Tuesday, August 16, 2022
Homeਪੰਜਾਬ ਨਿਊਜ਼ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਹੀਦੀ ਦਿਹਾੜਾ ਮਨਾਇਆ

ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਹੀਦੀ ਦਿਹਾੜਾ ਮਨਾਇਆ

  • ਬਰਲਿਨਸਟਨ ਨਿਊਜਰਸੀ, ਅਮਰੀਕਾ ਵਿਖੇ ਗਿਆਨੀ ਗੁਰਜੀਤ ਸਿੰਘ ਨੂੰ ਕੀਤਾ ਗਿਆ ਸਨਮਾਨਿਤ

ਦਿਨੇਸ਼ ਮੌਦਗਿਲ, Baba Banda Singh Bahadur’s death anniversary : ਗੁਰਦੁਆਰਾ ਖਾਲਸਾ ਦਰਬਾਰ, ਬਰਲਿਨਸਟਨ ਨਿਊਜਰਸੀ ਅਮਰੀਕਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਹੀਦੀ ਦਿਹਾੜੇ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਕਥਾ ਵਾਚਕ ਗਿਆਨੀ ਗੁਰਜੀਤ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸਨਲ ਫਾਊਂਡੇਸਨ ਦੇ ਪ੍ਰਧਾਨ ਕਿ੍ਰਸਨ ਕੁਮਾਰ ਬਾਵਾ, ਅਮਰੀਕਾ ਯੂਨਿਟ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ, ਚੇਅਰਮੈਨ ਮਨਦੀਪ ਸਿੰਘ ਹੰਸ, ਕਨਵੀਨਰ ਬਹਾਦਰ ਸਿੰਘ ਸਿੱਧੂ ਰਕਬਾ ਅਤੇ ਮੁੱਖ ਸਰਪ੍ਰਸਤ ਤਲਵਿੰਦਰ ਸਿੰਘ ਘੁੰਮਣ ਅਤੇ ਰਾਜਭਿੰਦਰ ਬਦੇਸਾਂ ਨੇ ਸਨਮਾਨਿਤ ਕੀਤਾ।

ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ

ਬਾਵਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 14 ਮਈ 1710 ਨੂੰ ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਬਣਾਇਆ। ਮੁਖਲਸਗੜ ਲੋਹਗੜ ਨੂੰ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਬਣਾਇਆ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਸਿੱਕੇ ਅਤੇ ਮੋਹਰਾਂ ਜਾਰੀ ਕੀਤੀਆਂ।

ਕਿਸਾਨਾਂ ਨੂੰ ਜਮੀਨਾਂ ਦੇ ਮਾਲਕ ਬਣਾ ਦਿੱਤਾ ਗਿਆ। ਸੰਸਥਾ ਵੱਲੋਂ ਕਵੀਸਰ ਸਤਨਾਮ ਸਿੰਘ ਲਿੱਲ, ਨਿਰਮਲ ਸਿੰਘ ਭੁੱਲਰ ਅਤੇ ਰਣਜੀਤ ਸਿੰਘ ਰਾਣਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮੇਜਰ ਸਿੰਘ ਢਿੱਲੋਂ, ਨਿਰਮਲ ਸਿੰਘ ਗਰੇਵਾਲ, ਪਰਮਿੰਦਰ ਸਿੰਘ ਦਿਓਲ, ਧਰਮਿੰਦਰ ਸੇਖੋਂ ਅਤੇ ਸੁਨੀਲ ਬਜਾਜ ਹਾਜਰ ਸਨ।

ਇਹ ਵੀ ਪੜ੍ਹੋ:  ਵਿਜੀਲੈਂਸ ਬਿਊਰੋ ਨੇ ਫਿਰ ਖੋਲ੍ਹੀ ਸਿੰਚਾਈ ਘੁਟਾਲੇ ਦੀ ਫਾਈਲ

ਸਾਡੇ ਨਾਲ ਜੁੜੋ : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular