Thursday, March 23, 2023
Homeਪੰਜਾਬ ਨਿਊਜ਼ਬੇਕਾਬੂ ਬੱਸ ਮੋਟਰਸਾਈਕਲ ਨਾਲ ਟਕਰਾ ਕੇ ਪਲਟ ਗਈ, ਮੌਤ Bus Motorcycle Accident

ਬੇਕਾਬੂ ਬੱਸ ਮੋਟਰਸਾਈਕਲ ਨਾਲ ਟਕਰਾ ਕੇ ਪਲਟ ਗਈ, ਮੌਤ Bus Motorcycle Accident

Bus Motorcycle Accident

ਬੇਕਾਬੂ ਬੱਸ ਮੋਟਰਸਾਈਕਲ ਨਾਲ ਟਕਰਾ ਕੇ ਪਲਟ ਗਈ, ਮੌਤ

  • ਹਾਦਸੇ ‘ਚ ਬਨੂੜ ਦੇ ਰਹਿਣ ਵਾਲੇ ਮੋਟਰਸਾਈਕਲ ਸਵਾਰ ਦੀ ਮੌਤ
  • ਮ੍ਰਿਤਕ ਦੀਆਂ 3 ਬੇਟੀਆਂ ਅਤੇ 7 ਸਾਲ ਦਾ ਬੇਟਾ ਹੈ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਪੀਆਰਟੀਸੀ ਦੀ ਬੇਕਾਬੂ ਬੱਸ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ, ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮੋਟਰਸਾਈਕਲ ਸਵਾਰ ਵਿਅਕਤੀ ਬਨੂੜ (ਬਸੀ ਈਸੇ ਖਾਂ) ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ,ਜੋ ਸ਼ਹਿਰ ਤੋਂ ਘਰੇਲੂ ਸਮਾਨ ਲੈ ਕੇ ਵਾਪਸ ਆ ਰਿਹਾ ਸੀ। ਹਾਦਸੇ ਵਿੱਚ ਬੱਸ ਖਾਈ ਵਿੱਚ ਪਲਟ ਗਈ। Bus Motorcycle Accident

ਬੱਸ ਸਵਾਰ ਸੁਰੱਖਿਅਤ

Bus Motorcycle Accident

ਜਾਣਕਾਰੀ ਮੁਤਾਬਕ ਬੱਸ ‘ਚ ਤਕਨੀਕੀ ਖਰਾਬੀ ਹੋਣ ਦਾ ਪਤਾ ਲੱਗਾ ਹੈ। ਜਿਸ ਕਾਰਨ ਬੱਸ ਬੇਕਾਬੂ ਹੋ ਕੇ ਮੋਟਰ ਸਾਈਕਲ ਨਾਲ ਟਕਰਾ ਗਈ।ਹਾਦਸੇ ਦਾ ਸ਼ਿਕਾਰ ਬੱਸ ਵਿੱਚ ਸਵਾਰੀਆਂ ਸਨ ਪਰ ਸਾਰੇ ਸਵਾਰ ਸੁਰੱਖਿਅਤ ਹਨ।

ਹਾਦਸਾ ਦੁਪਹਿਰ ਢਾਈ ਵਜੇ ਦੇ ਕਰੀਬ ਵਾਪਰਿਆ। ਘਨੌਰ ਤੋਂ ਚੰਡੀਗੜ੍ਹ ਰੂਟ ’ਤੇ ਚੱਲ ਰਹੀ ਬੱਸ ਰਾਜਪੁਰਾ ਸਾਈਡ ਨੂੰ ਜਾ ਰਹੀ ਸੀ। ਬੱਸ ਵਿੱਚ ਕਰੀਬ 20 ਸਵਾਰੀਆਂ ਮੌਜੂਦ ਸਨ। ਇਹ ਹਾਦਸਾ ਪਿੰਡ ਬਸੀ ਈਸੇ ਖਾਂ ਦੇ ਸਾਹਮਣੇ ਵਾਪਰਿਆ। Bus Motorcycle Accident

ਮਿਸਤਰੀ ਦਾ ਕੰਮ ਕਰਦਾ ਸੀ

ਗੁਰਮੇਲ ਸਿੰਘ ਦੀ ਫਾਈਲ ਫੋਟੋ

ਬਸੀ ਈਸੇ ਖਾਂ ਦੇ ਸਾਬਕਾ ਐਮਸੀ ਗੁਰਮੇਲ ਸਿੰਘ ਫੌਜੀ ਨੇ ਦੱਸਿਆ ਕਿ ਸੜਕ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਦੀ ਪਛਾਣ 40 ਸਾਲਾ ਦਲਵੀਰ ਸਿੰਘ ਵਾਸੀ ਬਸੀ ਈਸੇ ਖਾਂ ਵਜੋਂ ਹੋਈ ਹੈ।

ਦਲਵੀਰ ਸਿੰਘ ਮਿਸਤਰੀ ਦਾ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ। ਮ੍ਰਿਤਕ ਦੀਆਂ 3 ਬੇਟੀਆਂ ਅਤੇ 7 ਸਾਲ ਦਾ ਬੇਟਾ ਹੈ। ਹਾਦਸੇ ਤੋਂ ਬਾਅਦ ਗੁਰਮੇਲ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। Bus Motorcycle Accident

Also Read :ਬਨੂੜ ਵਿੱਚ ਪਹਿਲੀ ਵਾਰ ਇੱਕ ਰਾਮ ਲੀਲਾ ਇੱਕ ਦੁਸਹਿਰਾ ਮਨਾਏ ਜਾਣ ਦੀ ਆਸ SMS Sandhu

Also Read :ਬਨੂੜ ਦੀ ਅਨਾਜ ਮੰਡੀ ਵਿੱਚ ਮੀਂਹ ਨਾਲ ਭਿੱਜ ਗਈ ਜੀਰੀ ਦੀ ਫ਼ਸਲ Crop Soaked By Rain

Also Read :ਪੁਲਿਸ ਨੇ 40 ਬਲਾਕਾਂ ਵਾਲੇ ਹਾਊਸ ਫੈਡ ਕੰਪਲੈਕਸ ਦੇ ਹਰ ਕਮਰੇ ਦੀ ਲਈ ਤਲਾਸ਼ੀ Police Search Operation

Connect With Us : Twitter Facebook

 

SHARE
Koo birdWhatsapppinteresttelegram
- Advertisement -
RELATED ARTICLES

LEAVE A REPLY

Please enter your comment!
Please enter your name here

Most Popular