Monday, March 27, 2023
Homeਪੰਜਾਬ ਨਿਊਜ਼ਪਨਸਪ ਦੇ ਜਨਰਲ ਮੈਨੇਜਰ ਵਿਰੁੱਧ ਵਿਜੀਲੈਂਸ ਵੱਲੋਂ ਕੇਸ ਦਰਜ

ਪਨਸਪ ਦੇ ਜਨਰਲ ਮੈਨੇਜਰ ਵਿਰੁੱਧ ਵਿਜੀਲੈਂਸ ਵੱਲੋਂ ਕੇਸ ਦਰਜ

ਇੰਡੀਆ ਨਿਊਜ਼, ਚੰਡੀਗੜ੍ਹ (Case against General Manager of Pansap): ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪਨਸਪ ਦੇ ਜਨਰਲ ਮੈਨੇਜਰ ਨਵੀਨ ਕੁਮਾਰ ਗਰਗ ਵਿਰੁੱਧ ਸੂਬਾ ਸਰਕਾਰ ਵੱਲੋਂ ਲਾਗੂ ਕੀਤੀ ਆਟਾ-ਦਾਲ ਸਕੀਮ ਵਿੱਚ ਘਪਲੇਬਾਜ਼ੀ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਹੈ।

ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਘਪਲੇ ਬਾਰੇ ਬਿਊਰੋ ਨੇ ਜਾਂਚ ਦੌਰਾਨ ਪਾਇਆ ਕਿ ਸਾਲ 2015-16 ਵਿੱਚ ਆਟਾ ਦਾਲ ਸਕੀਮ ਅਧੀਨ ਆਟਾ-ਦਾਲ ਦੀ ਵੰਡ ਦੌਰਾਨ ਨਵੀਨ ਕੁਮਾਰ ਨੇ ਸਰਕਾਰੀ ਖ਼ਜਾਨੇ ਨੂੰ 2,20,52,042 ਰੁਪਏ ਦਾ ਖ਼ੋਰਾ ਲਾਇਆ ਹੈ। ਉਸ ਨੇ ਇਸ ਸਕੀਮ ਤਹਿਤ ਯੂਕੋ ਬੈਂਕ ਦੇ ਖਾਤੇ ਵਿੱਚ 43,74,98,681 ਰੁਪਏ ਜਮ੍ਹਾਂ ਕਰਵਾਉਣ ਦੀ ਬਜਾਏ ਸਿਰਫ਼ 38,38,88,711 ਰੁਪਏ ਹੀ ਜਮ੍ਹਾਂ ਕਰਵਾਏ। ਇਸ ਤਰ੍ਹਾਂ ਉਕਤ ਦੋਸ਼ੀ ਨੇ ਪਨਸਪ ਦੇ ਹੋਰ ਮੁਲਾਜਮਾਂ ਨਾਲ ਗੰਢ-ਤੁਪ ਕਰਕੇ 5,36,09,979 ਰੁਪਏ ਦਾ ਗਬਨ ਕੀਤਾ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਦੋਸ਼ੀ ਨਵੀਨ ਕੁਮਾਰ ਨੇ ਪਨਸਪ ਵਿੱਚ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੇ ਨਿਰਧਾਰਤ ਸੇਵਾ ਨਿਯਮਾਂ ਨੂੰ ਅਣਗੌਲਿਆਂ ਕਰਦੇ ਹੋਏ ਵਿਭਾਗ ਦੇ ਵੱਖ-ਵੱਖ ਮੁਲਾਜਮਾਂ ਨੂੰ ਜਾਰੀ ਕੀਤੀਆਂ ਚਾਰਜਸ਼ੀਟਾਂ ਰਫਾ ਦਫਾ ਕੀਤੀਆਂ, ਜਿਸ ਨਾਲ ਸੂਬਾ ਸਰਕਾਰ ਨੂੰ 64,64,36,854 ਰੁਪਏ ਦਾ ਨੁਕਸਾਨ ਹੋਇਆ।

ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਨਵੀਨ ਕੁਮਾਰ ਕੋਲ ਪਨਸਪ ਦੇ ਮੈਨੇਜਰ ਵਜੋਂ ਚੁਣੇ ਜਾਣ ਲਈ ਲੋੜੀਂਦੀ ਯੋਗਤਾ ਅਤੇ ਤਜਰਬਾ ਵੀ ਨਹੀਂ ਸੀ ਪਰ ਫਿਰ ਉਹ ਮੈਨੇਜਰ ਵਜੋਂ ਚੁਣੇ ਜਾਣ ਵਿੱਚ ਸਫ਼ਲ ਰਿਹਾ ਜਦਕਿ ਬਾਕੀ ਉਮੀਦਵਾਰਾਂ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ।

ਇਹ ਵੀ ਪੜ੍ਹੋ:  ਪੰਜਾਬ ਪੁਲਿਸ ਸੂਬੇ ਵਿੱਚ ਹਾਈਟੈਕ ਨਾਕੇ ਕਰੇਗੀ ਮੁੜ ਸੁਰਜੀਤ : ਏਡੀਜੀਪੀ

ਇਹ ਵੀ ਪੜ੍ਹੋ: ਵਣ ਗਾਰਡ 10,000 ਰੁਪਏ ਰਿਸ਼ਵਤ ਲੈਂਦਾ ਕਾਬੂ

ਸਾਡੇ ਨਾਲ ਜੁੜੋ :  Twitter Facebook youtube

SHARE
Koo birdWhatsapppinteresttelegram
- Advertisement -
RELATED ARTICLES

LEAVE A REPLY

Please enter your comment!
Please enter your name here

Most Popular