Monday, June 27, 2022
Homeਪੰਜਾਬ ਨਿਊਜ਼FIRST FARMER TO RECEIVE MSP PAYMENT ਕਸ਼ਮੀਰ ਸਿੰਘ, ਐਮਐਸਪੀ ਭੁਗਤਾਨ ਪ੍ਰਾਪਤ ਕਰਨ...

FIRST FARMER TO RECEIVE MSP PAYMENT ਕਸ਼ਮੀਰ ਸਿੰਘ, ਐਮਐਸਪੀ ਭੁਗਤਾਨ ਪ੍ਰਾਪਤ ਕਰਨ ਵਾਲਾ ਪਹਿਲਾ ਕਿਸਾਨ

  • ਭੁਗਤਾਨ 24 ਘੰਟਿਆਂ ਦੇ ਅੰਦਰ ਕੀਤਾ
  • ਲਿਫਟਿੰਗ 24 ਘੰਟਿਆਂ ਦੇ ਅੰਦਰ ਸ਼ੁਰੂ 
  • ਥਾਂ-ਥਾਂ ‘ਤੇ ਸਾਰੇ ਪ੍ਰਬੰਧ: ਲਾਲ ਚੰਦ ਕਟਾਰੂਚੱਕ
ਇੰਡੀਆ ਨਿਊਜ਼, ਚੰਡੀਗੜ੍ਹ
FIRST FARMER TO RECEIVE MSP PAYMENT ਕਸ਼ਮੀਰ ਸਿੰਘ ਅੱਜ ਐਮਐਸਪੀ ਭੁਗਤਾਨ ਪ੍ਰਾਪਤ ਕਰਨ ਵਾਲੇ ਸੂਬੇ ਦੇ ਪਹਿਲੇ ਕਿਸਾਨ ਬਣ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਪਿੰਡ ਮੁਹੱਬਤਪੁਰ ਦਾ ਰਹਿਣ ਵਾਲਾ ਕਸ਼ਮੀਰ ਸਿੰਘ 31 ਮਾਰਚ ਨੂੰ ਰਾਜਪੁਰਾ ਮੰਡੀ ਵਿੱਚ 51 ਕੁਇੰਟਲ ਕਣਕ ਲੈ ਕੇ ਆਇਆ ਸੀ ਅਤੇ, ਖਰੀਦ ਦੇ ਪਹਿਲੇ ਹੀ ਦਿਨ ਭਾਵ 1 ਅਪ੍ਰੈਲ। ਨੂੰ, ਇਸਦੀ ਸਫ਼ਾਈ ਕਰਕੇ ਖਰੀਦ ਕੀਤੀ ਗਈ।
ਉਨ੍ਹਾਂ ਅੱਗੇ ਕਿਹਾ ਕਿ ਅੱਜ, ਖਰੀਦ ਦੇ 24 ਘੰਟਿਆਂ ਦੇ ਅੰਦਰ, ਵਿਭਾਗ ਨੇ ਕਿਸਾਨ ਦੀ ਬਣਦੀ ਅਦਾਇਗੀ ਮੁੱਬਲਿਗ  1,02,765, ਰੁਪਏ ਸਿੱਧੇ ਉਸਦੇ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ ਹੈ।  ਮੰਤਰੀ ਨੇ ਦੱਸਿਆ ਕਿ ਰਾਜਪੁਰਾ ਮੰਡੀ ਵਿੱਚ ਖਰੀਦੀ ਗਈ ਕਣਕ ਦੀ ਲਿਫਟਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਾਰੇ ਲੇਬਰ ਅਤੇ ਟਰਾਂਸਪੋਰਟ ਦੇ ਠੇਕੇ ਪੂਰੇ FIRST FARMER TO RECEIVE MSP PAYMENT

ਟਰਾਂਸਪੋਰਟ ਅਤੇ ਲੇਬਰ ਦੇ ਪ੍ਰਬੰਧਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਾਰੇ ਲੇਬਰ ਅਤੇ ਟਰਾਂਸਪੋਰਟ ਦੇ ਠੇਕੇ ਪੂਰੇ ਕਰ ਲਏ ਗਏ ਹਨ। ਇਸ ਨਾਲ  ਰਾਜ ਭਰ ਦੀਆਂ ਮੰਡੀਆਂ ਵਿੱਚ ਮਜ਼ਦੂਰ ਅਤੇ ਟਰੱਕਾਂ ਦੀ ਪੂਰਨ ਉਪਲਬਧਤਾ ਸੰਭਵ ਹੋ ਗਈ ਹੈ।
ਮੰਡੀਆਂ ਵਿੱਚ ਕਣਕ ਦੀ ਆਮਦ ਦੀ ਮੱਠੀ ਰਫ਼ਤਾਰ ਬਾਰੇ ਮੰਤਰੀ ਨੇ ਕਿਹਾ ਕਿ ਅਜੇ ਤੱਕ ਫ਼ਸਲ ਪੱਕ ਨਹੀਂ ਸਕੀ ਅਤੇ 6 ਅਪ੍ਰੈਲ ਤੋਂ ਬਾਅਦ ਮਾਲਵਾ ਖੇਤਰ ਦੀਆਂ ਮੰਡੀਆਂ ਵਿੱਚ ਵੱਡੀ ਮਾਤਰਾ ਵਿੱਚ ਕਣਕ ਪੁੱਜਣ ਦੀ ਉਮੀਦ ਹੈ ਜਦਕਿ ਮਾਝੇ ਦੇ ਜ਼ਿਲ੍ਹਿਆਂ ਵਿੱਚ ਇਹ ਆਮਦ ਸੰਭਵ ਤੌਰ ‘ਤੇ  12 ਅਪ੍ਰੈਲ ਤੋਂ ਬਾਅਦ ਦੇਖਣ ਨੂੰ ਮਿਲੇਗੀ।।
ਕਟਾਰੂਚੱਕ ਨੇ ਅੱਗੇ ਕਿਹਾ ਕਿ ਮੰਡੀਆਂ ਵਿੱਚ ਕਣਕ ਦੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਚੰਗੀ ਫ਼ਸਲ ਦੀ ਆਸ ਨਾਲ ਕਿਸਾਨ ਉਤਸ਼ਾਹਿਤ ਹਨ ਅਤੇ ਪੰਜਾਬ ਸਰਕਾਰ ਕਿਸਾਨਾਂ ਵੱਲੋਂ ਵੇਚੇ ਜਾਣ ਵਾਲੇ ਹਰ ਦਾਣੇ ਨੂੰ ਖਰੀਦਣ ਲਈ ਵਚਨਬੱਧ ਹੈ। FIRST FARMER TO RECEIVE MSP PAYMENT
SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular