Saturday, August 20, 2022
Homeਪੰਜਾਬ ਨਿਊਜ਼ਗੁਰੁਦਵਾਰੇ ਦੇ ਸਰੋਵਰ ਵਿੱਚ ਡੁਬੇ 3 ਬੱਚੇ, ਮੌਤ

ਗੁਰੁਦਵਾਰੇ ਦੇ ਸਰੋਵਰ ਵਿੱਚ ਡੁਬੇ 3 ਬੱਚੇ, ਮੌਤ

ਇੰਡੀਆ ਨਿਊਜ਼, Punjab News : ਜਲਾਲਾਬਾਦ ਦੇ ਪਿੰਡ ਸ਼ੇਰ ਮੁਹੰਮਦ ਦੇ ਵਿਚ ਝੋਨਾ ਲਾਉਣ ਆਏ ਸੁਖੇਰਾ ਦਰੋਗਾ ਅਤੇ ਜੰਡਵਾਲਾ ਦੇ ਲੇਬਰ ਵਾਲਿਆਂ ਦੇ ਤਿੰਨ ਬੱਚੇ ਡੁੱਬ ਗਏl ਜਿਨ੍ਹਾਂ ਦੀ ਉਮਰ ਕ੍ਰਮਵਾਰ ਦੱਸ, ਬਾਰਾਂ ਅਤੇ ਤੇਰਾਂ ਸਾਲ ਦੱਸੀ ਜਾ ਰਹੀ ਹੈl  ਦੱਸਿਆ ਜਾ ਰਿਹਾ ਹੈ ਕਿ ਇਹ ਬੱਚੇ ਆਪਣੇ ਨਾਨਕਾ ਪਿੰਡ ਸ਼ੇਰ ਮੁਹੰਮਦ ਪਹੁੰਚੇ ਸਨl ਜਿਥੇ ਦੋ ਹੋਰ ਬੱਚਿਆਂ ਸਮੇਤ ਕੁੱਲ ਪੰਜ ਬੱਚੇ ਸਰੋਵਰ ਦੇ ਵਿਚ ਨਹਾਉਣ ਦੇ ਲਈ ਗਏ l ਇਸ ਦੌਰਾਨ ਤਿੰਨ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈl

ਸੇਵਾਦਾਰਾਂ ਨੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ

ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਘਟਨਾ ਦਾ ਪਤਾ ਚਲਦਿਆਂ ਹੀ ਤੁਰੰਤ ਸੇਵਾਦਾਰਾਂ ਦੇ ਵੱਲੋਂ ਬੱਚਿਆਂ ਨੂੰ ਸਰੋਵਰ ਦੇ ਵਿੱਚੋਂ ਬਾਹਰ ਕੱਢ ਲਿਆ ਗਿਆl ਸੇਵਾਦਾਰਾਂ ਨੇ ਬੱਚਿਆਂ ਨੂੰ ਫਸਟਏਡ ਦਿੱਤੀ ਲੇਕਿਨ ਬੱਚਿਆਂ ਦੀ ਮੌਤ ਹੋ ਚੁੱਕੀ ਸੀl ਫਿਲਹਾਲ ਇਨ੍ਹਾਂ ਬੱਚਿਆ ਦੀ ਡੈੱਡ ਬਾਡੀ ਨੂੰ ਸਿਵਲ ਹਸਪਤਾਲ ਜਲਾਲਾਬਾਦ ਦੇ ਵਿਚ ਲਿਆਂਦਾ ਗਿਆ ਹੈ l

ਮੌਕੇ ਤੇ ਪਹੁੰਚੇ ਜਲਾਲਾਬਾਦ ਸਬ ਡਿਵੀਜ਼ਨ ਦੇ ਡੀਐੱਸਪੀ ਸੁਬੇਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਸ਼ੇਰ ਮੁਹੰਮਦ ਦੇ ਗੁਰਦੁਆਰਾ ਸਾਹਿਬ ਸਰੋਵਰ ਵਿੱਚ ਤਿੰਨ ਬੱਚਿਆਂ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ l ਉਹ ਮੌਕੇ ਤੇ ਪਹੁੰਚੇ ਹਨ l ਬੱਚਿਆਂ ਦੇ ਵਾਰਸਾਂ ਦੇ ਬਿਆਨਾਂ ਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ l ਉਨ੍ਹਾਂ ਕਿਹਾ ਕਿ ਇਸ ਦੇ ਵਿੱਚ ਸ਼ੁਰੂਆਤੀ ਤੌਰ ਤੇ ਬੱਚਿਆਂ ਦੇ ਮਾਂ ਬਾਪ ਦੀ ਲਾਪ੍ਰਵਾਹੀ ਸਾਹਮਣੇ ਆ ਰਹੀ ਹੈ l ਛੋਟੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਨਾਲ ਇਕੱਲਿਆਂ ਪਾਣੀ ਦੇ ਕੋਲ ਨਹੀਂ ਭੇਜਿਆ ਜਾਣਾ ਚਾਹੀਦਾ ਸੀ l

ਇਹ ਵੀ ਪੜ੍ਹੋ: ਅੰਮ੍ਰਿਤਸਰ ਪੁਲਿਸ ਨੇ ਲਾਰੈਂਸ ਬਿਸ਼ਨੋਈ ਦਾ ਰਿਮਾਂਡ ਹਾਸਲ ਕੀਤਾ

ਸਾਡੇ ਨਾਲ ਜੁੜੋ : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular