Saturday, June 3, 2023
Homeਪੰਜਾਬ ਨਿਊਜ਼ਫਰੀਦਕੋਟ ਦੇ ਗੁਰਦੁਆਰੇ ਦੇ ਬਾਹਰ ਗੋਲੀਬਾਰੀ, ਜਾਣੋ ਕਾਰਨ

ਫਰੀਦਕੋਟ ਦੇ ਗੁਰਦੁਆਰੇ ਦੇ ਬਾਹਰ ਗੋਲੀਬਾਰੀ, ਜਾਣੋ ਕਾਰਨ

Faridkot Breaking News : ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਗੁਰਦੁਆਰੇ ਦੇ ਬਾਹਰ ਸੋਮਵਾਰ ਰਾਤ ਨੂੰ ਗੋਲੀਬਾਰੀ ਹੋਈ। ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਥਾਣਾ ਸਦਰ ਫਰੀਦਕੋਟ ਦੀ ਪੁਲਸ ਨੇ ਪਿੰਡ ਵਾਸੀਆਂ ਦੀ ਸ਼ਿਕਾਇਤ ‘ਤੇ ਜਸਵੰਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪਿੰਡ ਵਾਸੀਆਂ ਨੇ ਉਸ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਹੈ। ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਕਮੇਟੀ ਮੈਂਬਰ ਗੋਲੇਵਾਲਾ ਨੇੜਲੇ ਪਿੰਡ ਨੱਥਾਂਵਾਲਾ ਦੇ ਗੁਰਦੁਆਰਾ ਸਾਹਿਬ ਵਿੱਚ ਆਪਸ ਵਿੱਚ ਉਲਝ ਗਏ। ਝਗੜਾ ਵਧਦੇ ਹੀ ਇੱਕ ਪਾਸੇ ਦੇ ਲੋਕਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ। ਗ੍ਰੰਥੀ ਬਦਲਣ ਦੀ ਮੰਗ ਨੂੰ ਲੈ ਕੇ ਝਗੜਾ ਹੋਇਆ।

ਐਸਐਸਪੀ ਬਲਜਿੰਦਰ ਸਿੰਘ ਅਨੁਸਾਰ ਸ਼ਿਕਾਇਤ ਦੇ ਦਿੱਤੀ ਹੈ। ਸ਼ਿਕਾਇਤ ਅਨੁਸਾਰ ਕਣਕ ਦੀ ਚੰਗੀ ਫ਼ਸਲ ਹੋਣ ਅਤੇ ਇਸ ਦੀ ਵਿਕਰੀ ਤੋਂ ਬਾਅਦ ਲੋਕ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਕਰਵਾਉਣਾ ਚਾਹੁੰਦੇ ਸਨ। ਕਮੇਟੀ ਦੇ ਸਾਰੇ ਮੈਂਬਰ ਤਿਆਰ ਸਨ ਪਰ ਕਮੇਟੀ ਮੈਂਬਰ ਜਸਵੰਤ ਸਿੰਘ ਗ੍ਰੰਥੀ ਬਦਲਣ ਦੀ ਮੰਗ ’ਤੇ ਅੜੇ ਰਹੇ। ਜਦੋਂ ਉਨ੍ਹਾਂ ਦੀ ਗੱਲ ਨਾ ਸੁਣੀ ਗਈ ਤਾਂ ਉਨ੍ਹਾਂ ਰਾਤ ਸਮੇਂ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀ ਚਲਾ ਕੇ ਤਣਾਅ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਇਰਾਦੇ ਵੀ ਸਪੱਸ਼ਟ ਕਰ ਦਿੱਤੇ। ਗੁੱਸੇ ਵਿੱਚ ਆਏ ਲੋਕ ਸੋਮਵਾਰ ਸਵੇਰੇ ਥਾਣੇ ਪੁੱਜੇ ਅਤੇ ਸ਼ਿਕਾਇਤ ਦੇ ਕੇ ਜਸਵੰਤ ਸਿੰਘ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

Also Read : PSEB ਦੀ 12ਵੀਂ ਦੀ ਪ੍ਰੀਖਿਆ ਫਿਰ ਰੱਦ, ਜਾਣੋ ਕਾਰਨ

Also Read : ਜ਼ਮੀਨੀ ਵਿਵਾਦ ਨੂੰ ਲੈ ਕੇ ਪੋਤੇ ਨੇ ਦਾਦੇ ਦਾ ਕੀਤਾ ਕਤਲ

Also Read : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੀ ਮੰਗ ਮੰਨੀ, ਫਿਰੋਜ਼ਪੁਰ ‘ਚ ਖੁੱਲ੍ਹੀ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ

Connect With Us : Twitter Facebook

SHARE
- Advertisement -
RELATED ARTICLES

LEAVE A REPLY

Please enter your comment!
Please enter your name here

Most Popular