Saturday, August 20, 2022
Homeਪੰਜਾਬ ਨਿਊਜ਼ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

  • ਟੋਰਾਂਟੋ ਵਿੱਚ ਵੀ ਸ਼ਬਦ ਗੁਰੂ ਅਜਾਇਬ ਘਰ ਬਣਾਇਆ ਜਾਵੇਗਾ

ਦਿਨੇਸ਼ ਮੌਦਗਿਲ, ਲੁਧਿਆਣਾ: ਪਹਿਲੇ ਸਿੱਖ ਲੋਕ ਰਾਜ ਦੇ ਬਾਨੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 306ਵਾਂ ਸ਼ਹੀਦੀ ਦਿਹਾੜਾ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸਨਲ ਫਾਊਂਡੇਸਨ ਕੈਨੇਡਾ ਵੱਲੋਂ ਖਾਲਸਾ ਦਰਬਾਰ (ਡਿਕਸੀ) ਗੁਰਦੁਆਰਾ ਸਾਹਿਬ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਮਾਗਮ ਦੌਰਾਨ ਸੰਸਦ ਮੈਂਬਰ ਸੋਨੀਆ ਸਿੱਧੂ, ਦੀਪਕ ਆਨੰਦ, ਰੂਬੀ ਸਹੋਤਾ, ਗੁਰਬਖਸ ਸਿੰਘ ਮੱਲੀ, ਸਾਬਕਾ ਮੰਤਰੀ ਹਰਿੰਦਰ ਤੱਖਰ, ਇਤਿਹਾਸਕਾਰ ਮੋਹਨ ਸਿੰਘ ਭੰਗੂ, ਪਿ੍ਰੰਸੀਪਲ ਰਾਮ ਸਿੰਘ, ਸਤਪਾਲ ਸੋਹਲ, ਰੁਪਿੰਦਰ ਕੌਰ, ਬਲਦੇਵ ਬਾਵਾ, ਦਰਸਨ ਗੁਜਰਾਤੀ ਅਤੇ ਖਾਲਸਾ ਏਡ ਦੇ ਜਰਨੈਲ ਸਿੰਘ ਨੂੰ ਵਿਸੇਸ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਜੁਲਮ ਵਿਰੁੱਧ ਲੜਨ ਦੀ ਪ੍ਰੇਰਨਾ ਦਿੰਦੀ ਹੈ ਸ਼ਹਾਦਤ

ਇਤਿਹਾਸਕਾਰ ਮੋਹਨ ਸਿੰਘ ਭੰਗੂ, ਪਿ੍ਰੰਸੀਪਲ ਰਾਮ ਸਿੰਘ, ਸਤਪਾਲ ਜੌਹਲ, ਸੰਸਦ ਮੈਂਬਰ ਦੀਪਕ ਆਨੰਦ ਅਤੇ ਰੂਬੀ ਸਹੋਤਾ ਨੇ ਸੰਗਤਾਂ ਨਾਲ ਵਿਚਾਰ ਵਿਟਾਂਦਰਾ ਕਰਦਿਆਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਸਾਨੂੰ ਜੁਲਮ ਵਿਰੁੱਧ ਲੜਨ ਦੀ ਪ੍ਰੇਰਨਾ ਦਿੰਦੀ ਹੈ। ਉਨਾਂ ਕਿਹਾ ਕਿ 740 ਸਿੰਘਾਂ ਸਮੇਤ ਬਾਬਾ ਜੀ ਦੀ ਸ਼ਹਾਦਤ ਅਤੇ ਬਾਬਾ ਜੀ ਦੇ ਚਾਰ ਸਾਲਾ ਪੁੱਤਰ ਅਜੈ ਸਿੰਘ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਪਾਇਆ ਗਿਆ। ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ, ਅੱਜ ਦੇ ਕਿਸਾਨਾਂ ਨੂੰ ਜਮੀਨਾਂ ਦੇ ਮਾਲਕ ਬਣਾਉਣਾ, ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ‘ਤੇ ਸਿੱਕੇ ਅਤੇ ਮੋਹਰਾਂ ਜਾਰੀ ਕਰਨਾ, ਸਮਾਜ ਨੂੰ ਉਨਾਂ ਦੀ ਅਨਮੋਲ ਦੇਣ ਹੈ।

ਘੱਟੋ-ਘੱਟ 4 ਦਿਹਾੜੇ ਮਨਾਉਣ ਦੀ ਲੋੜ

ਪ੍ਰਧਾਨ ਕਿ੍ਰਸਨ ਕੁਮਾਰ ਬਾਵਾ ਅਤੇ ਬਿ੍ਰਗੇਡੀਅਰ ਨਵਾਬ ਸਿੰਘ ਨੇ ਕਿਹਾ ਕਿ ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਨਾਲ ਸਬੰਧਤ ਘੱਟੋ-ਘੱਟ 4 ਦਿਹਾੜੇ ਮਨਾਉਣ ਦੀ ਲੋੜ ਹੈ। 16 ਅਕਤੂਬਰ ਜਨਮ ਦਿਹਾੜਾ, 9 ਜੂਨ ਸ਼ਹੀਦੀ ਦਿਹਾੜਾ, 3 ਸਤੰਬਰ ਮਿਲਾਪ ਦਿਵਸ ਅਤੇ 12 ਮਈ ਸਰਹੰਦ ਫਤਹਿ ਦਿਵਸ। ਕੈਨੇਡਾ ਦੇ ਹਰ ਗੁਰਦੁਆਰਾ ਸਾਹਿਬ ਵਿੱਚ ਘੱਟੋ-ਘੱਟ ਇੱਕ ਦਿਹਾੜਾ ਮਨਾਇਆ ਜਾਵੇ। ਉਨਾਂ ਕਿਹਾ ਕਿ ਜਿਸ ਤਰਾਂ ਬਾਬਾ ਬੰਦਾ ਸਿੰਘ ਬਹਾਦਰ ਰਕਬਾ ਭਵਨ ਵਿੱਚ ਸ਼ਬਦ ਗੁਰੂ ਅਜਾਇਬ ਘਰ ਬਣਾਇਆ ਗਿਆ ਹੈ, ਉਸੇ ਤਰਜ ’ਤੇ ਫਾਊਂਡੇਸਨ ਵੱਲੋਂ ਟੋਰਾਂਟੋ ਵਿੱਚ ਅਜਾਇਬ ਘਰ ਬਣਾਉਣ ਦਾ ਯਤਨ ਕੀਤਾ ਜਾਵੇਗਾ।

ਇਹ ਵੀ ਰਹੇ ਮੌਜੂਦ

ਇਸ ਮੌਕੇ ਜਤਿੰਦਰ ਕੌਰ ਬਾਵਾ, ਤਿ੍ਰਪਤਾ ਬਾਵਾ, ਸਾਂਤਾ ਮਹੰਤ, ਰਮੇਸ ਬਾਵਾ, ਇੰਦਰਜੀਤ ਗਰੇਵਾਲ, ਸੁਰਿੰਦਰ ਮਹੰਤ, ਬਖਤਾਵਰ ਸਿੰਘ ਕੁਲਾਰ, ਇਕਬਾਲ ਸਿੰਘ ਮਾਨ, ਸੰਦੀਪ ਕੌਰ ਮਾਨ, ਪ੍ਰਭਜੀਤ ਕੌਰ ਬਾਵਾ, ਸੰਦੀਪ ਅਟਵਾਲ, ਬਲਬੀਰ ਬਾਵਾ, ਤੇਜਿੰਦਰ ਸਿੰਘ ਬਾਵਾ, ਕੁਲਬੀਰ ਸਿੰਘ ਆਦਿ ਹਾਜਰ ਸਨ . ਇਸ ਮੌਕੇ ਸੰਘਾ, ਇੰਦਰਜੀਤ ਕੌਰ ਸੰਘਾ, ਜਗਦੀਸ ਸਿੱਧੂ, ਹਰਵਿੰਦਰ ਰੂਪਰਾ, ਅਮਰੀਕ ਸਿੰਘ ਸੇਖੋਂ, ਨਵਦੀਪ ਸਰਮਾ, ਹਰੀ ਸਿੰਘ ਬੱਲ ਰਕਬਾ, ਸੁਖਜੀਤ ਸਿੰਘ ਹੀਰ ਅਤੇ ਮਨਜੀਤ ਸਿੰਘ ਹੀਰ ਹਾਜਰ ਸਨ।

ਇਹ ਵੀ ਪੜੋ : ਅੰਮ੍ਰਿਤਸਰ ਪੁਲਿਸ ਤੋਂ ਬਾਅਦ ਹੁਸ਼ਿਆਰਪੁਰ ਪੁਲਿਸ ਨੇ ਲਿਆ ਲਾਰੇਂਸ ਦਾ ਰਿਮਾਂਡ

ਇਹ ਵੀ ਪੜੋ : ਸਿਮਰਜੀਤ ਸਿੰਘ ਬੈਂਸ ਨੇ ਅਦਾਲਤ ‘ਚ ਕੀਤਾ ਆਤਮ ਸਮਰਪਣ

ਸਾਡੇ ਨਾਲ ਜੁੜੋ : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular