Monday, June 27, 2022
Homeਪੰਜਾਬ ਨਿਊਜ਼ਜੇ ਮੇਰੇ ਪੁੱਤ ਨੇ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਹੈ ਉਸ ਨੂੰ...

ਜੇ ਮੇਰੇ ਪੁੱਤ ਨੇ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਹੈ ਉਸ ਨੂੰ ਵੀ ਉਸੇ ਤਰ੍ਹਾਂ ਹੀ ਮਾਰ ਦਿੱਤਾ ਜਾਵੇ : ਜਗਰੂਪ ਸਿੰਘ ਦੀ ਮਾਂ

  • ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਵਿੱਚ ਜਗਰੂਪ ਸਿੰਘ ਰੂਪਾ ਦਾ ਨਾਂ ਆਉਣ ਤੋਂ ਬਾਅਦ
  • ਥਾਣਾ ਸਰਹਾਲੀ ਪੁਲਸ ਨੇ ਜਗਰੂਪ ਸਿੰਘ ਰੂਪਾ ਦੇ ਘਰ ਕੀਤੀ ਰੇਡ  

ਇੰਡੀਆ ਨਿਊਜ਼ ਤਰਨਤਾਰਨ:  ਪਿੰਡ ਜਵਾਹਰਕੇ ’ਚ 29 ਮਈ ਨੂੰ ਸਿੱਧੂ ਮੂਸੇਵਲਾ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ‘ਚ ਸ਼ਾਮਲ ਤਰਨਤਾਰਨ ਦੇ ਪਿੰਡ ਜੋੜਾ ਦੇ ਰਹਿਣ ਵਾਲੇ ਸ਼ੂਟਰ ਜਗਰੂਪ ਸਿੰਘ ਰੂਪਾ ਦਾ ਪਰਿਵਾਰ ਘਰੋਂ ਗਾਇਬ ਹੋ ਚੁੱਕਾ ਹੈ। ਸੋਮਵਾਰ ਨੂੰ ਉਸ ਦਾ ਨਾਂ ਇਸ ਕਤਲਕਾਂਡ ‘ਚ ਸ਼ਾਮਲ ਹੋਣ ਦਾ ਖੁਲਾਸਾ ਹੋਣ ਤੋਂ ਬਾਅਦ ਥਾਣਾ ਸਰਹਾਲੀ ਦੀ ਪੁਲਿਸ ਨੇ ਉਸ ਦੇ ਘਰ ਦਬਿਸ਼ ਦਿੱਤੀ, ਪਰ ਉਸ ਦੇ ਘਰ ਨੂੰ ਤਾਲੇ ਲੱਗੇ ਮਿਲੇ।

ਜਗਰੂਪ ਸਿੰਘ ਰੂਪਾ ਦਾ ਨਾਂ ਪੰਜਾਬ ਦੇ ਹਾਈ ਪ੍ਰੋਫਾਈਲ ਕਤਲ ਕਾਂਡ ਵਿਚ ਸਾਹਮਣੇ ਆਉਣ ਤੋਂ ਬਾਅਦ ਸਾਰਾ ਇਲਾਕਾ ਹੈਰਾਨ ਹੈ।

ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਰੂਪਾ ਦਾ ਪਿਤਾ ਬਲਵਿੰਦਰ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਹੈ। ਹਾਲਾਂਕਿ ਪਹਿਲਾਂ ਉਹ ਟਰੱਕ ਡਰਾਈਵਰ ਸੀ ਪਰ ਉਸਦੇ ਦੂਸਰੇ ਲੜਕੇ ਰਣਜੋਤ ਸਿੰਘ ਜੋ ਭਾਰਤੀ ਫੌਜ ‘ਚ ਹੈ, ਦੇ ਕਹਿਣ ’ਤੇ ਬਲਵਿੰਦਰ ਸਿੰਘ ਨੇ ਡਰਾਈਵਰੀ ਦਾ ਪੇਸ਼ਾ ਛੱਡ ਦਿੱਤਾ।

ਜਗਰੂਪ ਸਿੰਘ ਰੂਪਾ 8-10 ਸਾਲ ਤੋਂ ਗੈਰ ਸਮਾਜਿਕ ਕੰਮਾਂ ਵਿਚ ਅਜਿਹਾ ਜੁੜਿਆ ਕਿ ਫਿਰ ਵਾਪਸੀ ਨਹੀਂ ਹੋਈ

ਦੋ ਏਕੜ ਜ਼ਮੀਨ ਦੀ ਮਾਲਕੀ ਵਾਲੇ ਇਸ ਪਰਿਵਾਰ ਨਾਲ ਆਂਢੀਆਂ-ਗੁਆਂਢੀਆਂ ਦੀ ਵੀ ਬਹੁਤੀ ਬੋਲਚਾਲ ਨਹੀਂ ਹੈ। ਪਿੰਡ ਤੋਂ ਪਤਾ ਲੱਗਾ ਕਿ ਜਗਰੂਪ ਸਿੰਘ ਰੂਪਾ 8-10 ਸਾਲ ਤੋਂ ਗੈਰ ਸਮਾਜਿਕ ਕੰਮਾਂ ਵਿਚ ਅਜਿਹਾ ਜੁੜਿਆ ਕਿ ਫਿਰ ਵਾਪਸੀ ਨਹੀਂ ਹੋਈ।

 

ਜਗਰੂਪ ਸਿੰਘ ਦੇ ਕੁਝ ਪਰਿਵਾਰਕ ਮੈਂਬਰਾਂ ਵਿਚੋਂ ਸਾਹਮਣੇ ਆਈ ਜਗਰੂਪ ਸਿੰਘ ਦੀ ਮਾਂ ਪਲਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਲੜਕੇ ਜਗਰੂਪ ਸਿੰਘ ਰੂਪਾ ਨੂੰ ਘਰ ਤੋਂ ਬੇਦਖਲ ਕੀਤਾ ਹੋਇਆ ਹੈ ਅਤੇ ਘਰੋਂ ਕੱਢਿਆ ਹੋਇਆ ਹੈ ਉਨ੍ਹਾਂ ਕਿਹਾ ਕਿ ਜਗਰੂਪ ਸਿੰਘ ਰੂਪਾ ਮੇਰੀ ਘਰ ਵਿੱਚ ਕੁੱਟਮਾਰ ਕਰਦਾ ਸੀ ਜਿਸ ਕਰਕੇ ਉਸ ਨੂੰ ਉਨ੍ਹਾਂ ਵੱਲੋਂ ਬੇਦਖਲ ਕੀਤਾ ਹੋਇਆ ਹੈ ਜਗਰੂਪ ਸਿੰਘ ਰੂਪਾ ਦੀ ਮਾਂ ਨੇ ਕਿਹਾ ਕਿ ਜੇ ਉਸਨੇ ਸਿੱਧੂ ਮੂਸੇ ਵਾਲੇ ਦਾ ਕਤਲ ਕੀਤਾ ਹੈ ਤਾਂ ਜਗਰੂਪ ਸਿੰਘ ਰੂਪਾ ਨੂੰ ਵੀ ਉਸੇ ਤਰ੍ਹਾਂ ਹੀ ਗੋਲੀਆਂ ਮਾਰ ਕੇ ਪੁਲਸ ਮਾਰ ਦੇਵੇ ਸਾਨੂੰ ਕੋਈ ਦੁੱਖ ਨਹੀਂ ਹੋਵੇਗਾ।

ਇਹ ਵੀ ਪੜੋ : ਸ਼ੁਭਦੀਪ ਸਿੰਘ ਸਿੱਧੂ ਤੋਂ ਸਿੱਧੂ ਮੂਸੇਵਾਲਾ ਤੱਕ ਦਾ ਸਫ਼ਰ

ਇਹ ਵੀ ਪੜੋ :  ਸਿੱਧੂ ਮੂਸੇਵਾਲਾ ਦੀ ਮੰਗੇਤਰ ਅੰਤਿਮ ਦਰਸ਼ਨਾਂ ਲਈ ਪਹੁੰਚੀ

ਇਹ ਵੀ ਪੜੋ : ਜਾਣੋ ਕਿੱਥੇ ਰਚੀ ਗਈ ਸਿੱਧੂ ਦੇ ਕੱਤਲ ਦੀ ਸਾਜ਼ਿਸ਼

ਸਾਡੇ ਨਾਲ ਜੁੜੋ : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular