Saturday, June 3, 2023
Homeਪੰਜਾਬ ਨਿਊਜ਼ਪੰਜਾਬ ਦੇ ਇਸ ਜ਼ਿਲ੍ਹੇ 'ਚ ਇਕੱਠੇ 25 ਕੁੱਤਿਆਂ ਦੀ ਮੌਤ, ਇਲਾਕੇ 'ਚ...

ਪੰਜਾਬ ਦੇ ਇਸ ਜ਼ਿਲ੍ਹੇ ‘ਚ ਇਕੱਠੇ 25 ਕੁੱਤਿਆਂ ਦੀ ਮੌਤ, ਇਲਾਕੇ ‘ਚ ਸਨਸਨੀ

Dogs Death In Khanna : ਪੰਜਾਬ ਦੇ ਖੰਨਾ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੇਹਰ ਸਿੰਘ ਕਲੋਨੀ ‘ਚ ਇਕ ਦਿਨ ‘ਚ 25 ਕੁੱਤਿਆਂ ਦੀ ਮੌਤ ਹੋਣ ਕਾਰਨ ਹਲਚਲ ਮਚ ਗਈ ਹੈ।

ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਕਿਸੇ ਨੇ ਸ਼ਰਾਰਤੀ ਢੰਗ ਨਾਲ ਕੁੱਤਿਆਂ ਨੂੰ ਜ਼ਹਿਰੀਲੇ ਲੱਡੂ ਖੁਆ ਦਿੱਤੇ, ਜਿਸ ਤੋਂ ਬਾਅਦ 25 ਕੁੱਤਿਆਂ ਦੀ ਤੜਫ-ਤੜਫ ਕੇ ਮੌਤ ਹੋ ਗਈ। ਚਸ਼ਮਦੀਦਾਂ ਮੁਤਾਬਕ ਜਦੋਂ ਕੁੱਤੇ ਨੇ ਤੜਫ-ਤੜਫ ਕੇ ਉਲਟੀ ਕੀਤੀ ਤਾਂ ਉਸ ਦੇ ਮੂੰਹ ‘ਚੋਂ ਲੱਡੂ ਨਿਕਲਿਆ।

ਦੂਜੇ ਪਾਸੇ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਦਾ ਕਹਿਣਾ ਹੈ ਕਿ ਇਲਾਕੇ ‘ਚ ਲੱਗੇ ਸੀ.ਸੀ.ਟੀ.ਵੀ. ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ 2 ਕੁੱਤਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਰਿਪੋਰਟ ਆਉਣ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Also Read : ਪੰਜਾਬ ‘ਚ ਫਿਰ ਤੋਂ ਗੈਸ ਲੀਕ ਦੀ ਘਟਨਾ

Also Read : ਅੰਮ੍ਰਿਤਸਰ ‘ਚ ਨਾਬਾਲਗ ਵੱਲੋਂ ਖੁਦਕੁਸ਼ੀ, ਪਿਤਾ ਨੇ ਇਹ ਗੰਭੀਰ ਦੋਸ਼ ਲਗਾਇਆ

Connect With Us : Twitter Facebook

SHARE
- Advertisement -
RELATED ARTICLES

LEAVE A REPLY

Please enter your comment!
Please enter your name here

Most Popular