Saturday, May 28, 2022
Homeਪੰਜਾਬ ਨਿਊਜ਼ਬੀਐਸਐਫ ਨੇ ਸਰਹੱਦ ਤੇ ਡਰੋਨ ਅਤੇ ਹੈਰੋਇਨ ਦਾ ਪੈਕੇਟ ਕੀਤਾ ਬਰਾਮਦ BSF...

ਬੀਐਸਐਫ ਨੇ ਸਰਹੱਦ ਤੇ ਡਰੋਨ ਅਤੇ ਹੈਰੋਇਨ ਦਾ ਪੈਕੇਟ ਕੀਤਾ ਬਰਾਮਦ BSF seizes heroin from Pakistan

BSF seizes heroin from Pakistan

ਇੰਡੀਆ ਨਿਊਜ਼ :ਪੰਜਾਬ

BSF seizes heroin from Pakistan ਬੀਐਸਐਫ ਨੇ ਸਰਹੱਦ ਤੋਂ ਫਿਰ ਬਰਾਮਦ ਕੀਤਾ ਪਾਕਿਸਤਾਨ ਵੱਲੋਂ ਆਇਆ ਡਰੋਨ ਅਤੇ ਹੈਰੋਇਨ ਦਾ ਪੈਕੇਟ

ਸਰਹੱਦ ਤੇ ਬੀਐਸਐਫ ਵੱਲੋਂ ਵਧਾਈ ਗਈ ਚੌਕਸੀ ਦੇ ਦੌਰਾਨ ਵੀ ਲਗਾਤਾਰ ਪਾਕਿਸਤਾਨ ਵੱਲੋਂ ਡਰੋਨ ਭੇਜਣ ਅਤੇ ਹੈਰੋਇਨ ਦੇ ਪੈਕੇਟ ਭੇਜਣ ਦੀਆਂ ਘਟਨਾਵਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਇਸ ਤਰ੍ਹਾਂ ਹੈ ਬੀਤੀ ਰਾਤ ਤਕਰੀਬਨ ਗਿਆਰਾਂ ਵਜੇ ਦੇ ਕਰੀਬ ਦਾਉਕੇ ਦੇ ਕੋਲ ਬੀਐਸਐਫ ਦੇ ਜਵਾਨਾਂ ਨੇ ਕਿਸੇ ਡ੍ਰੋਨ ਨੁਮਾ ਚੀਜ਼ ਦੀ ਆਵਾਜ਼ ਸੁਣੀ।

ਜਵਾਨਾਂ ਵੱਲੋਂ ਉਸ ਚੀਜ਼ ਵੱਲ 9 ਰਾਊਂਡ ਫਾਇਰ ਕੀਤੇ ਗਏ ਅਤੇ ਨਾਲ ਹੀ ਇੱਕ ਬੰਬ ਵੀ ਦਾਗਿਆ ਗਿਆ।ਇਸ ਉਪਰੰਤ ਤਲਾਸ਼ੀ ਲੈਣ ਤੋਂ ਬਾਅਦ ਬੀਐਸਐਫ ਨੇ ਇਕ ਡ੍ਰੋਨ ਅਤੇ ਡਰੋਨ ਦੇ ਨਾਲ ਬੰਨ੍ਹਿਆ ਹੋਇਆ ਪੀਲੇ ਰੰਗ ਦਾ ਇਕ ਪੈਕੇਟ ਬਰਾਮਦ ਕੀਤਾ।

74 ਕਰੋੜ ਰੁਪਿਆ ਦਾ ਨਸ਼ਾ BSF seizes heroin from Pakistan

ਚੈੱਕ ਕਰਨ ਤੇ ਪਤਾ ਲੱਗਿਆ ਕਿ ਪੀਲੇ ਪੈਕੇਟ ਦੇ ਵਿੱਚ 9 ਪੈਕੇਟ ਹੈਰੋਇਨ ਸੀ। ਜਿਨ੍ਹਾਂ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 74 ਕਰੋੜ ਰੁਪਿਆ ਹੈ।ਬੀਐਸਐਫ ਦੇ ਜਵਾਨਾਂ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ।ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਦ ਪਾਕਿਸਤਾਨ ਵੱਲੋਂ ਡਰੋਨ ਉੱਡ ਕੇ ਭਾਰਤੀ ਸਰਹੱਦ ਵਿਚ ਆਇਆ ਹੈ ਅਜਿਹੀਆਂ ਘਟਨਾ ਤਕਰੀਬਨ ਹਰ ਦੂਜੇ ਦਿਨ ਵਾਪਰ ਰਹੀਆਂ ਹਨ।

Also Read : 8 ਮਈ ਤੋਂ 825 ਮੰਡੀਆਂ ਬੰਦ ਕਰਨ ਲਈ ਨੋਟੀਫੀਕੇਸ਼ਨ ਜਾਰੀ Procurement process complete

Connect With Us : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular