Case Registered Against 12 Flat Owners
ਹਾਊਸ ਫੈੱਡ ਕੈੰਪਲੇਕ੍ਸ ਦੇ 12 ਫਲੈਟ ਮਾਲਕਾਂ ਖਿਲਾਫ ਮਾਮਲਾ ਦਰਜ
-
ਬਿਨਾਂ ਪੁਲਿਸ ਵੈਰੀਫਿਕੇਸ਼ਨ ਕਰਵਾਏ ਕਿਰਾਏਦਾਰ ਰੱਖਣ ਵਾਲੇ ਫਲੈਟ ਮਾਲਕਾਂ ਖਿਲਾਫ ਪੁਲਿਸ ਕਾਰਵਾਈ ਜਾਰੀ
-
12 ਫਲੈਟ ਮਾਲਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ
-
ਫਲੈਟ ਮਾਲਕਾਂ ਨੂੰ ਸੂਚਿਤ ਕਰਨ ਲਈ ਚਿੱਠੀਆਂ ਕੱਢੀਆਂ : ਸਭਾ ਦੇ ਮੁਖੀ ਕੋਰ ਸਿੰਘ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਜ਼ਿਲ੍ਹਾ ਪੁਲਿਸ ਦੀ ਤਰਫੋਂ ਨਸ਼ਿਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਬਨੂੜ ਦੀ ਹਾਊਸ ਫੈੱਡ ਸੁਸਾਇਟੀ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। 40 ਬਲਾਕ ਵਾਲੀ ਇਸ ਸੁਸਾਇਟੀ ਵਿੱਚ ਪੁਲੀਸ ਨੂੰ ਕਈ ਅਜਿਹੇ ਫਲੈਟ ਮਿਲੇ ਸਨ ਜਿਨ੍ਹਾਂ ਵਿੱਚ ਫਲੈਟ ਮਾਲਕ ਪੁਲੀਸ ਵੈਰੀਫਿਕੇਸ਼ਨ ਤੋਂ ਬਿਨਾਂ ਕਿਰਾਏਦਾਰ ਰੱਖ ਰਹੇ ਸਨ। ਸ਼ਨੀਵਾਰ ਨੂੰ ਪੁਲਸ ਨੇ 7 ਫਲੈਟ ਮਾਲਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਜਦੋਂਕਿ ਐਤਵਾਰ ਨੂੰ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ 5 ਫਲੈਟ ਮਾਲਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। Case Registered Against 12 Flat Owners
ਫਲੈਟ ਮਾਲਕਾਂ ਨੂੰ ਸੂਚਿਤ ਕਰਨ ਲਈ ਚਿੱਠੀਆਂ ਕੱਢੀਆਂ
ਹਾਊਸ ਫੈਡ ਸੁਸਾਇਟੀ ਦੀ ਦੇਖ-ਰੇਖ ਕਰ ਰਹੇ ਬਾਬਾ ਜ਼ੋਰਾਵਰ ਸਿੰਘ ਸਭਾ ਦੇ ਮੁਖੀ ਕੋਰ ਸਿੰਘ ਨੇ ਦੱਸਿਆ ਕਿ ਕਿਰਾਏਦਾਰਾਂ ਦੀ ਪੁਲੀਸ ਵੈਰੀਫਿਕੇਸ਼ਨ ਕਰਵਾਉਣ ਲਈ ਫਲੈਟ ਮਾਲਕਾਂ ਨੂੰ ਸੂਚਿਤ ਕਰਨ ਲਈ ਚਿੱਠੀਆਂ ਕੱਢੀਆਂ ਜਾਂਦੀਆਂ ਹਨ। ਪੁਲਿਸ ਵੈਰੀਫਿਕੇਸ਼ਨ ਕਰਵਾਉਣ ਦੀ ਜ਼ਿੰਮੇਵਾਰੀ ਫਲੈਟ ਮਾਲਕ ਦੀ ਹੈ। Case Registered Against 12 Flat Owners
ਇਨ੍ਹਾਂ ਲੋਕਾਂ ਖਿਲਾਫ ਮਾਮਲਾ ਦਰਜ
ਪ੍ਰਤੀ ਇੰਦਰ ਸਿੰਘ ਵਾਸੀ ਬਾਬਾ ਬੰਦਾ ਸਿੰਘ ਬਹਾਦਰ ਕਲੋਨੀ ਬਨੂੜ,ਸ਼ਾਮ ਚੰਦ ਦੱਤਾ ਵਾਸੀ ਫਲੈਟ ਨੰਬਰ 2114 ਹਾਊਸ ਫੈਡ,ਬ੍ਰਜਪਾਲ ਠਾਕੁਰ ਵਾਸੀ ਖਰੜ,ਚਾਰੂ ਸਿੰਗਲਾ ਵਾਸੀ ਸੈਕਟਰ 44-ਸੀ ਚੰਡੀਗੜ੍ਹ,ਸੁਰਿੰਦਰ ਸਿੰਘ ਵਾਸੀ ਮਕਾਨ ਨੰਬਰ 1727 ਫੇਜ਼ 5 ਮੋਹਾਲੀ,ਵਿਸ਼ਵਵਿੰਦਰ ਪਾਲ ਨਿਵਾਸੀ ਮਕਾਨ ਨੰਬਰ 424 ਫੇਜ਼ 3 ਮੋਹਾਲੀ,ਨਵੀਨ ਗੇਰਾ ਨਿਵਾਸੀ ਮਕਾਨ ਨੰਬਰ 3477 ਸੈਕਟਰ 37 ਡੀ, ਸ਼ਿਆਮ ਮਨੋਚ ਨਿਵਾਸੀ ਮਕਾਨ ਨੰਬਰ 447 ਸੈਕਟਰ 16 ਪੰਚਕੂਲਾ,ਬਖਸ਼ੀਸ਼ ਸਿੰਘ ਨਿਵਾਸੀ ਮਕਾਨ ਨੰਬਰ 424 ਫੇਜ਼ 3 ਮੋਹਾਲੀ, ਬਖਸ਼ੀਸ਼ ਸਿੰਘ ਨਿਵਾਸੀ ਮਕਾਨ ਨੰਬਰ 1524 ਮੋਹਾਲੀ ਮਕਾਨ ਨੰਬਰ 209 ਫੇਜ਼ 7 ਮੋਹਾਲੀ, ਸੁਰਿੰਦਰ ਗੁਪਤਾ ਵਾਸੀ ਅੰਮ੍ਰਿਤਸਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਐਸ.ਐਚ.ਓ ਥਾਣਾ ਬਨੂੜ ਕਰਮਜੀਤ ਸਿੰਘ ਨੇ ਦੱਸਿਆ ਕਿ ਅੱਜ 30 ਫਲੈਟ ਮਾਲਕਾਂ ਨੇ ਘਰ ਦੇ ਕਿਰਾਏਦਾਰਾਂ ਦੀ ਪੁਲਿਸ ਵੈਰੀਫਿਕੇਸ਼ਨ ਲਈ ਦਰਖਾਸਤ ਦਿੱਤੀ ਹੈ। Case Registered Against 12 Flat Owners
Connect With Us : Twitter Facebook