Saturday, May 21, 2022
Homeਪੰਜਾਬ ਨਿਊਜ਼2.5 ਕਿਲੋ ਆਈਈਡੀ ਸਮੇਤ 2 ਵਿਅਕਤੀ ਗਿ੍ਰਫਤਾਰ Failed potential terrorist attack

2.5 ਕਿਲੋ ਆਈਈਡੀ ਸਮੇਤ 2 ਵਿਅਕਤੀ ਗਿ੍ਰਫਤਾਰ Failed potential terrorist attack

Failed potential terrorist attack

  • ਪੰਜਾਬ ਪੁਲਿਸ ਨੇ ਤਰਨਤਾਰਨ ਵਿੱਚ ਸੰਭਾਵੀ ਅੱਤਵਾਦੀ ਹਮਲੇ ਨੂੰ ਕੀਤਾ ਨਾਕਾਮ

ਇੰਡੀਆ ਨਿਊਜ਼, ਚੰਡੀਗੜ/ਤਰਨਤਾਰਨ

ਸਰਹੱਦੀ ਸੂਬੇ ਵਿੱਚ ਸੰਭਾਵੀ ਅੱਤਵਾਦੀ ਹਮਲੇ ਨੂੰ ਨਾਕਾਮ ਕਰਦਿਆਂ ਪੰਜਾਬ ਪੁਲਿਸ (punjab police) ਨੇ ਐਤਵਾਰ ਨੂੰ ਪਿੰਡ ਨੌਸ਼ਹਿਰਾ ਪੰਨੂਆਂ (village Naushehra Pannuan) ਜ਼ਿਲਾ ਤਰਨਤਾਰਨ ਤੋਂ 2.5 ਕਿਲੋ ਤੋਂ ਵੱਧ ਵਜ਼ਨ ਵਾਲੇ ਅਤੇ  12* 6*2.5 ਇੰਚ ਦੇ ਕਾਲੇ ਰੰਗ ਦੇ ਧਾਤੂ ਬਕਸੇ ਵਿੱਚ ਪੈਕ ਆਰ.ਡੀ.ਐਕਸ. ਨਾਲ ਲੈਸ ਇੱਕ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.) ਬਰਾਮਦ ਕਰਨ ਤੋਂ ਬਾਅਦ 2 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਉਕਤ ਆਈ.ਈ.ਡੀ ਟਾਈਮਰ, ਡੈਟੋਨੇਟਰ , ਬੈਟਰੀ ਅਤੇ ਛੱਅਰਿਆਂ (ਸ਼੍ਰੈਪਨਲਜ਼) ਨਾਲ ਲੈਸ ਸੀ।

ਆਈ.ਈ.ਡੀ ਟਾਈਮਰ, ਡੈਟੋਨੇਟਰ , ਬੈਟਰੀ ਅਤੇ ਛੱਅਰਿਆਂ (ਸ਼੍ਰੈਪਨਲਜ਼) ਨਾਲ ਲੈਸ

ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬਲਜਿੰਦਰ ਸਿੰਘ ਉਰਫ ਬਿੰਦੂ (22) (Baljinder Singh alias Bindu) ਵਾਸੀ ਪਿੰਡ ਗੁੱਜਰਪੁਰਾ, ਅਜਨਾਲਾ, ਅੰਮਿ੍ਰਤਸਰ ਅਤੇ ਜਗਤਾਰ ਸਿੰਘ ਉਰਫ ਜੱਗਾ (40) (Jagtar Singh alias Jagga) ਵਾਸੀ ਪਿੰਡ ਖਾਨੋਵਾਲ, ਅਜਨਾਲਾ, ਅੰਮਿ੍ਰਤਸਰ ਵਜੋਂ ਹੋਈ ਹੈ। ਪੁਲੀਸ ਨੇ ਇਨਾਂ ਕੋਲੋਂ ਇੱਕ ਬਜਾਜ ਪਲੈਟੀਨਾ ਮੋਟਰਸਾਈਕਲ ਅਤੇ ਦੋ ਮੋਬਾਈਲ ਫੋਨ ਵੀ ਬਰਾਮਦ ਕੀਤੇ ਹਨ। ਬਿੰਦੂ ਅਜਨਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਨਰਸਿੰਗ ਅਸਿਸਟੈਂਟ ਵਜੋਂ ਕੰਮ ਕਰਦਾ ਸੀ, ਜਦੋਂ ਕਿ ਜੱਗਾ ਮਜਦੂਰ ਹੈ ਅਤੇ ਦੋਵੇਂ ਪੈਸੇ ਅਤੇ ਨਸ਼ੇ ਲਈ ਇਹ ਕੰਮ ਕਰ ਰਹੇ ਸਨ।

ਇੱਕ ਬਜਾਜ ਪਲੈਟੀਨਾ ਮੋਟਰਸਾਈਕਲ ਅਤੇ ਦੋ ਮੋਬਾਈਲ ਫੋਨ ਵੀ ਬਰਾਮਦ

ਇਹ ਕਾਰਵਾਈ ਪੰਜਾਬ ਪੁਲਿਸ ਦੀ ਇਨਪੁਟਸ ਦੇ ਬਾਅਦ ਹਰਿਆਣਾ ਪੁਲਿਸ ਦੁਆਰਾ ਕਰਨਾਲ ਤੋਂ ਇੱਕ ਮੈਟੈਲਿਕ ਕੇਸਾਂ (2.5 ਕਿਲੋਗ੍ਰਾਮ ) ਵਿੱਚ ਪੈਕ ਕੀਤੇ ਤਿੰਨ ਆਈਈਡੀ  ਅਤੇ ਇੱਕ ਪਿਸਤੌਲ ਦੀ ਬਰਾਮਦਗੀ ਸਣੇ ਚਾਰ ਵਿਅਕਤੀਆਂ ਨੂੰ ਗਿ੍ਰਫਤਾਰ ਕਰਨ ਤੋਂ ਤਿੰਨ ਦਿਨ ਬਾਅਦ ਆਈ ਅਮਲ ਵਿੱਚ ਲਿਆਂਦੀ ਗਈ ਹੈ।

Failed Potential Terrorist Attack
Failed Potential Terrorist Attack

ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਜੀ.ਪੀ. ਅੰਦਰੂਨੀ ਸੁਰੱਖਿਆ ਆਰ.ਐਨ. ਢੋਕੇ ਨੇ ਦੱਸਿਆ ਕਿ ਤਰਨਤਾਰਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਿੰਦੂ ਅਤੇ ਜੱਗਾ ਧਮਾਕਾਖੇਜ਼ ਸਮੱਗਰੀ ਲੈ ਕੇ ਨੌਸ਼ਹਿਰਾ ਪੰਨੂਆਂ ਦੇ ਇਲਾਕੇ ਵਿੱਚ ਮੌਜੂਦ ਹਨ ਅਤੇ ਇਲਾਕੇ ਵਿੱਚ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਾਉਣ ਲਈ ਧਮਾਕਾ ਕਰਨ ਦੀ ਯੋਜਨਾ ਬਣਾ ਰਹੇ ਹਨ।

ਦੋਵੇਂ ਪੈਸੇ ਅਤੇ ਨਸ਼ੇ ਲਈ ਇਹ ਕੰਮ ਕਰ ਰਹੇ ਸਨ

ਉਨਾਂ ਦੱਸਿਆ ਕਿ ਇਸ ਸਬੰਧੀ ਫੌਰੀ ਕਾਰਵਾਈ ਕਰਦੇ ਹੋਏ ਐਸ.ਐਸ.ਪੀ. ਤਰਨਤਾਰਨ ਰਣਜੀਤ ਸਿੰਘ ਨੇ ਇਲਾਕੇ ਵਿੱਚ ਛਾਪੇਮਾਰੀ ਕਰਨ ਲਈ ਪੁਲੀਸ ਟੀਮਾਂ ਭੇਜੀਆਂ ਅਤੇ ਦੋਵੇਂ ਮੁਲਜਮਾਂ ਨੂੰ ਧਾਤੂ ਦੇ ਡੱਬੇ ਵਿੱਚ ਇੱਕ ਆਈਈਡੀ ਸਮੇਤ ਉਸ ਵੇਲੇ ਗਿ੍ਰਫਤਾਰ ਕਰ ਲਿਆ ਗਿਆ ਜਦੋਂ ਉਹ ਸੁੰਨਸਾਨ ਥਾਂ ਤੋਂ ਇਸਨੂੰ ਪਾ੍ਰਪਤ ਕਰਕੇ ਮੋਟਰਸਾਈਕਲ ’ਤੇ ਜਾ ਰਹੇ ਸਨ।

ਐਸਐਸਪੀ ਰਣਜੀਤ ਸਿੰਘ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੁਲਜਮ ਆਪਣੇ ਸਾਥੀ ਜੋਬਨਜੀਤ ਸਿੰਘ ਉਰਫ ਜੋਬਨ ਵਾਸੀ ਅਜਨਾਲਾ ਦੇ ਹਿਣ ’ਤੇ ਆਈ.ਈ.ਡੀ ਲੈਣ ਲਈ ਗਏ ਸਨ। ਜੋਬਨਜੀਤ ਪਹਿਲਾਂ ਹੀ ਐਨਡੀਪੀਐਸ ਐਕਟ ਤਹਿਤ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ।

ਪੰਜਾਬ ਪੁਲਿਸ ਦੀ ਬੰਬ ਨਿਰੋਧਕ ਟੀਮ ਨੇ ਬਾਅਦ ਵਿੱਚ ਆਈਈਡੀ ਨੂੰ ਨਕਾਰਾ ਕਰ ਦਿੱਤਾ Failed potential terrorist attack

ਐਸਐਸਪੀ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਬੰਬ ਨਿਰੋਧਕ ਟੀਮ ਨੇ ਬਾਅਦ ਵਿੱਚ ਆਈਈਡੀ ਨੂੰ ਨਕਾਰਾ ਕਰ ਦਿੱਤਾ, ਜਿਸ ਵਿੱਚ ਲਗਭਗ 1.5 ਕਿਲੋ ਆਰਡੀਐਕਸ ਸੀ।

ਜ਼ਿਕਰਯੋਗ ਹੈ ਕਿ ਪੁਲਿਸ ਥਾਣਾ ਸਰਹਾਲੀ ਤਰਨਤਾਰਨ ਵਿਖੇ ਅਸਲਾ ਐਕਟ ਦੀ ਧਾਰਾ 25, ਵਿਸਫੋਟਕ ਪਦਾਰਥ (ਸੋਧ) ਐਕਟ ਦੀ ਧਾਰਾ 3, 4 ਅਤੇ 5 ਅਤੇ ਆਈਪੀਸੀ ਦੀ ਧਾਰਾ 120-ਬੀ ਦੇ ਤਹਿਤ  ਐਫਆਈਆਰ ਨੰਬਰ 70 ਮਿਤੀ 08.05.2022 ਨੂੰ ਦਰਜ ਕੀਤੀ ਗਈ ਹੈ ਅਗਲੇਰੀ ਜਾਂਚ ਜਾਰੀ ਹੈ। Failed potential terrorist attack

Also Read : ਛੱਤੀਸਗੜ੍ਹ ‘ਚ ਮੰਦੀ ਦਾ ਕੋਈ ਅਸਰ ਨਹੀਂ : ਭੁਪੇਸ਼ ਬਘੇਲ Chhattisgarh Chief Minister Bhupesh Baghel attends the Mukhyamantri Manch program

Also Read : ਕਣਕ ਦੇ ਘੱਟ ਝਾੜ ਲਈ ਕਿਸਾਨਾਂ ਨੂੰ 500 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੇਣ ਦੀ ਮੰਗ Demand letters will be submitted to DC on May 9

Also Read : 8 ਮਈ ਤੋਂ 825 ਮੰਡੀਆਂ ਬੰਦ ਕਰਨ ਲਈ ਨੋਟੀਫੀਕੇਸ਼ਨ ਜਾਰੀ Procurement process complete

Connect With Us : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular