Sunday, March 26, 2023
Homeਪੰਜਾਬ ਨਿਊਜ਼ਪੰਜਾਬ ਪੁਲਿਸ ਨੇ ਅੰਤਰ-ਰਾਜੀ ਡਰੱਗ ਗਿਰੋਹ ਦਾ ਕੀਤਾ ਪਰਦਾਫਾਸ਼

ਪੰਜਾਬ ਪੁਲਿਸ ਨੇ ਅੰਤਰ-ਰਾਜੀ ਡਰੱਗ ਗਿਰੋਹ ਦਾ ਕੀਤਾ ਪਰਦਾਫਾਸ਼

  •  2.51 ਲੱਖ ਫਾਰਮਾ ਓਪੀਆਡਜ ਸਮੇਤ ਹਰਿਆਣਾ ਦਾ ਇੱਕ ਵਸਨੀਕ ਗ੍ਰਿਫਤਾਰ
  • ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ, ਪੰਜਾਬ ਪੁਲਿਸ ਸੂਬੇ ਵਿੱਚੋਂ ਨਸ਼ਿਆਂ ਦੀ ਲਾਹਣਤ ਨੂੰ ਠੱਲ ਪਾਉਣ ਲਈ ਵਚਨਬੱਧ
  • ਗ੍ਰਿਫਤਾਰ ਕੀਤਾ ਮੁਲਜਮ ਪਿਛਲੇ ਕੁਝ ਸਾਲਾਂ ਤੋਂ ਕਰ ਰਿਹਾ ਸੀ ਪੰਜਾਬ ਵਿੱਚ ਫਾਰਮਾ ਓਪੀਆਡਜ ਦੀ ਸਪਲਾਈ : ਡੀਆਈਜੀ ਗੁਰਪ੍ਰੀਤ ਭੁੱਲਰ  
ਚੰਡੀਗੜ/ਫਤਿਹਗੜ ਸਾਹਿਬ, PUNJAB NEWS (A resident of Haryana arrested with 2.51 lakh pharma opioids) : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੇ ਹਿੱਸੇ ਵਜੋਂ, ਫਤਹਿਗੜ ਸਾਹਿਬ ਪੁਲਿਸ ਨੇ ਹਰਿਆਣਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਦਿਆਂ ਉਸ ਕੋਲੋਂ 2.51 ਲੱਖ ਫਾਰਮਾ ਓਪੀਆਡ ਬਰਾਮਦ ਕਰਕੇ ਨਸ਼ੀਲੀਆਂ ਦਵਾਈਆਂ ਬਣਾਉਣ ਵਾਲੇ ਇੱਕ ਅੰਤਰ-ਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਂਟੀ ਗੈਂਗਸਟਰ ਟਾਸਕ ਫੋਸ ਕਮ-ਰੋਪੜ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜਮ ਦੀ ਪਛਾਣ ਰਣਜੀਤ ਗੋਸਵਾਮੀ ਵਾਸੀ ਬੱਤਰਾ ਕਲੋਨੀ ਸੋਨੀਪਤ, ਹਰਿਆਣਾ ਵਜੋਂ ਹੋਈ ਹੈ। ਪੁਲਿਸ ਨੇ ਉਸਦੀ ‘ਕੀਆ’ ਕਾਰ, ਜਿਸਦੀ ਵਰਤੋਂ ਉਹ ਹਰਿਆਣਾ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਲਈ ਕਰਦਾ ਸੀ, ਵਿੱਚੋਂ ਅਲਪਰਾਜ਼ੋਲਮ ਦੀਆਂ 2,37,000 ਗੋਲੀਆਂ ਅਤੇ ਪੀਵੋਨ ਸਪਾਸ ਦੇ 14,400 ਕੈਪਸੂਲ ਬਰਾਮਦ ਕੀਤੇ ਹਨ।
ਇਹ ਤੀਜਾ ਅਜਿਹਾ ਅੰਤਰ-ਰਾਜੀ ਫਾਰਮਾਸਿਊਟੀਕਲ ਡਰੱਗ ਰੈਕੇਟ ਹੈ, ਜਿਸ ਦਾ ਫਤਹਿਗੜ ਸਾਹਿਬ ਜਿਲਾ ਪੁਲਿਸ ਵੱਲੋਂ ਤਿੰਨ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਪਰਦਾਫਾਸ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ, ਫਤਿਹਗੜ ਸਾਹਿਬ ਪੁਲਿਸ ਨੇ 14 ਜੁਲਾਈ, 2022 ਨੂੰ ਫਾਰਮਾ ਓਪੀਆਡਜ ਦੀਆਂ 7 ਲੱਖ ਗੋਲੀਆਂ/ਕੈਪਸੂਲ ਦੀ ਖੇਪ ਬਰਾਮਦ ਕੀਤੀ ਸੀ, ਜਦਕਿ 4 ਸਤੰਬਰ, 2022 ਨੂੰ ਫਾਰਮਾ ਓਪੀਆਡਜ ਦੀਆਂ 1.17 ਲੱਖ ਗੋਲੀਆਂ/ਕੈਪਸੂਲ ਬਰਾਮਦ ਕੀਤੇ ਗਏ ਸਨ।

ਖਮਾਣੋਂ ਵਿਖੇ ਵਿਸ਼ੇਸ਼ ਚੈਕਿੰਗ ਕੀਤੀ ਅਤੇ ਰਜਿਸਟ੍ਰੇਸ਼ਨ ਨੰਬਰ ਐਚ.ਆਰ 10 ਏਜੇ 9791 ਵਾਲੀ ‘ਕੀਆ’ ਕਾਰ ਨੂੰ ਰੋਕਿਆ

ਡੀਆਈਜੀ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਗੁਪਤ ਇਤਲਾਹ ਦੇ ਆਧਾਰ ’ਤੇ ਸੀਆਈਏ ਸਰਹਿੰਦ ਅਤੇ ਥਾਣਾ ਖਮਾਣੋਂ ਦੀਆਂ ਪੁਲੀਸ ਟੀਮਾਂ ਨੇ ਖਮਾਣੋਂ ਵਿਖੇ ਵਿਸ਼ੇਸ਼ ਚੈਕਿੰਗ ਕੀਤੀ ਅਤੇ ਰਜਿਸਟ੍ਰੇਸ਼ਨ ਨੰਬਰ ਐਚ.ਆਰ 10 ਏਜੇ 9791 ਵਾਲੀ ‘ਕੀਆ’ ਕਾਰ ਨੂੰ ਰੋਕਿਆ, ਜਿਸ ਨੂੰ ਮੁਲਜਮ ਰਣਜੀਤ ਗੋਸਵਾਮੀ ਚਲਾ ਰਿਹਾ ਸੀ। ਉਨਾਂ ਦੱਸਿਆ ਕਿ ਕਾਰ ਦੀ ਚੈਕਿੰਗ ਦੌਰਾਨ ਪੁਲਿਸ ਟੀਮਾਂ ਨੇ ਵੱਡੀ ਮਾਤਰਾ ‘ਚ ਫਾਰਮਾ ਓਪੀਔਡ ਬਰਾਮਦ ਕੀਤੀ।
ਫਤਹਿਗੜ ਸਾਹਿਬ ਦੇ ਐਸਐਸਪੀ ਡਾ: ਰਵਜੋਤ ਗਰੇਵਾਲ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫਤਾਰ ਕੀਤਾ ਮੁਲਜਮ ਦਿੱਲੀ ਅਤੇ ਅੰਮ੍ਰਿਤਸਰ ਵਿੱਚ ਟਰਾਂਸਪੋਰਟ ਦਾ ਕਾਰੋਬਾਰ ਕਰਦਾ ਹੈ। ਉਨਾਂ ਦੱਸਿਆ ਕਿ ਦੋਸ਼ੀ ਨੇ ਕਬੂਲਿਆ ਹੈ ਕਿ ਉਹ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿੱਚ ਫਾਰਮਾ ਓਪੀਔਡ ਦੀ ਸਪਲਾਈ ਕਰ ਰਿਹਾ ਹੈ ਅਤੇ ਉਸਦੇ ਜ਼ਿਆਦਾਤਰ ਗਾਹਕ ਮੋਗਾ ਅਤੇ ਲੁਧਿਆਣਾ ਵਿੱਚ ਹਨ।
ਉਨਾਂ ਦੱਸਿਆ ਕਿ ਪੁਲੀਸ ਨੇ ਮੁਲਜਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਥਾਣਾ ਫਤਿਹਗੜ ਸਾਹਿਬ ਵਿਖੇ ਐਨਡੀਪੀਐਸ ਐਕਟ ਦੀ ਧਾਰਾ 22 (ਸੀ) ਤਹਿਤ ਐਫਆਈਆਰ ਨੰਬਰ 131 ਦਰਜ ਕੀਤੀ ਗਈ ਹੈ।
SHARE
Koo birdWhatsapppinteresttelegram
- Advertisement -
RELATED ARTICLES

LEAVE A REPLY

Please enter your comment!
Please enter your name here

Most Popular