Saturday, May 28, 2022
Homeਪੰਜਾਬ ਨਿਊਜ਼COVID-19 Vaccination 142 ਪੁਲਿਸ ਕਰਮੀਆਂ ਨੇ ਕੋਵਿਡ-19 ਦਾ ਬੂਸਟਰ ਡੋਜ਼ ਲਗਵਾਇਆ

COVID-19 Vaccination 142 ਪੁਲਿਸ ਕਰਮੀਆਂ ਨੇ ਕੋਵਿਡ-19 ਦਾ ਬੂਸਟਰ ਡੋਜ਼ ਲਗਵਾਇਆ

COVID-19 Vaccination ਪੰਜਾਬ ਪੁਲਿਸ ਨੇ ਕੋਵਿਡ-19 ਟੀਕਾਕਰਨ ਬੂਸਟਰ ਡੋਜ਼ ਲਈ ਵਿਸ਼ੇਸ ਕੈਂਪ ਲਗਾਇਆ
ਇੰਡੀਆ ਨਿਊਜ਼, ਚੰਡੀਗੜ੍ਹ
COVID-19 Vaccination ਪੰਜਾਬ ਪੁਲਿਸ ਨੇ ਵੀਰਵਾਰ ਨੂੰ ਇੱਥੇ ਪੰਜਾਬ ਪੁਲਿਸ ਦੇ ਹੈੱਡਕੁਆਰਟਰ ਵਿਖੇ ਪੁਲਿਸ ਕਰਮੀਆਂ ਨੂੰ ਕੋਵਿਡ-19 ਵੈਕਸੀਨੇਸ਼ਨ ਬੂਸਟਰ ਡੋਜ਼ ਲਗਾਉਣ ਲਈ ਵਿਸ਼ੇ਼ਸ਼ ਕੈਂਪ ਲਗਾਇਆ।ਇਸ ਦੌਰਾਨ ਪੰਜਾਬ ਪੁਲਿਸ ਹੈੱਡਕੁਆਰਟਰ ਅਤੇ ਮੋਹਾਲੀ ਜਿ਼ਲ੍ਹੇ ਵਿਖੇ ਤਾਇਨਾਤ 142 ਪੁਲਿਸ ਅਧਿਕਾਰੀਆਂ ਨੇ ਕੋਵਿਡ-19 ਬੂਸਟਰ ਡੋਜ਼ ਦਾ ਟੀਕਾ ਲਗਵਾਇਆ।

ਪੁਲਿਸ ਅਧਿਕਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ : ਡੀਜੀਪੀ COVID-19 Vaccination

ਡੀਜੀਪੀ, ਪੰਜਾਬ ਵੀ.ਕੇ. ਭਾਵਰਾ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੰਜਾਬ ਪੁਲਿਸ ਦੇ ਭਲਾਈ ਵਿੰਗ ਵੱਲੋਂ ਅਜਿਹੇ ਵੈਕਸੀਨੇਸ਼ਨ ਕੈਂਪ ਲ਼ਗਾਏ ਜਾ ਰਹੇ ਹਨ। ਉਨ੍ਹਾਂ ਨੇ ਟੀਕਾ (ਬੂਸਟਰ ਡੋਜ਼) ਲਗਵਾਉਣ ਲਈ ਸਾਰੇ ਪੁਲਿਸ ਕਰਮੀਆਂ ਨੂੰ ਉਤਸ਼ਾਹਿਤ ਵੀ ਕੀਤਾ।
Covid-19 Vaccination
Covid-19 Vaccination
ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਭਲਾਈ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਸਾਰੇ ਪੁਲਿਸ ਕਰਮਚਾਰੀਆਂ ਨੂੰ ਇੱਕ ਅਗਾਊਂ ਸੰਦੇਸ਼ ਦਿੱਤਾ ਗਿਆ ਸੀ ਕਿ ਸਿਰਫ ਉਹੀ ਕਰਮਚਾਰੀ ਬੂਸਟਰ ਡੋਜ਼ ਲਈ ਯੋਗ ਹਨ ਜੋ ਦੂਜੀ ਡੋਜ਼ ਲਗਵਾਉਣ ਤੋਂ ਬਾਅਦ 9 ਮਹੀਨੇ ਦਾ ਵਕਫ਼ਾ ਪੂਰਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੋ ਕਰਮਚਾਰੀ ਅਜ ਬੂਸਟਰ ਡੋਜ਼ ਨਹੀ ਲਗਵਾ ਸਕੇ ਉਨ੍ਹਾਂ ਲਈ 28 ਮਾਰਚ, 2022 ਨੂੰ ਅਜਿਹਾ ਹੀ ਕੈਂਪ ਫਿਰ ਲਗਾਇਆ ਜਾਵੇਗਾ ਤਾਂ ਜੋ ਉਹ ਵੀ ਟੀਕਾ (ਬੂਸਟਰ ਡੋਜ਼) ਲਗਵਾ ਸਕਣ। COVID-19 Vaccination

Also Read : Majithia’s judicial custody increased ਮਜੀਠੀਆ 5 ਅਪਰੈਲ ਤੱਕ ਜੇਲ੍ਹ ਵਿੱਚ ਰਹੇਗਾ

Also Read : Wonder Cement is Flouting the rules ਵੰਡਰ ਸੀਮਿੰਟ ਫੈਕਟਰੀ ‘ਚੋਂ ਨਿਕਲਿਆ ਜ਼ਹਿਰੀਲਾ ਧੂੰਆਂ, ਨਿੰਬੜਾ ਦੀ ਜ਼ਮੀਨ ਬਣੀ ਬੰਜਰ

Also Read: Bhagat Singh’s thinking will take the Congress forward ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸੋਚ ਹੀ ਕਾਂਗਰਸ ਨੂੰ ਅੱਗੇ ਲੈ ਕੇ ਜਾਵੇਗੀ : ਹੁੱਡਾ

Also Read : We will restore the corrupt administrative structure ਭਗਤ ਸਿੰਘ ਰਾਜਗੁਰੂ ਸੁਖਦੇਵ ਦੇ 91ਵੇਂ ਸ਼ਹੀਦੀ ਦਿਹਾੜੇ ‘ਤੇ ਸ਼ਰਧਾਂਜਲੀ ਦਿੱਤੀ

Connect With Us : Twitter Facebook

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular