Tuesday, February 7, 2023
Homeਪੰਜਾਬ ਨਿਊਜ਼ਪੰਜਾਬ 'ਚ ਜਲਦ ਮਹਿੰਗੀ ਹੋਵੇਗੀ ਬਿਜਲੀ

ਪੰਜਾਬ ‘ਚ ਜਲਦ ਮਹਿੰਗੀ ਹੋਵੇਗੀ ਬਿਜਲੀ

ਇੰਡੀਆ ਨਿਊਜ਼, ਚੰਡੀਗੜ੍ਹ (Electricity will be expensive in Punjab): ਪਾਵਰਕਾਮ ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਜਾਬ ਦੇ ਲੋਕਾਂ ਨੂੰ ਝਟਕਾ ਦੇਣ ਦੀ ਤਿਆਰੀ ਕਰ ਰਿਹਾ ਹੈ। ਜਾਣਕਾਰੀ ਅਨੁਸਾਰ ਪਾਵਰਕੌਮ ਨੇ ਘਰੇਲੂ ਅਤੇ ਸਨਅਤੀ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ।

ਪਾਵਰਕੌਮ ਨੇ ਇਹ ਫੈਸਲਾ ਵੱਧਦੇ ਵਿੱਤੀ ਘਾਟੇ ਨੂੰ ਘੱਟ ਕਰਨ ਲਈ ਲਿਆ ਹੈ। ਜਾਣਕਾਰੀ ਅਨੁਸਾਰ ਪਾਵਰਕੌਮ ਦੇ ਇਸ ਫੈਸਲੇ ਤੋਂ ਬਾਅਦ ਘਰੇਲੂ ਖਪਤਕਾਰ ਨੂੰ 12 ਪੈਸੇ ਪ੍ਰਤੀ ਕਿਲੋਵਾਟ ਅਤੇ ਉਦਯੋਗਿਕ ਯੂਨਿਟਾਂ ਨੂੰ 13 ਪੈਸੇ ਪ੍ਰਤੀ ਕੇਵੀਕੇਐਚ ਮਹਿੰਗੀ ਬਿਜਲੀ ਮਿਲੇਗੀ। ਦੱਸਿਆ ਜਾ ਰਿਹਾ ਹੈ ਕਿ ਪਾਵਰਕੌਮ ਨੇ ਬਿਜਲੀ ਦਰਾਂ ਵਿੱਚ ਵਾਧੇ ਲਈ ਸਰਕਾਰ ਨੂੰ ਫਾਈਲ ਭੇਜੀ ਸੀ, ਜਿਸ ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਹੁਣ ਜਲਦੀ ਹੀ ਪਾਵਰਕੌਮ ਬਿਜਲੀ ਦਰਾਂ ਵਿੱਚ ਵਾਧਾ ਕਰਨ ਦਾ ਫੈਸਲਾ ਲਵੇਗਾ।

ਇਸ ਲਈ ਫੈਸਲਾ ਲਿਆ

ਬਿਜਲੀ ਦੀਆਂ ਕੀਮਤਾਂ ਵਿੱਚ ਵਾਧੇ ਦਾ ਕਾਰਨ ਦੱਸਦੇ ਹੋਏ ਪਾਵਰਕੌਮ ਨੇ ਸਰਕਾਰ ਨੂੰ ਪੱਤਰ ਲਿਖਿਆ ਕਿ ਗਰਮੀਆਂ ਦੇ ਮੌਸਮ ਵਿੱਚ ਨਿਰਵਿਘਨ ਬਿਜਲੀ ਸਪਲਾਈ ਲਈ ਪਾਵਰਕੌਮ ਨੇ ਬਾਹਰਲੇ ਸੂਬਿਆਂ ਤੋਂ ਮਹਿੰਗੇ ਰੇਟਾਂ ’ਤੇ ਕੋਲਾ ਅਤੇ ਬਿਜਲੀ ਖਰੀਦੀ ਸੀ, ਹੁਣ ਉਸ ਦੀ ਭਰਪਾਈ ਲਈ ਬਿਜਲੀ ਦੀਆਂ ਕੀਮਤਾਂ ਵਿੱਚ ਵਾਧਾ ਕਰਨਾ ਪਵੇਗਾ।

 

ਇਹ ਵੀ ਪੜ੍ਹੋ: ਦੀਵਾਲੀ ਤੇ ਇੰਨੇ ਘੰਟੇ ਅਤੇ ਇਹ ਪਟਾਕੇ ਚਲਾਉਣ ਦੀ ਮੰਜੂਰੀ

ਸਾਡੇ ਨਾਲ ਜੁੜੋ :  Twitter Facebook youtube

SHARE
Koo BirdWhatsappPinterestTelegram
- Advertisement -
RELATED ARTICLES

LEAVE A REPLY

Please enter your comment!
Please enter your name here

Most Popular