Sunday, May 29, 2022
Homeਪੰਜਾਬ ਨਿਊਜ਼ਅੰਗਹੀਣ ਹੋਣ ਦਾ ਫਾਇਦਾ ਉਠਾ ਕੇ ਨਸ਼ੇ ਦੀ ਤਸਕਰੀ ਕਰਦਾ ਸੀ, ਗ੍ਰਿਫਤਾਰ...

ਅੰਗਹੀਣ ਹੋਣ ਦਾ ਫਾਇਦਾ ਉਠਾ ਕੇ ਨਸ਼ੇ ਦੀ ਤਸਕਰੀ ਕਰਦਾ ਸੀ, ਗ੍ਰਿਫਤਾਰ 210 kg poppy powder recovered

210 kg poppy powder recovered

  • ਨਸ਼ਾ ਤਸਕਰੀ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ

ਇੰਡੀਆ ਨਿਊਜ਼ ਬਰਨਾਲਾ

ਸੀਆਈਏ ਸਟਾਫ਼ (CIA staff) ਵੱਲੋਂ ਨਸ਼ਾ ਤਸਕਰੀ (Drug smuggling) ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਪਾਸੋਂ ਕੁੱਲ 210 ਕਿਲੋ ਭੁੱਕੀ ਚੂਰਾ ਪੋਸਤ (210 kg poppy powder) ਬਰਾਮਦ ਹੋਇਆ ਹੈ। ਜ਼ਿਕਰਯੋਗ ਹੈ ਕਿ ਕਾਬੂ ਕੀਤੇ ਗਏ ਲੋਕਾਂ ਵਿੱਚੋਂ ਇੱਕ ਅੱਧਖੜ ਉਮਰ ਦਾ ਮੁਲਜ਼ਮ ਅੰਗਹੀਣ ਹੋਣ ਦਾ ਫਾਇਦਾ ਉਠਾ ਰਿਹਾ ਸੀ। ਪੁਲੀਸ ਨੇ ਤਿੰਨਾਂ ਖ਼ਿਲਾਫ਼ ਐਨਡੀਪੀਐਸ ਐਕਟ (NDPS Act) ਤਹਿਤ ਕੇਸ ਦਰਜ ਕਰ ਲਿਆ ਹੈ।

ਤਿੰਨਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ

ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲੀਸ ਮੁਖੀ ਅਨਿਲ ਕੁਮਾਰ ਪੀ.ਪੀ.ਐਸ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਵੱਲੋਂ ਹਰ ਸਮਾਜ ਵਿਰੋਧੀ ਵਿਅਕਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਜਿਸ ਵਿੱਚ ਅਜਿਹੇ ਲੋਕ ਸਾਹਮਣੇ ਆਉਣ ਲੱਗੇ ਹਨ, ਜਿਨ੍ਹਾਂ ਬਾਰੇ ਕੋਈ ਵਿਅਕਤੀ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ।

ਉਨ੍ਹਾਂ ਦੱਸਿਆ ਕਿ ਸੀ.ਆਈ.ਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਹੇਠ ਇੱਕ ਐਕਟਿਵਾ ਸਕੂਟੀ ਸਵਾਰ ਸੁਖਵਿੰਦਰ ਸਿੰਘ ਨਾਮਕ ਅੱਧਖੜ ਉਮਰ ਦੇ ਨਸ਼ਾ ਤਸਕਰ (drug smuggler) ਨੂੰ ਕਾਬੂ ਕੀਤਾ ਗਿਆ, ਜਿਸ ਦੀ ਪਹਿਚਾਣ ਸੁਖਵਿੰਦਰ ਸਿੰਘ ਉਰਫ਼ ਪੰਮਾ ਵਾਸੀ ਧਨੌਲਾ ਵਜੋਂ ਹੋਈ ਹੈ।

ਲੰਬੇ ਸਮੇਂ ਤੋਂ ਬਾਹਰੋਂ ਨਸ਼ੀਲੇ ਪਦਾਰਥ ਲਿਆ ਕੇ ਇੱਥੇ ਵੇਚ ਰਿਹਾ ਹੈ

ਮੌਕੇ ‘ਤੇ ਉਸ ਕੋਲੋਂ ਥੋੜ੍ਹੀ ਮਾਤਰਾ ਵਿਚ ਭੁੱਕੀ ਬਰਾਮਦ ਹੋਈ ਪਰ ਜਦੋਂ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਲੰਬੇ ਸਮੇਂ ਤੋਂ ਅੰਗਹੀਣ (disabled) ਹੋਣ ਦਾ ਫਾਇਦਾ ਉਠਾ ਕੇ ਉਹ ਬਾਹਰੋਂ ਨਸ਼ਾ ਲਿਆ ਕੇ ਇੱਥੇ ਵੇਚਦਾ ਆ ਰਿਹਾ ਹੈ। ਪੁਲੀਸ ਨੇ ਉਸ ਦੇ ਘਰ ਛਾਪਾ ਮਾਰ ਕੇ ਕੁੱਲ ਸੌ ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਹੈ।

210 Kg Poppy Powder Recovered
210 Kg Poppy Powder Recovered

ਜ਼ਿਲ੍ਹਾ ਪੁਲੀਸ ਮੁਖੀ ਅਨਿਲ ਕੁਮਾਰ ਨੇ ਦੱਸਿਆ ਕਿ ਬਰਨਾਲਾ ਪੁਲੀਸ (Barnala police) ਨੇ ਨਸ਼ੇ ਦੀ ਤਸਕਰੀ ਕਰਨ ਵਾਲੇ ਪਟਿਆਲਾ ਜ਼ਿਲ੍ਹੇ ਦੇ ਦੋ ਹੋਰ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੀ ਪਛਾਣ ਪਰਮਜੀਤ ਸਿੰਘ ਪੁੱਤਰ ਪ੍ਰਕਾਸ਼ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਗਿਆਨੀ ਰਾਮ ਸਿੰਘ ਵਜੋਂ ਹੋਈ ਹੈ।

ਤਸਕਰਾਂ ਖ਼ਿਲਾਫ਼ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ

ਇਨ੍ਹਾਂ ਕੋਲੋਂ 110 ਕਿਲੋ ਭੁੱਕੀ ਬਰਾਮਦ ਹੋਈ ਹੈ, ਜੋ ਕਿ ਕਾਰ ਵਿੱਚ ਅੱਗੇ ਵੇਚਣ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਤਸਕਰਾਂ ਖ਼ਿਲਾਫ਼ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਹਨ।

210 Kg Poppy Powder Recovered
210 Kg Poppy Powder Recovered

ਉਨ੍ਹਾਂ ਦੱਸਿਆ ਕਿ ਫੜੇ ਗਏ ਤਿੰਨਾਂ ਤਸਕਰਾਂ ਦਾ ਅਦਾਲਤ ਤੋਂ ਰਿਮਾਂਡ ਲਿਆ ਜਾਵੇਗਾ। ਜੇਕਰ ਜਾਂਚ ਦੌਰਾਨ ਉਨ੍ਹਾਂ ਦੇ ਸੰਪਰਕ ਸਾਹਮਣੇ ਆਏ ਤਾਂ ਉਨ੍ਹਾਂ ਨੂੰ ਵੀ ਹਿਰਾਸਤ ‘ਚ ਲਿਆ ਜਾਵੇਗਾ। 210 kg poppy powder recovered

Also Read : ਛੱਤੀਸਗੜ੍ਹ ‘ਚ ਮੰਦੀ ਦਾ ਕੋਈ ਅਸਰ ਨਹੀਂ : ਭੁਪੇਸ਼ ਬਘੇਲ Chhattisgarh Chief Minister Bhupesh Baghel attends the Mukhyamantri Manch program

Also Read : ਕਣਕ ਦੇ ਘੱਟ ਝਾੜ ਲਈ ਕਿਸਾਨਾਂ ਨੂੰ 500 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੇਣ ਦੀ ਮੰਗ Demand letters will be submitted to DC on May 9

Also Read : 8 ਮਈ ਤੋਂ 825 ਮੰਡੀਆਂ ਬੰਦ ਕਰਨ ਲਈ ਨੋਟੀਫੀਕੇਸ਼ਨ ਜਾਰੀ Procurement process complete

Connect With Us : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular