Sunday, May 29, 2022
Homeਪੰਜਾਬ ਨਿਊਜ਼ਪੰਜਾਬ ਵਿਚ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਨੂੰ ਹੋਰ ਮਿਆਰੀ ਬਣਾਉਣ ਲਈ...

ਪੰਜਾਬ ਵਿਚ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਨੂੰ ਹੋਰ ਮਿਆਰੀ ਬਣਾਉਣ ਲਈ ਸਹਿਯੋਗ ਦੀ ਮੰਗ A visit to Amul Plots

ਪੰਜਾਬ ਵਿਚ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਨੂੰ ਹੋਰ ਮਿਆਰੀ ਬਣਾਉਣ ਲਈ ਸਹਿਯੋਗ ਦੀ ਮੰਗ A visit to Amul Plots

  • ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਕੁਲਦੀਪ ਧਾਲੀਵਾਲ ਵਲੋਂ ਗੁਜਰਾਤ ਦੇ ਅਮੁਲ ਪਲਾਟਾਂ ਦਾ ਦੌਰਾ
  • ਪੰਜਾਬ ਵਿਚ ਡੇਅਰੀ ਪਦਾਰਥਾਂ ਨੂੰ ਹੋਰ ਮਿਆਰੀ ਬਣਾਉਣ ਅਤੇ ਅੰਤਰਾਸ਼ਟਰੀ ਮੰਡੀਕਰਨ ਲਈ ਅਮੁਲ ਤੋਂ ਸਹਿਯੋਗ ਮੰਗਿਆ: ਕੁਲਦੀਪ ਧਾਲੀਵਾਲ

ਇੰਡੀਆ ਨਿਊਜ਼ ਚੰਡੀਗੜ੍ਹ/ਅਨੰਦ ਸ਼ਹਿਰ (ਗੁਜਰਾਤ)

A visit to Amul Plots ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਕੁਲਦੀਪ ਧਾਲੀਵਾਲ ਪੰਜਾਬ ਵਿਚ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਲਈ ਪਿਛਲੇ ਤਿੰਨ ਦਿਨ ਤੋਂ ਗੁਜਾਰਤ ਦੇ ਦੌਰੇ ‘ਤੇ ਹਨ, ਜਿੱਥੇ ਉਨ੍ਹਾਂ ਨੇ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦੇ ਚੇਅਰਮੈਨ ਸਮੇਤ ਕਈ ਹੋਰ ਮਾਹਿਰਾਂ ਨਾਲ ਵਿਚਾਰਾਂ ਕੀਤੀਆਂ।

A Visit To Amul Plots
A Visit To Amul Plots

ਅੱਜ ਉਨ੍ਹਾਂ ਵਲੋਂ ਅਨੰਦ ਸ਼ਹਿਰ ਅਤੇ ਗਾਂਧੀਨਗਰ ਵਿਖੇ ਅਮੁਲ ਦੇ ਵੱਖ ਵੱਖ ਪਲਾਟਾਂ ਦਾ ਦੌਰਾ ਕੀਤਾ ਗਿਆ ਜਿੱਥੇ ਅਮੂਲ ਦੇ ਅਧਕਿਾਰੀਆਂ ਨਾਲ ਮੀਟਿੰਗ ਕਰਕੇ ਪੰਜਾਬ ਵਿਚ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਨੂੰ ਹੋਰ ਮਿਆਰੀ ਬਣਾਉਣ ਲਈ ਸਹਿਯੋਗ ਦੀ ਮੰਗ ਕੀਤੀ ਹੈ।

A Visit To Amul Plots
A Visit To Amul Plots

ਇਸ ਦੌਰੇ ਬਾਰੇ ਜਾਣਕਾਰੀ ਦਿੰਦਿਆਂ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਅਮੂਲ ਵੀ ਪੰਜਾਬ ਦੇ ਵੇਰਕਾ ਅਦਾਰੇ ਵਾਂਗ ਸਹਿਕਾਰੀ ਅਦਾਰਾ ਹੈ, ਜਿਸ ਦੇ ਡੇਅਰੀ ਪਦਾਰਥ ਵਿਸ਼ਵ ਪੱਧਰ ‘ਤੇ ਵੱਡੀ ਪਹਿਚਾਣ ਬਣੇ ਹੋਏ ਹਨ।

A Visit To Amul Plots
A Visit To Amul Plots

ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਉਨ੍ਹਾਂ ਦੀ ਸਰਕਾਰ ਦਾ ਮੁੱਖ ਟੀਚਾ ਹੈ ਕਿ ਪੰਜਾਬ ਵਿਚ ਸਹਿਕਾਰਤਾ ਲਹਿਰ ਨੂੰ ਹੋਰ ਮਜਬੂਤੀ ਨਾਲ ਚਲਾਇਆ ਜਾਵੇ ਤਾਂ ਜੋ ਸਹਾਇਕ ਕਿਸਾਨੀ ਧੰਦਿਆਂ ਨਾਲ ਕਿਸਾਨਾਂ ਨੂੰ ਜੋੜ ਕੇ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕੇ।

A Visit To Amul Plots
A Visit To Amul Plots

ੳਨ੍ਹਾਂ ਕਿਹਾ ਕਿ ਪੰਜਾਬ ਵਿਚ ਵੇਰਕਾ ਦੇ ਰਾਹੀਂ ਸੂਬੇ ਦੇ ਬਹੁ ਗਿਣਤੀ ਪਿੰਡ ਡੇਅਰੀ ਦੇ ਸਹਿਕਾਰੀ ਧੰਦੇ ਨਾਲ ਜੁੜੇ ਹੋਏ ਹਨ ਅਤੇ ਅਗਲੇ ਪੰਜ ਸਾਲ ਵਿਚ ਸੂਬੇ ਦੇ ਸਾਰੇ ਪਿੰਡਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾਵੇਗਾ।

ਡੇਅਰੀ ਵਿਕਾਸ ਮੰਤਰੀ ਨੇ ਕਿਹਾ ਕਿ ਹਾਲਾਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ, ਪਰ ਸਾਡੇ ਕਿਸਾਨ ਖੇਤੀਬਾੜੀ ਦੇ ਨਾਲ ਨਾਲ ਕਿਸੇ ਨਾ ਕਿਸੇ ਰੂਪ ਵਿਚ ਪਸ਼ੂ ਪਾਲਣ ਦੇ ਧੰਦੇ ਨਾਲ ਵੀ ਜੁੜੇ ਹੋਏ ਹਨ।

A Visit To Amul Plots
A Visit To Amul Plots

ਉਨ੍ਹਾਂ ਕਿਹਾ ਕਿ ਹਾਲੇ ਬਹੁਤ ਸਾਰੇ ਕਿਸਾਨ ਰਵਾਇਤੀ ਪਸ਼ੂ ਪਾਲਣ ਦੇ ਕਿੱਤੇ ਨਾਲ ਹੀ ਜੁੜੇ ਹੋਏ ਹਨ, ਪਰ ਪੰਜਾਬ ਸਰਕਾਰ ਵਲੋਂ ਪੇਸ਼ੇਵਰ ਡੇਅਰੀ ਫਾਰਮਿੰਗ ਨਾਲ ਕਿਸਾਨਾਂ ਨੂੰ ਜੋੜਨ ਲਈ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਬਾਰੇ ਸਿਖਲਾਈ ਦੇਣ ਦੇ ਨਾਲ ਨਾਲ ਸਬਸਿਡੀ ‘ਤੇ ਨਵੇਂ ਉਪਕਰਨ ਵੀ ਮੁਹੱਈਆ ਵੀ ਕਰਵਾਏ ਜਾਣਗੇ।

ਕੁਲਦੀਪ ਧਾਲੀਵਾਲ (kuldeep dhaliwal) ਨੇ ਕਿਹਾ ਕਿ ਅਮੁਲ ਇੱਕ ਸਹਿਕਾਰੀ ਅਦਾਰਾ ਹੈ ਜਿਸ ਦੇ ਕੰਮ ਕਾਰ ਦੀ ਜਾਣਕਾਰੀ ਹਾਸਿਲ ਕਰਨ ਲਈ ਉਨ੍ਹਾਂ ਵਲੋਂ ਇਹ ਦੌਰਾ ਕੀਤਾ ਗਿਆ ਸੀ।

ਉਨਾਂ ਦੱਸਿਆ ਕਿ ਅਮੂਲ ਦੇ ਪ੍ਰਬੰਧਕਾਂ ਤੋਂ ਉਨ੍ਹਾਂ ਨੇ ਪੰਜਾਬ ਵਿਚ ਦੁੱਧ ਤੋਂ ਤਿਆਰ ਹੋਣ ਵਾਲੇ ਪਦਾਰਥਾਂ ਦੀ ਹਰ ਤਕਨੀਕੀ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਮੰਤਰੀ ਨੇ ਦੱਸਿਆ ਕਿ ਪੰਜਾਬ ਵਿਚ ਸਹਿਕਾਰਤਾ ਲਹਿਰ ਰਾਹੀਂ ਤਿਆਰ ਹੋਣ ਵਾਲੇ ਪਦਾਰਥਾਂ ਦੀ ਅੰਤਰਰਾਸ਼ਟਰੀ ਪੱਧਰ ਮੰਡੀਕਰਨ ਲਈ ਵੀ ਅਮੁਲ ਤੋਂ ਸਹਿਯੋਗ ਲੈਣ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।

ਕੁਲਦੀਪ ਧਾਲੀਵਾਲ ਨੇ ਅਪਾਣੇ ਇਸ ਦੌਰੇ ਦੌਰਾਨ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦੇ ਮੁੱਖ ਦਫਤਰ, ਅਮੁਲਫੇਡ, ਗਾਂਧੀਨਗਰ, ਗੁਜਰਾਤ ਡੇਅਰੀ ਪਲਾਂਟ, ਆਈਸ ਕਰੀਮ ਪਲਾਂਟ,  ਡੇਅਰੀ ਪਲਾਂਟ, ਚਾਕਲੇਟ ਪਲਾਂਟ, ਬੁਲ ਬ੍ਰੀਡਿੰਗ ਫਾਰਮ, ਡਾ. ਵੀ. ਕੁਰੀਨ ਮਿਊਜ਼ੀਅਮ, ਸਰਦਾਰ ਪਟੇਲ ਅਸੈਂਬਲੀ ਹਾਲ, ਡੀ.ਸੀ.ਐੱਸ. ਸੰਦੇਸਰ ਦਾ ਦੌਰਾ ਕੀਤਾ।

ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਲਿਮਿਟੇਡ (ਜੀ.ਸੀ.ਐੱਮ.ਐੱਮ.ਐੱਫ.), ਆਨੰਦ ਦੇ ਐਮ.ਡੀ ਗੁਜਰਾਤ ਡਾ. ਆਰ.ਐਸ. ਸੋਢੀ, ਸੀ.ਓ.ਓ ਜੈਇਨ ਮਹਿਤਾ, ਏ.ਜੀ.ਐਮ ਐੱਚ.ਪੀ. ਰਾਠੌੜ, ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦੇ ਚੇਅਰਮੈਨ ਮਨੀਸ਼ ਸ਼ਾਹ, ਕੈਰਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ ਲਿਮਿਟੇਡ (ਅਮੁਲ ਡੇਅਰੀ), ਆਨੰਦ, ਗੁਜਰਾਤ ਦੇ ਐਮ.ਡੀ ਅਮਿਤ ਵਿਆਸ, ਕੁਲਦੀਪ ਸਿੰਘ, ਐੱਚ.ਓ, ਕੋਆਰਡੀਨੇਟਰ ਅਮਰਜੀਤ ਸਿੰਘ ਅਤੇ ਭਾਰਤੀ ਪੇਂਡੂ ਪ੍ਰਬੰਧਨ ਸੰਸਥਾਨ, ਆਨੰਦ, ਗੁਜਰਾਤ ਦੇ ਡਾਇਰੈਕਟਰ ਉਮਾਕਾਂਤ ਦਾਸ਼ ਨਾਲ ਮੁਲਾਕਤ ਕੀਤੀ। A visit to Amul Plots

Also Read : ਸਪੀਕਰ ਨੂੰ ਮਿਲੇ ਕਾਂਗਰਸ ਆਗੂ 

Also Read : ਸਰਕਾਰੀ ਸਕੂਲਾਂ ਵਿੱਚ ਆਧੁਨਿਕ ਲੀਹਾਂ ਉਤੇ ਮਿਆਰੀ ਸਿੱਖਿਆ ਦਿੱਤੀ ਜਾਵੇਗੀ: ਮੀਤ ਹੇਅਰ Quality education will be provided in government schools

Connect With Us : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular