Sunday, September 25, 2022
Homeਪੰਜਾਬ ਨਿਊਜ਼FIBA-U 18 Asia Championship-2022 ਲਈ ਕਰਨਵੀਰ ਕੌਰ ਦੀ ਚੋਣ

FIBA-U 18 Asia Championship-2022 ਲਈ ਕਰਨਵੀਰ ਕੌਰ ਦੀ ਚੋਣ

  • ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਦੀ 12ਵੀਂ ਕਲਾਸ ਦੀ ਵਿਦਿਆਰਥਣ ਹੈ ਖਿਡਾਰਨ

ਦਿਨੇਸ਼ ਮੌਦਗਿਲ , FIBA-U18 Asia Championship : ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਸੂਬੇ ਨੂੰ ਖੇਡਾਂ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਅਣਥੱਕ ਮਿਹਨਤੀ ਕੀਤੀ ਜਾ ਰਹੀ ਹੈ। ਜਿਸ ਨਾਲ ਸਾਡੇ ਖਿਡਾਰੀ ਵੀ ਉਤਸ਼ਾਹ ਅਤੇ ਪੂਰੇ ਜ਼ੋਸ਼ ਨਾਲ ਭਰਪੂਰ ਹਨ। ਇਸੇ ਲੜੀ ਤਹਿਤ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਦੀ 12ਵੀਂ ਕਲਾਸ ਦੀ ਵਿਦਿਆਰਥਣ ਕਰਨਵੀਰ ਕੌਰ ਨੇ 5 ਤੋਂ 11 ਸਤੰਬਰ, 2022 ਤੱਕ ਹੋਣ ਵਾਲੀ FIBA-U-18 (ਲੜਕੀਆਂ) ਏਸ਼ੀਆ ਚੈਂਪੀਅਨਸ਼ਿਪ-2022 ਵਿੱਚ ਆਪਣੀ ਜਗ੍ਹਾ ਬਣਾਈ ਹੈ।

ਕਰਨਵੀਰ ਕੌਰ ਪੁੱਤਰੀ ਜਸਬੀਰ ਸਿੰਘ, ਜਿਸਦਾ ਦਾ ਜਨਮ 9 ਸਤੰਬਰ, 2004 ਨੂੰ ਪਿੰਡ ਮੱਖੀ ਕਲਾਂ ਜ਼ਿਲ੍ਹਾ ਫਰੀਦਕੋਟ ਵਿਖੇ ਹੋਇਆ। ਕਰਨਵੀਰ ਕੌਰ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ 12ਵੀਂ ਕਲਾਸ ਦੀ ਵਿਦਿਆਰਥਣ ਹੈ, ਜਿਸਨੇ ਖੇਡ ਜਗਤ ਵਿੱਚ ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਦਿਆਂ ਆਪਣੇ ਮਾਤਾ-ਪਿਤਾ, ਪਿੰਡ, ਜ਼ਿਲ੍ਹਾ, ਆਪਣੇ ਪੰਜਾਬ ਸੂਬੇ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।

ਕ੍ਰਮਵਾਰ 05 ਸਤੰਬਰ, 2022 ਤੋਂ 11 ਸਤੰਬਰ, 2022 ਤੱਕ FIBA-U-18 (ਲੜਕੀਆਂ) ਏਸ਼ੀਆ ਚੈਂਪੀਅਨਸ਼ਿਪ-2022 ਜੋਕਿ ਬੰਗਲੋਰ ਵਿਖੇ ਹੋਣ ਜਾ ਰਹੀ ਹੈ, ਵਿੱਚ ਕਰਨਵੀਰ ਕੌਰ ਦੀ ਚੋਣ ਹੋਣ ‘ਤੇ ਪੂਰੇ ਇਲਾਕੇ ਅਤੇ ਦੇਸ਼ ਭਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।

ਹੁਣ ਤੱਕ 4 ਨੈਸ਼ਨਲ ਗੋਲਡ ਹਾਸਲ ਕੀਤੇ

ਕਰਨਵੀਰ ਕੌਰ ਨੇ ਹੁਣ ਤੱਕ 4 ਨੈਸ਼ਨਲ ਗੋਲਡ ਹਾਸਲ ਕੀਤੇ ਹਨ। ਕਰਨਵੀਰ ਕੌਰ ਦੇ ਕੋਚ ਮੈਡਮ ਸਲੋਨੀ ਹਨ ਜੋਕਿ ਗੁਰੂ ਨਾਨਕ ਸਟੇਡੀਅਮ ਵਿਖੇ ਲਗਾਤਾਰ ਮਿਹਨਤ ਕਰਵਾ ਰਹੇ ਹਨ। ਇਹ ਸਾਰਾ ਸਿਹਰਾ ਕੋਚ ਮੈਡਮ ਸਲੋਨੀ ਅਤੇ ਤੇਜਾ ਸਿੰਘ ਧਾਲੀਵਾਲ, ਜਨਰਲ ਸਕੱਤਰ, ਪੰਜਾਬ ਬਾਸਕਟਬਾਲ ਐਸੋਸੀਏਸ਼ਨ ਅਤੇ ਕਰਨਵੀਰ ਦੇ ਕੋਚ ਰਵਿੰਦਰ ਸਿਘ (ਗੋਲੂ), ਨਰਿੰਦਰਪਾਲ ਕੋਚ ਜੋਕਿ ਸਾਲ 2016 ਤੋਂ ਇਸ ਹੋਣਹਾਰ ਖਿਡਾਰਨ ਨੂੰ ਮਿਹਨਤ ਕਰਵਾ ਰਹੇ ਹਨ, ਨੂੰ ਜਾਂਦਾ ਹੈ। ਕਰਨਵੀਰ ਕੌਰ ਵੱਲੋਂ ਇੰਡੀਆਂ ਟੀਮ ਵਿੱਚ ਖੇਡਦਿਆਂ ਜਿੱਥੇ ਫਰੀਦਕੋਟ ਜ਼ਿਲ੍ਹੇ ਦਾ ਮਾਣ ਵਧਾਇਆ ਹੈ ਉਥੇ ਹੀ ਭਾਰਤ ਦਾ ਨਾਮ ਵੀ ਰੋਸ਼ਨ ਕੀਤਾ ਹੈ।

ਇਹ ਵੀ ਪੜ੍ਹੋ: ਸੰਗਰੂਰ-ਲੁਧਿਆਣਾ ਰੋਡ ‘ਤੇ ਦੋ ਟੋਲ ਪਲਾਜ਼ੇ ਹੋਏ ਬੰਦ

ਸਾਡੇ ਨਾਲ ਜੁੜੋ :  Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular