Wednesday, June 29, 2022
Homeਪੰਜਾਬ ਨਿਊਜ਼ਚੈਕ ਪੋਸਟ 'ਤੇ ਜਾਅਲੀ ਟੈਕਸ ਵਸੂਲੀ ਦੇ ਆਰੋਪੀ ਗ੍ਰਿਫਤਾਰ

ਚੈਕ ਪੋਸਟ ‘ਤੇ ਜਾਅਲੀ ਟੈਕਸ ਵਸੂਲੀ ਦੇ ਆਰੋਪੀ ਗ੍ਰਿਫਤਾਰ

ਵਿਜੀਲੈਂਸ ਬਿਊਰੋ ਵਲੋਂ ਚੈਕ ਪੋਸਟ ‘ਤੇ ਜਾਅਲੀ ਟੈਕਸ ਵਸੂਲੀ ਦੇ ਘੁਟਾਲੇ ਦਾ ਪਰਦਾਫਾਸ਼, ਦੋ ਮੁਲਾਜਮਾਂ ਨੂੰ ਕੀਤਾ ਗ੍ਰਿਫਤਾਰ
ਇੰਡੀਆ ਨਿਊਜ਼, ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਐਸਏਐਸ ਨਗਰ ਜ਼ਿਲ੍ਹੇ ਦੇ ਟੈਕਸ ਕੁਲੈਕਸ਼ਨ ਸੈਂਟਰ, ਝਰਮੜੀ, ਨੇੜੇ ਲਾਲੜੂ ਵਿਖੇ ਸੂਬੇ ਵਿੱਚ ਦਾਖਲ ਹੋਣ ਤੇ ਨਿੱਕਲਣ ਵਾਲੇ ਵਪਾਰਕ ਵਾਹਨਾਂ ਤੋਂ ਇਕੱਠੇ ਕੀਤੇ ਟੈਕਸ ਨੂੰ ਹੜੱਪਣ ਵਾਲੇ ਟਰਾਂਸਪੋਰਟ ਵਿਭਾਗ ਦੇ ਦੋ ਕਰਮਚਾਰੀਆਂ ਹਰਪਾਲ ਸਿੰਘ ਅਤੇ ਸਲਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਸਰਕਾਰੀ ਖਜਾਨੇ ਨੂੰ ਵੱਡਾ ਚੂਨਾ ਲਾਉਣ ਵਾਲੇ ਇੱਕ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ। ਇਹ ਮੁਲਾਜਮ ਨਕਲੀ ਕੰਪਿਊਟਰ ਸਾਫਟਵੇਅਰ ਦੇ ਨਾਲ-ਨਾਲ ਜਾਅਲੀ ਸਟੈਂਪ/ਮੋਹਰਾਂ ਲਗਾਕੇ ਇਸ ਧੋਖਾਧੜੀ ਨੂੰ ਅੰਜਾਮ ਦਿੰਦੇ ਸਨ।

ਇਨ੍ਹਾਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਆਈਪੀਸੀ ਦੀ ਧਾਰਾ 420, 465, 467, 471, 120 ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ, 13(1) (1  ਏ), 13(2) ਤਹਿਤ ਮੁਲਾਜਮ ਹਰਪਾਲ ਸਿੰਘ ਵਾਸੀ ਪਿੰਡ ਹਸਨਪੁਰ, ਫਤਿਹਾਬਾਦ ਹਰਿਆਣਾ, ਸਲਿੰਦਰ ਸਿੰਘ ਵਾਸੀ ਪਿੰਡ ਬਿਸ਼ਨਪੁਰਾ, ਜ਼ੀਰਕਪੁਰ ਅਤੇ ਪ੍ਰਵੀਨ ਕੁਮਾਰ ਪਿੰਡ ਖਾਨਪੁਰ, ਖਰੜ, ਜ਼ਿਲ੍ਹਾ ਐਸਏਐਸ ਨਗਰ ਦੇ ਖ਼ਿਲਾਫ਼ ਪੁਲਿਸ ਥਾਣਾ ਵਿਜੀਲੈਂਸ ਬਿਊਰੋ, ਉਡਣ ਦਸਤਾ-1, ਮੋਹਾਲੀ ਵਿਖੇ ਦਰਜ ਕੀਤਾ ਗਿਆ ਹੈ। ਇਨ੍ਹਾਂ ਵੱਲੋਂ ਵਰਤੇ ਜਾ ਰਹੇ ਨਕਲੀ ਕੰਪਿਊਟਰ ਸਾਫਟਵੇਅਰ ਦੇ ਨਾਲ-ਨਾਲ ਜਾਅਲੀ ਸਟੈਂਪ/ਮੋਹਰਾਂ ਵੀ ਬਰਾਮਦ ਕੀਤੀਆਂ ਗਈਆਂ ਹਨ।
SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular