Monday, March 27, 2023
Homeਨੈਸ਼ਨਲDelhi Cabinet: CM ਕੇਜਰੀਵਾਲ ਦੀ ਕੈਬਨਿਟ 'ਚ 2 ਨਵੇਂ ਮੰਤਰੀ ਹੋਣਗੇ ਨਿਯੁਕਤ,...

Delhi Cabinet: CM ਕੇਜਰੀਵਾਲ ਦੀ ਕੈਬਨਿਟ ‘ਚ 2 ਨਵੇਂ ਮੰਤਰੀ ਹੋਣਗੇ ਨਿਯੁਕਤ, ਸੌਂਪੇ ਜਾਣਗੇ ਇਹ ਵਿਭਾਗ

Delhi Cabinet: ਦਿੱਲੀ ਦੀ ਕੇਜਰੀਵਾਲ ਸਰਕਾਰ ਵਿੱਚੋਂ ਦੋ ਨਵੇਂ ਮੰਤਰੀ ਨਿਯੁਕਤ ਕੀਤੇ ਜਾਣ ਵਾਲੇ ਹਨ। ਨਵੇਂ ਮੰਤਰੀਆਂ ਦੇ ਨਾਂਅ ਦਾ ਐਲਾਨ ਵੀ ਜਲਦੀ ਹੀ ਕੀਤਾ ਜਾਵੇਗਾ। ਹਾਲਾਂਕਿ ਸੂਤਰਾਂ ਮੁਤਾਬਕ ਨਵੇਂ ਮੰਤਰੀਆਂ ਦੀ ਨਿਯੁਕਤੀ ‘ਚ ਕੁਝ ਸਮਾਂ ਲੱਗ ਸਕਦਾ ਹੈ।

ਹੋਰ ਖ਼ਬਰਾਂ ਪੜ੍ਹਨ ਲਈ ਕਰੋ ਇੱਥੇ ਕਲਿੱਕ: ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਨੇ ਦਿੱਤਾ ਅਸਤੀਫ਼ਾ (Manish sisodia and Satyendar jain Resigned)


ਮੰਤਰੀ ਮੰਡਲ ਵਿੱਚ ਦੋ ਮੰਤਰੀ ਹੋਣਗੇ ਸ਼ਾਮਲ

Delhi Cabinet ਦੋ ਮੰਤਰੀਆਂ ਦੇ ਅਸਤੀਫ਼ੇ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋ ਨਵੇਂ ਮੰਤਰੀਆਂ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਹੈ, ਜਿਨ੍ਹਾਂ ਵਿਚਕਾਰ ਇਨ੍ਹਾਂ ਦੋਵਾਂ ਦੇ ਵਿਭਾਗਾਂ ਦੀ ਵੰਡ ਹੋਵੇਗੀ। ਮੰਤਰੀ ਮੰਡਲ ਵਿੱਚ ਜਿਨ੍ਹਾਂ ਦੋ ਮੰਤਰੀਆਂ ਨੂੰ ਸ਼ਾਮਲ ਕੀਤਾ ਜਾਣਾ ਹੈ, ਉਨ੍ਹਾਂ ਵਿੱਚ ਕੈਲਾਸ਼ ਗਹਿਲੋਤ ਅਤੇ ਰਾਜਕੁਮਾਰ ਆਨੰਦ ਦੇ ਨਾਂਅ ਸ਼ਾਮਲ ਹਨ। ਦਿੱਲੀ ਸਰਕਾਰ ਦੇ ਮੰਤਰੀਆਂ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੇ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੋਵੇਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜੇਲ੍ਹ ਵਿੱਚ ਹਨ, ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਦੇ ਅਸਤੀਫ਼ੇ ਰਾਸ਼ਟਰਪਤੀ ਦੀ ਮਨਜ਼ੂਰੀ ਨਾਲ ਆਉਣਗੇ। ਉਸ ਤੋਂ ਬਾਅਦ ਨਵੇਂ ਮੰਤਰੀ ਨਿਯੁਕਤ ਕੀਤੇ ਜਾਣਗੇ।

ਕੈਲਾਸ਼ ਗਹਿਲੋਤ ਨੂੰ ਮਿਲਿਆ ਇਹ ਵਿਭਾਗ

ਕੈਲਾਸ਼ ਗਹਿਲੋਤ ਨੂੰ ਵਿੱਤ, ਲੋਕ ਨਿਰਮਾਣ ਵਿਭਾਗ, ਯੋਜਨਾਬੰਦੀ, ਸਿੰਚਾਈ ਅਤੇ ਹੜ੍ਹ ਕੰਟਰੋਲ, ਜਲ ਵਿਭਾਗ ਮਿਲਣ ਜਾ ਰਹੇ ਹਨ। ਕੈਲਾਸ਼ ਗਹਿਲੋਤ ਪੇਸ਼ੇ ਤੋਂ ਵਕੀਲ ਹਨ, ਉਹ ਨਜਫਗੜ੍ਹ ਦੇ ਮਿਤਰਾਂ ਪਿੰਡ ਦੇ ਰਹਿਣ ਵਾਲੇ ਹਨ। ਕੈਲਾਸ਼ ਗਹਿਲੋਤ ਨੇ ਫਰਵਰੀ 2015 ਵਿੱਚ ਦਿੱਲੀ ਵਿਧਾਨ ਸਭਾ ਦੀ ਪਹਿਲੀ ਚੋਣ ਨਜਫਗੜ੍ਹ ਹਲਕੇ ਤੋਂ ਜਿੱਤੀ ਸੀ।

ਰਾਜਕੁਮਾਰ ਆਨੰਦ ਨੂੰ ਮਿਲਿਆ ਇਹ ਵਿਭਾਗ

ਰਾਜਕੁਮਾਰ ਆਨੰਦ ਨੂੰ ਸਿੱਖਿਆ, ਸੇਵਾਵਾਂ, ਸੈਰ-ਸਪਾਟਾ, ਕਲਾ, ਸੱਭਿਆਚਾਰ ਅਤੇ ਭਾਸ਼ਾਵਾਂ, ਜ਼ਮੀਨ ਅਤੇ ਇਮਾਰਤ, ਕਿਰਤ, ਰੁਜ਼ਗਾਰ, ਸਿਹਤ ਅਤੇ ਉਦਯੋਗ ਦੇ ਵਿਭਾਗ ਦਿੱਤੇ ਜਾਣਗੇ। ਫਿਲਹਾਲ ਇਹ ਵਿਭਾਗ ਮਨੀਸ਼ ਸਿਸੋਦੀਆ ਕੋਲ ਸਨ। ਰਾਜਕੁਮਾਰ ਆਨੰਦ 2020 ‘ਚ ਪਟੇਲ ਨਗਰ ਸੀਟ ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਵਿਧਾਇਕ ਬਣੇ ਸਨ।

SHARE
Koo birdWhatsapppinteresttelegram
- Advertisement -
RELATED ARTICLES

LEAVE A REPLY

Please enter your comment!
Please enter your name here

Most Popular