Friday, September 30, 2022
Homeਪੰਜਾਬ ਨਿਊਜ਼441.93 ਲੱਖ ਰੁਪਏ ਰਾਜਪੁਰਾ ਦੇ ਵਿਕਾਸ ‘ਤੇ ਖ਼ਰਚਾਂਗੇ: ਡਾ. ਇੰਦਰਬੀਰ ਸਿੰਘ ਨਿੱਜਰ

441.93 ਲੱਖ ਰੁਪਏ ਰਾਜਪੁਰਾ ਦੇ ਵਿਕਾਸ ‘ਤੇ ਖ਼ਰਚਾਂਗੇ: ਡਾ. ਇੰਦਰਬੀਰ ਸਿੰਘ ਨਿੱਜਰ

  • ਸਥਾਨਕ ਸਰਕਾਰਾਂ ਵਿਭਾਗ ਵੱਲੋਂ ਵਿਕਾਸ ਕਾਰਜਾਂ ਸਬੰਧੀ ਟੈਂਡਰ ਪ੍ਰਕ੍ਰਿਆ ਸ਼ੁਰੂ
ਚੰਡੀਗੜ, PUNJAB NEWS, (We will spend 441.93 lakh rupees on the development works of Rajpura): ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਸਾਫ਼ ਸੁਥਰਾ ਵਾਤਾਵਰਣ ਅਤੇ ਬੁਨਿਆਦੀ ਸਹੁਲਤਾਂ ਪ੍ਰਦਾਨ ਕਰਨ ਲਈ ਕੰਮ ਕਰ ਰਹੀ ਹੈ। ਇਸ ਦਿਸ਼ਾ ਵਿੱਚ ਕਾਰਵਾਈ ਕਰਦੇ ਹੋਏ ਸੂਬਾ ਸਰਕਾਰ ਵੱਲੋਂ ਰਾਜਪੁਰਾ ਦੇ ਵਿਕਾਸ ਕਾਰਜਾਂ ‘ਤੇ 441.93 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਇਸ ਕਾਰਜ ਲਈ ਵਿਭਾਗ ਵੱਲੋਂ ਟੈਂਡਰ ਪ੍ਰਕ੍ਰਿਆ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਹੈ।

 

ਵਿਭਾਗ ਵੱਲੋਂ ਟੈਂਡਰ ਪ੍ਰਕ੍ਰਿਆ ਪਹਿਲਾਂ ਹੀ ਸ਼ੁਰੂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਵਿਭਾਗ ਵੱਲੋਂ ਇਹਨਾਂ ਵਿਕਾਸ ਕੰਮਾਂ ਵਿੱਚ ਸੜਕਾਂ ਦਾ ਪੈਚ ਵਰਕ, ਰਾਜਪੁਰਾ ਲਈ ਸਫ਼ਾਈ ਕਰਮਚਾਰੀਆਂ, ਟਰੈਕਟਰ ਡਰਾਈਵਰਾਂ, ਇਲੈਕਟ੍ਰੀਸ਼ਨਾਂ ਅਤੇ ਸੁਪਰਵਾਈਜ਼ਰਾਂ ਆਦਿ ਦੀਆਂ ਸੇਵਾਵਾਂ ਹਾਇਰ ਕੀਤੀਆਂ ਜਾਣਗੀਆਂ ਤਾਂ ਜੋ ਇਲਾਕੇ ਦਾ ਸਾਫ਼ ਸਫ਼ਾਈ ਦਾ ਕੰਮ ਅਤੇ ਹੋਰ ਮੈਨੀਟੀਨੈਂਸ ਦਾ ਕੰਮ ਵਧੀਆ ਤਰੀਕੇ ਨਾਲ ਕੀਤਾ ਜਾ ਸਕੇ। ਇਸ ਤੋਂ ਇਲਾਵਾ ਇਲਾਕੇ ਦੇ ਹੋਰ ਕਈ ਤਰ੍ਹਾਂ ਦੇ ਵਿਕਾਸ ਕਾਰਜ ਜਿਵੇਂ ਕਿ ਵੱਖ-ਵੱਖ ਥਾਵਾਂ ਤੇ ਚਾਰ ਦੀਵਾਰੀ, ਸ਼ੈਡਾਂ ਦਾ ਨਿਰਮਾਣ ਅਤੇ ਰੱਖ-ਰੱਖਾਵ ਦੇ ਕੰਮ ਕੀਤੇ ਜਾਣਗੇ।

 

ਵੱਖ-ਵੱਖ ਥਾਵਾਂ ਤੇ ਚਾਰ ਦੀਵਾਰੀ, ਸ਼ੈਡਾਂ ਦਾ ਨਿਰਮਾਣ ਅਤੇ ਰੱਖ-ਰੱਖਾਵ ਦੇ ਕੰਮ ਕੀਤੇ ਜਾਣਗੇ

ਡਾ. ਨਿੱਜਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕੰਮਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਸ਼ਹਿਨਸ਼ੀਲਤਾ ਦੀ ਨੀਤੀ ਦੀ ਵੀ ਸਖ਼ਤੀ ਨਾਲ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।

 

ਟੈਂਡਰ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 21 ਸਤੰਬਰ, 2022

ਉਹਨਾਂ ਦੱਸਿਆ ਕਿ ਇਹਨਾਂ ਵਿਕਾਸ ਕਾਰਜਾਂ ਲਈ ਟੈਂਡਰ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 21 ਸਤੰਬਰ, 2022 ਹੈ। ਇਸ ਸਬੰਧੀ ਤਕਨੀਕੀ ਬਿੱਡ ਅਤੇ ਵਿੱਤੀ ਬਿੱਡ ਇਸੇ ਮਿਤੀ ਨੂੰ ਖੋਲ੍ਹੀ ਜਾਵੇਗੀ।

 

ਇਹ ਵੀ ਪੜ੍ਹੋ: ਸੰਗਰੂਰ-ਲੁਧਿਆਣਾ ਰੋਡ ‘ਤੇ ਦੋ ਟੋਲ ਪਲਾਜ਼ੇ ਹੋਏ ਬੰਦ

ਸਾਡੇ ਨਾਲ ਜੁੜੋ :  Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular