇ 22 ਕਾਂਸੀ ਦੇ ਤਮਗ਼ਿਆਂ ਨਾਲ ਕੁੱਲ 66 ਤਮਗ਼ੇ ਜਿੱਤੇ ਹਨ। 

36Th National Games, Chahat Arora Sets Two New National Records, Won Two Gold And One Silver Medal
36Th National Games, Chahat Arora Sets Two New National Records, Won Two Gold And One Silver Medal

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਚਾਹਤ ਅਰੋੜਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਚਾਹਤ ਅਰੋੜਾ ਦੀ ਸੁਨਹਿਰੀ ਪ੍ਰਾਪਤੀ ਨਾਲ ਪੰਜਾਬ ਵਿੱਚ ਤੈਰਾਕੀ ਖੇਡ ਨੂੰ ਬਹੁਤ ਪ੍ਰਫੁੱਲਿਤਾਂ ਮਿਲੇਗੀ। ਇਸ ਨਾਲ ਨਵੀਂ ਉਮਰ ਦੇ ਤੈਰਾਕਾਂ ਨੂੰ ਪ੍ਰੇਰਨਾ ਮਿਲੇਗੀ। ਖੇਡ ਮੰਤਰੀ ਨੇ ਦੂਜੇ ਜੇਤੂਆਂ ਨੂੰ ਵੀ ਮੁਬਾਰਕਬਾਦ ਦਿੱਤੀ

ਚਾਹਤ ਨੇ 50 ਮੀਟਰ ਬਰੈਸਟ ਸਟਰੋਕ ਤੇ 100 ਮੀਟਰ ਬਰੈਸਟ ਸਟਰੋਕ ਦੋਵੇਂ ਵਰਗਾਂ ਵਿੱਚ ਵਿੱਚ ਨਵੇਂ ਨੈਸ਼ਨਲ ਰਿਕਾਰਡ ਬਣਾਉਂਦਿਆਂ ਦੋ ਸੋਨੇ ਦੇ ਤਮਗ਼ੇ ਜਿੱਤੇ

ਚਾਹਤ ਨੇ 50 ਮੀਟਰ ਬਰੈਸਟ ਸਟਰੋਕ ਤੇ 100 ਮੀਟਰ ਬਰੈਸਟ ਸਟਰੋਕ ਦੋਵੇਂ ਵਰਗਾਂ ਵਿੱਚ ਵਿੱਚ ਨਵੇਂ ਨੈਸ਼ਨਲ ਰਿਕਾਰਡ ਬਣਾਉਂਦਿਆਂ ਦੋ ਸੋਨੇ ਦੇ ਤਮਗ਼ੇ ਜਿੱਤੇ ਹਨ। ਇਸ ਤੋਂ ਇਲਾਵਾ 200 ਮੀਟਰ ਬਰੈਸਟ ਸਟਰੋਕ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। ਇਸ ਦੇ ਨਾਲ ਹੀ ਚਾਹਤ ਦੀ ਦਸੰਬਰ ਮਹੀਨੇ ਮੈਲਬਰਨ ਵਿਖੇ ਹੋਣ ਵਾਲੀ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਲਈ ਵੀ ਚੋਣ ਹੋਈ ਹੈ।

ਇਸ ਤੋਂ ਇਲਾਵਾ ਜੂਡੋ ਵਿੱਚ ਪੰਜਾਬ ਨੇ ਇਕ ਸੋਨੇ ਤੇ ਪੰਜ ਚਾਂਦੀ ਦੇ ਤਮਗ਼ੇ ਜਿੱਤੇ। ਅਵਤਾਰ ਸਿੰਘ ਨੇ 100 ਕਿਲੋ ਤੋਂ ਘੱਟ ਵਰਗ ਵਿੱਚ ਸੋਨੇ ਅਤੇ ਰਣਜੀਤਾ, ਕੰਵਰਪ੍ਰੀਤ ਕੌਰ, ਰਵਨੀਤ ਕੌਰ, ਸੋਨਮ ਤੇ ਹਰਸ਼ਪ੍ਰੀਤ ਸਿੰਘ ਨੇ ਚਾਂਦੀ ਦੇ ਤਮਗ਼ੇ ਜਿੱਤੇ।

36Th National Games, Chahat Arora Sets Two New National Records, Won Two Gold And One Silver Medal
36Th National Games, Chahat Arora Sets Two New National Records, Won Two Gold And One Silver Medal
36Th National Games, Chahat Arora Sets Two New National Records, Won Two Gold And One Silver Medal
36Th National Games, Chahat Arora Sets Two New National Records, Won Two Gold And One Silver Medal

ਇਸੇ ਤਰ੍ਹਾਂ ਸਾਈਕਲਿੰਗ ਵਿੱਚ ਪੰਜਾਬ ਦੇ ਹਰਸ਼ਵੀਰ ਸਿੰਘ ਨੇ 120 ਕਿੱਲੋਮੀਟਰ ਰੋਡ ਰੇਸ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ।

ਇਹ ਵੀ ਪੜ੍ਹੋ: 25,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਪਨਸਪ ਦਾ ਇੰਸਪੈਕਟਰ ਗ੍ਰਿਫਤਾਰ

ਇਹ ਵੀ ਪੜ੍ਹੋ: ਤਿੰਨ ਮਹੀਨੇ’ ਚ 350.5 ਕਿਲੋ ਹੈਰੋਇਨ ਜਬਤ ਕੀਤੀ : ਆਈਜੀਪੀ

ਸਾਡੇ ਨਾਲ ਜੁੜੋ :  Twitter Facebook youtube

SHARE
Koo BirdWhatsappPinterestTelegram
- Advertisement -
RELATED ARTICLES

LEAVE A REPLY

Please enter your comment!
Please enter your name here

Most Popular