Saturday, June 25, 2022
Homeਪੰਜਾਬ ਨਿਊਜ਼Farmers Fair At Mohali ਜੀਰੀ ਦੀ ਫ਼ਸਲ ਲਈ ਨਵੀਂ ਤਕਨੀਕ ਅਪਣਾਉਣ ਦੀ...

Farmers Fair At Mohali ਜੀਰੀ ਦੀ ਫ਼ਸਲ ਲਈ ਨਵੀਂ ਤਕਨੀਕ ਅਪਣਾਉਣ ਦੀ ਲੋੜ

Farmers Fair At Mohali
– ਕਿਸਾਨ ਮੇਲੇ ਵਿੱਚ ਕਿਸਾਨ ਪ੍ਰਦਰਸ਼ਨੀ ਲਗਾਈ ਗਈ
– ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ
– ਕਿਸਾਨ ਆਗੂ ਬਲਵੰਤ ਸਿੰਘ ਨੰਡੀਆਲੀ ਨੇ ਕੀਤੀ ਤਕਰੀਰ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਮੋਹਾਲੀ ਵਿਖੇ ਕਿਸਾਨ ਮੇਲਾ ਲਗਾਇਆ ਗਿਆ। ਮੇਲੇ ਦੌਰਾਨ ਕਿਸਾਨਾਂ ਨੂੰ ਗਰਮੀ ਦੇ ਮੌਸਮ ਦੀਆਂ ਫ਼ਸਲਾਂ ਬਾਰੇ ਜਾਣੂ ਕਰਵਾਇਆ ਗਿਆ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਲਗਾਏ ਗਏ ਕਿਸਾਨ ਮੇਲੇ ਦਾ ਉਦਘਾਟਨ ਅਮਿਤ ਤਲਵੜ ਡੀਸੀ ਮੁਹਾਲੀ ਨੇ ਕੀਤਾ। ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਕਿਸਾਨਾਂ ਨੂੰ ਜ਼ਿਆਦਾ ਪਾਣੀ ਦੀ ਖਪਤ ਕਰਨ ਵਾਲੀ ਜੀਰੀ ਦੀ ਫ਼ਸਲ ਤੋਂ ਇਲਾਵਾ ਤੇਲ,ਬੀਜਾਂ ਅਤੇ ਦਾਲਾਂ ਦੀ ਕਾਸ਼ਤ ਵੱਲ ਧਿਆਨ ਦੇਣਾ ਚਾਹੀਦਾ ਹੈ। Farmers Fair At Mohali

ਜੀਰੀ ਦੀ ਸਿੱਧੀ ਬਿਜਾਈ

Farmers Fair At Mohali

ਕਿਸਾਨ ਮੇਲੇ ਵਿੱਚ ਪੁੱਜੇ ਮਾਹਿਰਾਂ ਨੇ ਕਿਹਾ ਕਿ ਕਿਸਾਨਾਂ ਨੂੰ ਜੀਰੀ ਦੀ ਫ਼ਸਲ ਦੀ ਸਿੱਧੀ ਬਿਜਾਈ ਕਰਨ ਅਤੇ ਡੋਲਾਂ’ਤੇ ਫ਼ਸਲ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਮਾਹਿਰਾਂ ਨੇ ਦੱਸਿਆ ਕਿ ਜੀਰੀ ਦੀ ਫ਼ਸਲ ਪਾਣੀ ਦੀ ਜ਼ਿਆਦਾ ਖਪਤ ਕਰਦੀ ਹੈ। ਇਸ ਮਾਮਲੇ ਵਿੱਚ ਨਵੀਂ ਤਕਨੀਕ ਦੀ ਵਰਤੋਂ ਕਰਨੀ ਚਾਹੀਦੀ ਹੈ। Farmers Fair At Mohali

ਤਿੰਨ ਵਿਧਾਇਕ ਪਹੁੰਚੇ

Farmers Fair At Mohali

ਕਿਸਾਨ ਮੇਲੇ ਵਿੱਚ ਜ਼ਿਲ੍ਹਾ ਮੁਹਾਲੀ ਨਾਲ ਸਬੰਧਤ ਤਿੰਨ ਵਿਧਾਇਕਾਂ ਨੇ ਸ਼ਮੂਲੀਅਤ ਕੀਤੀ। ਕਿਸਾਨ ਮੇਲੇ ਵਿੱਚ ਵਿਧਾਨ ਸਭਾ ਹਲਕਾ ਡੇਰਾਬਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਹਲਕਾ ਖਰੜ ਤੋਂ ਵਿਧਾਇਕ ਗਗਨ ਮਾਨ ਅਤੇ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਵਿਧਾਇਕ ਰੰਧਾਵਾ ਨੇ ਪਾਣੀ ਦੇ ਦੂਸ਼ਿਤ ਹੋਣ ਦਾ ਮੁੱਦਾ ਉਠਾਇਆ। Farmers Fair At Mohali

ਨਾ ਮੇਲੇ ਦਾ ਸਥਾਨ ਸਹੀ ਨਾ ਸਮਾਂ

Farmers Fair At Mohali

ਕਿਸਾਨ ਆਗੂ ਬਲਵੰਤ ਸਿੰਘ ਨੰਡੀਆਲੀ ਨੇ ਦੱਸਿਆ ਕਿ ਮਹਿਕਮੇ ਦੀ ਤਰਫੋਂ ਆਯੋਜਿਤ ਕਿਸਾਨ ਮੇਲੇ ਦਾ ਸਥਾਨ ਸਹੀ ਨਹੀਂ ਸੀ। ਕਿਸਾਨਾਂ ਨੂੰ ਪ੍ਰਾਈਵੇਟ ਸਕੂਲ ਦਾ ਪਤਾ ਲੱਭਣ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਜਦੋਂ ਕਿ ਇਹ ਮੇਲਾ ਕਿਸਾਨ ਚੈਂਬਰ ਵਿੱਚ ਹੋਣਾ ਚਾਹੀਦਾ ਸੀ। ਦੂਜੇ ਪਾਸੇ ਬਲਵੰਤ ਸਿੰਘ ਨੇ ਦੱਸਿਆ ਕਿ ਕਿਸਾਨ ਕਣਕ ਦੀ ਫ਼ਸਲ ਦੀ ਕਟਾਈ ਵਿੱਚ ਰੁੱਝਿਆ ਹੋਇਆ ਹੈ। ਇਸ ਲਈ ਮੇਲੇ ਦਾ ਸਮਾਂ ਅੱਗੇ ਰੱਖਿਆ ਜਾਣਾ ਚਾਹੀਦਾ ਸੀ। ਕਿਸਾਨ ਆਗੂ ਨੇ ਕਿਹਾ ਕਿ ਮੁਹਾਲੀ ਦੇ ਰਿਹਾਇਸ਼ੀ ਪ੍ਰਾਜੈਕਟਾਂ ਕਾਰਨ ਬਰਸਾਤੀ ਨਾਲੇ ਦਾ ਪਾਣੀ ਦੂਸ਼ਿਤ ਹੋ ਰਿਹਾ ਹੈ। ਇਸ ਵੱਲ ਧਿਆਨ ਦੇਣ ਦੀ ਲੋੜ ਹੈ।Farmers Fair At Mohali

1100 ਕਿਸਾਨਾਂ ਦੇ ਬੈਠਣ ਦੀ ਵਿਵਸਥਾ

Farmers Fair At Mohali

ਵਿਭਾਗ ਦੇ ਮੁਖੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਮੇਲੇ ਦਾ ਸਥਾਨ ਕਈ ਨੁਕਤਿਆਂ ਨੂੰ ਦੇਖ ਕੇ ਤੈਅ ਕੀਤਾ ਗਿਆ ਸੀ। 1100 ਕਿਸਾਨਾਂ ਦੇ ਬੈਠਣ ਦਾ ਪ੍ਰਬੰਧ ਸੀ। ਕਿਸਾਨਾਂ ਵੱਲੋਂ ਭਰਪੂਰ ਸਹਿਯੋਗ ਮਿਲਿਆ। ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਕਿਸਾਨਾਂ ਤੱਕ ਉੱਚ ਗੁਣਵੱਤਾ ਵਾਲੇ ਬੀਜ,ਖਾਦ,ਦਵਾਈਆਂ ਅਤੇ ਖੇਤੀ ਤਕਨੀਕਾਂ ਪਹੁੰਚਾਈਆਂ ਜਾਣਗੀਆਂ। Farmers Fair At Mohali

Also Read :New President Of Truck Union Banur Kulwinder Singh Jangpura ਟਰੱਕ ਯੂਨੀਅਨ ਦੀ ਨਵੀਂ ਮੈਨੇਜਮੈਂਟ ਦੀ ਖੁਸ਼ੀ ਵਿੱਚ ਸੁਖਮਨੀ ਸਾਹਿਬ ਦਾ ਪਾਠ

Also Read :Blessings ReceivedBy President Kulwinder Singh ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ ਤਾਜ਼ ਯੋਗ ਵਿਅਕਤੀ ਦੇ ਸਿਰ ਸਜਿਆ: ਬਾਬਾ ਦਿਲਬਾਗ ਸਿੰਘ

Connect With Us : Twitter Facebook

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular