Tuesday, August 16, 2022
Homeਪੰਜਾਬ ਨਿਊਜ਼ਨਵਜੋਤ ਸਿੱਧੂ ਅਤੇ ਦਲੇਰ ਮਹਿੰਦੀ ਪਟਿਆਲਾ ਜੇਲ੍ਹ'ਚ ਰਹਿਣਗੇ ਇਕੱਠੇ

ਨਵਜੋਤ ਸਿੱਧੂ ਅਤੇ ਦਲੇਰ ਮਹਿੰਦੀ ਪਟਿਆਲਾ ਜੇਲ੍ਹ’ਚ ਰਹਿਣਗੇ ਇਕੱਠੇ

ਇੰਡੀਆ ਨਿਊਜ਼ ; Navjot Sidhu and Daler Mehndi stay together in Patiala Jail: ਕਬੂਤਰਬਾਜ਼ੀ ਦੇ ਕੇਸ ’ਚ ਹੋਈ ਦੋ ਸਾਲਾਂ ਦੀ ਕੈਦ ਤਹਿਤ ਪਟਿਆਲਾ ਜੇਲ੍ਹ ਪਹੁੰਚੇ ਪੌਪ ਗਾਇਕ ਦਲੇਰ ਮਹਿੰਦੀ ਨੂੰ ਜੇਲ੍ਹ ਵਿੱਚ ਮੁਣਸ਼ੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੈਰਕ ਨੰਬਰ 10 ਵਿਚ ਨਵਜੋਤ ਸਿੰਘ ਸਿੱਧੂ ਨਾਲ ਰੱਖਿਆ ਗਿਆ।

ਹਸਪਤਾਲ ਵਿਚ ਮੈਡੀਕਲ ਕਰਾਉਣ ਮਗਰੋਂ ਦਲੇਰ ਮਹਿੰਦੀ ਨੂੰ ਕੰਮ ਦੀ ਵੰਡ ਵੀ ਕਰ ਦਿੱਤੀ ਗਈ। ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਦਲੇਰ ਤੋਂ ਕਲੈਰੀਕਲ ਕੰਮ ਲੈਣ ਦੇ ਆਦੇਸ਼ ਜਾਰੀ ਕੀਤੇ ਹਨ। ਸੁਰੱਖਿਆ ਕਾਰਨਾਂ ਕਰਕੇ ਉਹ ਬੈਰਕ ਵਿੱਚ ਰਹਿ ਕੇ ਹੀ ਆਪਣਾ ਕੰਮ ਕਰੇਗਾ।

ਇਸ ਤਹਿਤ ਜੇਲ੍ਹ ਮੁਲਾਜ਼ਮ ਰੋਜ਼ਾਨਾ ਦਲੇਰ ਮਹਿੰਦੀ ਨੂੰ ਬੈਰਕ ਵਿੱਚ ਰਜਿਸਟਰ ਦੇ ਕੇ ਜਾਇਆ ਕਰੇਗਾ ਤੇ ਕੰਮ ਮੁਕੰਮਲ ਹੋਣ ਮਗਰੋਂ ਵਾਪਸ ਲੈ ਜਾਇਆ ਕਰੇਗਾ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਤੋਂ ਵੀ ਕਲੈਰੀਕਲ ਕੰਮ ਲਿਆ ਜਾ ਰਿਹਾ ਹੈ ਤੇ ਸੁਰੱਖਿਆ ਕਾਰਨਾਂ ਕਰਕੇ ਸਿੱਧੂ ਨੂੰ ਵੀ ਬੈਰਕ ਵਿੱਚੋਂ ਬਾਹਰ ਨਹੀਂ ਕੱਢਿਆ ਜਾਂਦਾ।

ਹੁਣ ਦੋਵੇਂ ਮੁਣਸ਼ੀ ਬੈਰਕ ’ਚ ਰਹਿ ਕੇ ਇਕੱਠਿਆਂ ਹੀ ਰਜਿਸਟਰਾਂ ’ਤੇ ਲਿਖਤ ਦਾ ਕੰਮ ਕਰਨਗੇ। ਜਾਣਕਾਰੀ ਅਨੁਸਾਰ ਦਲੇਰ ਮਹਿੰਦੀ ਨੂੰ ਵੀ ਸਿੱਧੂ ਵਾਲੀ ਬੈਰਕ ’ਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਸਾਡੇ ‘ਚ ਕੀ ਬਦਲ ਗਿਆ ਲੋਕ ਨਕਲੀ ਕਹਿਣ ਲੱਗੇ: ਰਾਮ ਰਹੀਮ

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਚੱਬੇਵਾਲ ਵਿੱਚ ਸਕੂਲੀ ਬੱਸ ਪਲਟ ਜਾਣ ਕਾਰਨ 1 ਬੱਚੀ ਦੀ ਮੌਕੇ

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਅੱਜ ਕਰਨਗੇ ਬੁੰਦੇਲਖੰਡ ਐਕਸਪ੍ਰੈਸਵੇਅ ਦਾ ਉਦਘਾਟਨ

ਇਹ ਵੀ ਪੜ੍ਹੋ : ਜਾਣੋ ਭਾਵਨਾਵਾਂ ਦਾ ਸਾਡੇ ਸਰੀਰ ਤੇ ਕੀ ਅਸਰ ਪੈਂਦਾ ਹੈ

ਸਾਡੇ ਨਾਲ ਜੁੜੋ : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular