Saturday, August 13, 2022
Homeਪੰਜਾਬ ਨਿਊਜ਼ਅਫਗਾਨ ਸਿੱਖਾਂ ਦਾ ਜੱਥਾ ਅਸਥੀਆਂ ਲੈ ਕੇ ਪਹੁੰਚਿਆ ਪੰਜਾਬ

ਅਫਗਾਨ ਸਿੱਖਾਂ ਦਾ ਜੱਥਾ ਅਸਥੀਆਂ ਲੈ ਕੇ ਪਹੁੰਚਿਆ ਪੰਜਾਬ

ਇੰਡੀਆ ਨਿਊਜ਼ , Amritsar News: ਹਾਲ ਹੀ ‘ਚ ਅਫਗਾਨਿਸਤਾਨ ‘ਚ ਹੋਏ ਹਮਲੇ ਤੋਂ ਬਾਅਦ ਕੁਝ ਅਫਗਾਨ ਸਿੱਖ ਪਰਿਵਾਰ ਭਾਰਤ ਪਹੁੰਚੇ ਹਨ। ਵੀਰਵਾਰ ਦੇਰ ਰਾਤ ਭਾਰਤ ਪਹੁੰਚੇ 11 ਸਿੱਖ ਪਰਿਵਾਰਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਗਤ ਕੀਤਾ। ਉਨ੍ਹਾਂ ਦੀ ਹਵਾਈ ਯਾਤਰਾ ਦਾ ਖਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਦਾ ਕੀਤਾ ਹੈ।

ਅਫ਼ਗ਼ਾਨ ਨੇ ਭਾਰਤ ਨੂੰ ਦਿਤੀ ਵਿਸ਼ੇਸ਼ ਈ-ਵੀਜ਼ਾ ਦੀ ਸਹੂਲਤ

ਦੱਸ ਦੇਈਏ ਕਿ ਅਫਗਾਨਿਸਤਾਨ ਸਰਕਾਰ ਨੇ ਉਥੋਂ ਦੇ ਸਿੱਖਾਂ ਨੂੰ ਵਿਸ਼ੇਸ਼ ਈ-ਵੀਜ਼ਾ ਸਹੂਲਤ ਦਿੱਤੀ ਹੈ। ਇਸ ਤਹਿਤ ਜੇਕਰ ਕੋਈ ਵੀ ਸਿੱਖ ਜੋ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ, ਭਾਰਤ ਜਾ ਸਕਦਾ ਹੈ। ਵਿਸ਼ੇਸ਼ ਈ-ਵੀਜ਼ਾ ਦੇ ਚਲਦੇ ਕੋਈ ਵੀ ਭਾਰਤੀ ਹੁਣ ਅਫਗਾਨ ਤੋਂ ਵਾਪਿਸ ਬਿਨਾ ਵਿਜੇ ਦੇ ਆ ਸਕਦਾ ਹੈ ਅਤੇ ਜਾ ਵੀ ਸਕਦਾ ਹੈ। ਯਾਤਰੀ ਦੀ ਹਵਾਈ ਆਡੇ ਤੇ ਮੌਕੇ ਤੇ ਹੀ ਟਿਕਟ ਦਿੱਤੀ ਜਾਵੇਗੀ।

ਕਮੇਟੀ ਵੱਲੋ ਅਫਗਾਨ ਸਿੱਖਾਂ ਦੀ ਮਦਦ ਲਈ 2 ਲੱਖ 86 ਦਾ ਹਵਾਈ ਖਰਚਾ

India News 11

 

ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਹੁਕਮਾਂ ’ਤੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ, ਉਪ ਸਕੱਤਰ ਸਿਮਰਜੀਤ ਸਿੰਘ, ਬੀਬੀ ਰਣਜੀਤ ਕੌਰ ਦਿੱਲੀ ਅਤੇ ਸਿੱਖ ਮਿਸ਼ਨ ਦਿੱਲੀ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਨੇ ਅਫਗਾਨਿਸਤਾਨ ਤੋਂ ਆਏ ਸਿੱਖਾਂ ਦਾ ਸਵਾਗਤ ਕੀਤਾ। ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀਆਂ ਹਦਾਇਤਾਂ ’ਤੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਐਲਾਨ ਕੀਤਾ ਕਿ ਅਫ਼ਗਾਨਿਸਤਾਨ ਤੋਂ ਸਾਰੇ ਸਿੱਖ ਭਾਰਤ ਆਉਣਗੇ। ਉਸ ਦਾ ਹਵਾਈ ਖਰਚਾ ਸ਼੍ਰੋਮਣੀ ਕਮੇਟੀ ਵੱਲੋਂ ਚੁੱਕਿਆ ਜਾਵੇਗਾ। ਭਾਰਤ ਪੁੱਜੇ 11 ਸਿੱਖਾਂ ਦੇ ਪਹਿਲੇ ਜੱਥਾ ਲਈ ਸ਼੍ਰੋਮਣੀ ਕਮੇਟੀ ਨੇ ਦੋ ਲੱਖ 86 ਹਜ਼ਾਰ ਰੁਪਏ ਦੀ ਰਾਸ਼ੀ ਅਦਾ ਕੀਤੀ ਹੈ।

ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਹੋ ਸਕਦੇ ਹਨ ਉਪ ਰਾਸ਼ਟਰਪਤੀ ਦੇ ਉਮੀਦਵਾਰ

ਜਾਣੋ ਕਿ ਹੈ ਪੂਰਾ ਮਾਮਲਾ

ਅਫਗਾਨਿਸਤਾਨ ਦੇ ਸਿੱਖਾਂ ਦਾ ਸਵਾਗਤ ਕਰਨ ਲਈ ਦਿੱਲੀ ਹਵਾਈ ਅੱਡੇ ‘ਤੇ ਪਹੁੰਚੇ ਸ਼੍ਰੋਮਣੀ ਕਮੇਟੀ ਦੇ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਕਮੇਟੀ ਨੇ ਵਾਅਦਾ ਕੀਤਾ ਸੀ ਕਿ ਉਹ ਅਫਗਾਨਿਸਤਾਨ ਤੋਂ ਸਿੱਖਾਂ ਨੂੰ ਆਪਣੇ ਖਰਚੇ ‘ਤੇ ਭਾਰਤ ਲਿਆਉਣਗੇ। ਇਨ੍ਹਾਂ ਸਿੱਖਾਂ ਵਿੱਚ ਇੱਕ ਸਿੱਖ ਵੀ ਸ਼ਾਮਲ ਹੈ ਜੋ ਗੁਰਦੁਆਰੇ ‘ਤੇ ਹਮਲੇ ਦੌਰਾਨ ਜ਼ਖਮੀ ਹੋਇਆ ਸੀ। ਇਹ ਗਰੁੱਪ ਅਫਗਾਨਿਸਤਾਨ ਵਿੱਚ ਹਮਲੇ ਦੌਰਾਨ ਮਾਰੇ ਗਏ ਸਿੱਖਾਂ ਦੀਆਂ ਅਸਥੀਆਂ ਵੀ ਆਪਣੇ ਨਾਲ ਲੈ ਕੇ ਆਇਆ ਹੈ। ਚਾਵਲਾ ਨੇ ਦੱਸਿਆ ਕਿ ਇਨ੍ਹਾਂ ਸਿੱਖਾਂ ਨੂੰ ਦਿੱਲੀ ਦੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਆਰਾਮ ਕਰਨ ਲਈ ਠਹਿਰਾਇਆ ਗਿਆ ਹੈ। ਇੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।

ਇਹ ਵੀ ਪੜ੍ਹੋ: ਪੰਜਾਬੀ ਗੀਤ “ਅੰਗਰੇਜੀ ਬੀਟ” ਨੇ 100 ਮਿਲੀਅਨ ਵਿਊਜ਼ ਕੀਤੇ ਪੂਰੇ

ਇਹ ਵੀ ਪੜ੍ਹੋ: ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ’ ਚ ਰਾਤੋ ਰਾਤ ਕੀਤੀ 1138 ਮੁਲਾਜ਼ਮਾਂ ਦੀ ਬਦਲੀ

ਇਹ ਵੀ ਪੜ੍ਹੋ: ਮਾਨ ਦੇ 6 ਨਵੇਂ ਮੰਤਰੀ ਕੈਬਨਿਟ’ਚ ਇਕ ਮਹਿਲਾ ਮੰਤਰੀ ਵੀ ਹੋ ਸਕਦੀ ਹੈ ਸ਼ਾਮਿਲ

ਇਹ ਵੀ ਪੜ੍ਹੋ: ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 17,092 ਨਵੇਂ ਮਾਮਲੇ, 29 ਲੋਕਾਂ ਦੀ ਮੌਤ

ਸਾਡੇ ਨਾਲ ਜੁੜੋ : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular