Sunday, March 26, 2023
Homeਪੰਜਾਬ ਨਿਊਜ਼ਪੰਜਾਬ 'ਚ ਨਸ਼ਾ ਬੇਲਗਾਮ, ਨਸ਼ੇ ਵਿੱਚ ਬੇਸੁਧ ਮੁੰਡੇ ਦਾ ਵੀਡੀਓ ਵਾਇਰਲ

ਪੰਜਾਬ ‘ਚ ਨਸ਼ਾ ਬੇਲਗਾਮ, ਨਸ਼ੇ ਵਿੱਚ ਬੇਸੁਧ ਮੁੰਡੇ ਦਾ ਵੀਡੀਓ ਵਾਇਰਲ

ਇੰਡੀਆ ਨਿਊਜ਼, ਅੰਮ੍ਰਿਤਸਰ (Drugs unbridled in Punjab) : ਪੰਜਾਬ ਵਿੱਚ ਨਸ਼ਾ ਨਾ ਸਿਰਫ਼ ਸਰਕਾਰ ਲਈ ਸਗੋਂ ਲੋਕਾਂ ਲਈ ਵੀ ਸਮੱਸਿਆ ਬਣ ਗਿਆ ਹੈ। ਜ਼ਿਆਦਾਤਰ ਨੌਜਵਾਨ ਨਸ਼ੇ ਦੀ ਲਤ ‘ਚ ਹਨ, ਜਿਸ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਨ੍ਹਾਂ ਨੌਜਵਾਨਾਂ ਵਿੱਚ ਕੁਝ ਔਰਤਾਂ ਵੀ ਸ਼ਾਮਲ ਹਨ।

ਤਾਜ਼ਾ ਘਟਨਾ ਅੰਮ੍ਰਿਤਸਰ ਦੀ ਹੈ। ਇੱਥੇ ਇੱਕ ਰਿਕਸ਼ਾ ਚਾਲਕ ਆਪਣੇ ਰਿਕਸ਼ੇ ਵਿੱਚ ਹੀ ਬੇਹੋਸ਼ ਪਿਆ ਹੈ। ਘਟਨਾ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਪੂਰਬੀ ਦੇ ਵਾਰਡ ਨੰਬਰ 22 ਦੇ ਪ੍ਰੀਤ ਨਗਰ ਦੀ ਹੈ। ਨੌਜਵਾਨ ਦੀ ਉਮਰ 30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਇੱਕ ਨਸ਼ੀਲੀ ਸਰਿੰਜ ਵੀ ਉਸਦੇ ਪੈਰਾਂ ਕੋਲ ਪਈ ਹੈ।

ਇਸ ਘਟਨਾ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ

ਦੱਸ ਦਈਏ ਕਿ ਪੰਜਾਬ ਸਰਕਾਰ ਬੇਸ਼ੱਕ ਸੂਬੇ ‘ਚੋਂ ਨਸ਼ਿਆਂ ਨੂੰ ਖਤਮ ਕਰਨ ਦੇ ਹਜ਼ਾਰਾਂ ਦਾਅਵੇ ਕਰਦੀ ਹੈ ਪਰ ਜ਼ਮੀਨੀ ਪੱਧਰ ‘ਤੇ ਸਥਿਤੀ ਸਾਫ ਵੇਖੀ ਜਾ ਸਕਦੀ ਹੈ। ਅੰਮ੍ਰਿਤਸਰ ਜ਼ਿਲੇ ‘ਚ ਨਸ਼ਾ ਦਿਨੋ-ਦਿਨ ਵਧਦਾ ਜਾ ਰਿਹਾ ਹੈ, ਪਹਿਲਾਂ ਪੰਜਾਬ ਦੇ ਮਰਦ ਨਸ਼ੇ ਦੀ ਦਲਦਲ ‘ਚ ਸਨ ਪਰ ਹੁਣ ਨਸ਼ੇ ਨੇ ਸੂਬੇ ਦੀਆਂ ਔਰਤਾਂ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ ਹੈ।

ਇਹ ਵੀ ਪੜ੍ਹੋ:  ਭ੍ਰਿਸ਼ਟਾਚਾਰ ਦੇ ਆਰੋਪ ਤਹਿਤ ਰੋਡਵੇਜ਼ ਦੇ ਜਨਰਲ ਮੈਨੇਜਰ ਸਣੇ ਚਾਰ ਮੁਲਾਜ਼ਮ ਮੁਅੱਤਲ

ਸਾਡੇ ਨਾਲ ਜੁੜੋ :  Twitter Facebook youtube

SHARE
Koo birdWhatsapppinteresttelegram
- Advertisement -
RELATED ARTICLES

LEAVE A REPLY

Please enter your comment!
Please enter your name here

Most Popular