Saturday, August 20, 2022
Homeਨੈਸ਼ਨਲਪੁਲਵਾਮਾ 'ਚ ਸੁਰੱਖਿਆ ਬਲਾਂ ਨੇ ਵੱਡੀ ਆਤੰਕੀ ਵਾਰਦਾਤ ਫੇਲ ਕੀਤੀ

ਪੁਲਵਾਮਾ ‘ਚ ਸੁਰੱਖਿਆ ਬਲਾਂ ਨੇ ਵੱਡੀ ਆਤੰਕੀ ਵਾਰਦਾਤ ਫੇਲ ਕੀਤੀ

ਇੰਡੀਆ ਨਿਊਜ਼, ਸ਼੍ਰੀਨਗਰ (Security forces defused IED in Pulwama): ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲ ਲਗਾਤਾਰ ਅੱਤਵਾਦੀਆਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਰਹੇ ਹਨ। ਇਕ ਵਾਰ ਫਿਰ ਸੁਰੱਖਿਆ ਬਲਾਂ ਨੇ ਅਜਿਹੀ ਹੀ ਸਫਲਤਾ ਹਾਸਲ ਕੀਤੀ ਹੈ। ਪੁਲਵਾਮਾ ‘ਚ ਸੁਰੱਖਿਆ ਬਲਾਂ ਨੇ ਸਮੇਂ ‘ਤੇ ਆਈਈਡੀ ਦਾ ਪਤਾ ਲਗਾ ਕੇ ਉਸ ਨੂੰ ਨਕਾਰਾ ਕਰ ਦਿੱਤਾ ਹੈ। ਇਹ ਘਟਨਾ ਜ਼ਿਲੇ ਦੇ ਚੌਧਰੀਬਾਗ-ਲਿੱਟਰ ਰੋਡ ‘ਤੇ ਵਾਪਰੀ। ਧਿਆਨ ਯੋਗ ਹੈ ਕਿ ਇਨ੍ਹੀਂ ਦਿਨੀਂ ਅਮਰਨਾਥ ਯਾਤਰਾ ਚੱਲ ਰਹੀ ਹੈ ਅਤੇ ਸੁਰੱਖਿਆ ਬਲ ਪਹਿਲਾਂ ਤੋਂ ਹੀ ਚੌਕਸ ਹਨ।

ਗੈਸ ਸਿਲੰਡਰ ‘ਚ IED ਲਗਾਇਆ ਗਿਆ ਸੀ, ਫੌਜ ਦਾ ਕਾਫਲਾ ਲੰਘਣ ਵਾਲਾ ਸੀ

ਪੁਲਿਸ ਮੁਤਾਬਕ ਚੌਧਰੀਬਾਗ-ਲਿੱਟਰ ਰੋਡ ‘ਤੇ 5 ਕਿਲੋ ਦੇ ਗੈਸ ਸਿਲੰਡਰ ‘ਚ ਆਈ.ਈ.ਡੀ.ਰੱਖਿਆ ਹੋਇਆ ਸੀ l ਦੱਸ ਦਈਏ ਕਿ ਫੌਜ ਦਾ ਕਾਫਲਾ ਇਸ ਰਸਤੇ ਤੋਂ ਗੁਜ਼ਰਨਾ ਸੀ ਅਤੇ ਅੱਤਵਾਦੀਆਂ ਨੇ ਉਸੇ ਰਸਤੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਈ.ਈ.ਡੀ. ਰੱਖਿਆ ਹੋਇਆ ਸੀ l ਫੌਜ ਦੇ ਕਾਫਲੇ ਦੇ ਲੰਘਣ ਤੋਂ ਪਹਿਲਾਂ ਹੀ ਫੌਜ ਦੀ ਰੋਡ ਓਪਨਿੰਗ ਟੀਮ ਨੇ ਹਾਈਵੇਅ ਦੀ ਚੈਕਿੰਗ ਕਰਦੇ ਹੋਏ ਉੱਥੋਂ ਲੰਘ ਰਹੀ ਸੀ ਤਾਂ ਉਸ ਦੀ ਨਜ਼ਰ ਆਈ.ਈ.ਡੀ. ਤੇ ਪਈ ਜਿਸ ਤੋਂ ਬਾਅਦ ਉਸ ਨੂੰ ਨਕਾਰਾ ਕਰ ਦਿੱਤਾ ਗਿਆ l ਜੇਕਰ ਸਮੇਂ ਸਿਰ ਆਈਈਡੀ ਦਾ ਪਤਾ ਨਾ ਲਗਾਇਆ ਜਾਂਦਾ ਤਾਂ ਸੈਨਿਕਾਂ ਦਾ ਵੱਡਾ ਨੁਕਸਾਨ ਹੋ ਜਾਣਾ ਸੀ।

ਇਹ ਵੀ ਪੜ੍ਹੋ: ਸ਼ੋਪੀਆਂ ਜ਼ਿਲ੍ਹੇ ਦੇ ਰੇਬਨ ਇਲਾਕੇ ‘ਚ ਮੁਠਭੇੜ ਜਾਰੀ

ਇਹ ਵੀ ਪੜ੍ਹੋ: ਰੂਸ ਦੇ ਹਮਲੇ ‘ਚ 15 ਲੋਕਾਂ ਦੀ ਮੌਤ

ਸਾਡੇ ਨਾਲ ਜੁੜੋ : Twitter Facebook youtube

 

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular