Sunday, March 26, 2023
Homeਪੰਜਾਬ ਨਿਊਜ਼ਹਲਕਾ ਖਰੜ ਦੇ ਪਿੰਡ ਨਵਾਂ ਗਾਉਂ ‘ਚ ਜਲਦੀ ਲੱਗੇਗਾ ਸੀਵਰੇਜ ਟਰੀਟਮੈਂਟ ਪਲਾਂਟ...

ਹਲਕਾ ਖਰੜ ਦੇ ਪਿੰਡ ਨਵਾਂ ਗਾਉਂ ‘ਚ ਜਲਦੀ ਲੱਗੇਗਾ ਸੀਵਰੇਜ ਟਰੀਟਮੈਂਟ ਪਲਾਂਟ : ਅਨਮੋਲ ਗਗਨ ਮਾਨ

  • ਕੈਬਨਿਟ ਮੰਤਰੀ ਵੱਲੋਂ ਨਵਾਂ ਗਾਉਂ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਬੁੱਤ ਦੀ ਸਥਾਪਨਾ

ਐਸਏਐਸ ਨਗਰ/ਚੰਡੀਗੜ, PUNJAB NEWS (Installation of the statue of Shaheed-e-Azam Sardar Bhagat Singh at Nawan Gaon): ਪੰਜਾਬ ਦੇ ਯਾਤਰਾ ਅਤੇ ਸਭਿਆਚਾਰਕ ਮਾਮਲੇ, ਕਿਰਤ, ਨਿਵੇਸ਼ ਪ੍ਰੋਤਸਾਹਨ ਤੇ ਸ਼ਿਕਾਇਤ ਨਿਵਾਰਣ ਮੰਤਰੀ ਅਨਮੋਲ ਗਗਨ ਮਾਨ ਨੇ ਹਲਕਾ ਖਰੜ ਦੇ ਪਿੰਡ ਨਵਾਂ ਗਾਉਂ ਵਿਖੇ ਕਮੇਟੀ ਦਫਤਰ ਕੋਲ ਚੌਂਕ ‘ਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਬੁੱਤ ਦੀ ਸਥਾਪਨਾ ਕੀਤੀ।

 

ਉਨਾਂ ਕਿਹਾ ਕਿ ਅੱਜ ਤੋਂ ਇਹ ਚੋਂਕ ਭਗਤ ਸਿੰਘ ਚੌਂਕ ਦੇ ਨਾਮ ਨਾਲ ਜਾਣਿਆ ਜਾਵੇਗਾ। ਸ਼ਹੀਦ-ਏ-ਆਜ਼ਮ ਦੇ ਬੁੱਤ ਦੀ ਸਥਾਪਨਾ ਕਰਨ ਉਪਰੰਤ ਉਨਾਂ ਕਿਹਾ ਕਿ ਲੋਕਾਂ ਦੀ ਮੁਸਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਿੰਡ ਨਵਾਂ ਗਾਉਂ ‘ਚ ਜਲਦੀ ਹੀ ਸੂਬਾ ਸਰਕਾਰ ਵੱਲੋਂ ਸੀਵਰੇਜ ਟਰੀਟਮੈਂਟ ਪਲਾਂਟ (ਐਸ.ਟੀ.ਪੀ) ਲਗਾਇਆ ਜਾਵੇਗਾ। ਇਸ ਤੋਂ ਪਹਿਲਾਂ ਨਵਾਂ ਗਾਉਂ ਪਹੁੰਚਣ ਤੇ ਭਾਰੀ ਇਕੱਠ ਵੱਲੋਂ ਕੈਬਨਿਟ ਮੰਤਰੀ ਦਾ ਨਿੱਘਾ ਸਵਾਗਤ ਕੀਤਾ।

 

ਕੈਬਨਿਟ ਮੰਤਰੀ ਨੇ ਲੋਕਾਂ ਦੇ ਇਕੱਠ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜਿਹੇ ਸਾਡੇ ਨਾਇਕ ਹਮੇਸ਼ਾਂ ਸਾਡੀ ਸੋਚ ’ਚ ਜਿਉਂਦੇ ਰਹਿਣਗੇ। ਉਨਾਂ ਕਿਹਾ ਕਿ ਇਹ ਸਾਡੀ ਜ਼ਿੰਮੇਂਵਾਰੀ ਹੈ ਕਿ ਉਨਾਂ ਦੀ ਸੋਚ ਅਤੇ ਇਤਿਹਾਸ ਨੂੰ ਅਸੀਂ ਆਪਣੀ ਨਵੀਂ ਪੀੜੀ ਅਤੇ ਆਉਣ ਵਾਲੀ ਪੀੜੀ ਤੱਕ ਲੈ ਜਾਈਏ। ਉਨਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੇ ਗੁਲਾਮੀ ਨੂੰ ਨਾ-ਮਨਜ਼ੂਰ ਕਰਕੇ ਦੇਸ਼ ਦੇ ਲੋਕਾਂ ਦੀ ਆਜ਼ਾਦੀ ਲਈ ਹੱਸਦੇ-ਹੱਸਦੇ ਫਾਂਸੀ ਦਾ ਰੱਸਾ ਚੁੰਮ ਕੇ ਚੜਦੀ ਉਮਰੇ ਦੇਸ਼ ਲਈ ਮਰ ਮਿਟਣ ਅਤੇ ਕੁਰਬਾਨੀ ਨੂੰ ਪਹਿਲ ਦਿੱਤੀ। ਉਨਾਂ ਵੱਲੋਂ ਦੇਸ਼ ਲਈ ਕੀਤੀ ਕੁਰਬਾਨੀ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।

ਇਹ ਸਾਡੀ ਜ਼ਿੰਮੇਂਵਾਰੀ ਹੈ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਸੋਚ ਅਤੇ ਇਤਿਹਾਸ ਨੂੰ ਅਸੀਂ ਆਪਣੀ ਨਵੀਂ ਪੀੜੀ ਅਤੇ ਆਉਣ ਵਾਲੀ ਪੀੜੀ ਤੱਕ ਲੈ ਜਾਈਏ

 

Installation of the statue of Shaheed-e-Azam Sardar Bhagat Singh at Nawan Gaon, Our heroes like Shaheed-e-Azam Sardar Bhagat Singh will always live in our thoughts,  His sacrifice for the country will always be remembered
Installation of the statue of Shaheed-e-Azam Sardar Bhagat Singh at Nawan Gaon, Our heroes like Shaheed-e-Azam Sardar Bhagat Singh will always live in our thoughts, His sacrifice for the country will always be remembered

 

ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ਼ ਸੁਥਰਾ ਵਾਤਾਵਰਨ, ਨਿਰਪੱਖ ਅਤੇ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਵਾਉਣ ਵੱਚਨਬੱਧ ਹੈ। ਉਨਾਂ ਕਿਹਾ ਨਵਾਂ ਗਾਉਂ ‘ਚ ਲੋਕਾਂ ਦੀਆਂ ਮੁਸਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਥੇ ਜਲਦੀ ਹੀ ਸੂਬਾ ਸਰਕਾਰ ਵੱਲੋਂ ਸੀਵਰੇਜ਼ ਟਰੀਟਮੈਂਟ ਪਲਾਂਟ ਲਗਾਇਆ ਜਾਵੇਗਾ।

 

 

ਇਸ ਮੌਕੇ ਉਨਾਂ ਲੋਕਾਂ ਨੂੰ ਨਿੱਤ ਆਉਂਦੀਆਂ ਮੁਸ਼ਕਲਾਂ ਦਾ ਜਲਦੀ ਹੱਲ ਕਰਨ ਲਈ ਪ੍ਰਸਾਸਨਿਕ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ। ਉਨਾਂ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨਾਲ ਕੀਤਾ ਗਿਆ ਹਰ ਵਾਅਦਾ ਪੁਰਾ ਕੀਤਾ ਜਾਵੇਗਾ। ਉਨਾਂ ਕਿਹਾ ਸੂਬਾ ਸਰਕਾਰ ਲੋਕਾਂ ਦੇ ਚੌਪੱਖੀ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ।

 

ਇਸ ਪ੍ਰੋਗਰਾਮ ਦਾ ਪ੍ਰਬੰਧ ਨਵਾਂ ਗਰਾਓਂ-ਮੁਲਾਂਪੁਰ-ਮਾਜਰੀ ਪ੍ਰੈਸ ਕਲੱਬ ਵੱਲੋਂ ਕੀਤਾ ਗਿਆ ਸੀ। ਇਸ ਮੌਕੇ ਨਵਾਂ ਗਰਾਓਂ ਪ੍ਰਧਾਨ ਨਗਰ ਕੌਸਲ ਬੀਬੀ ਬਲਵਿੰਦਰ ਕੌਰ ਮੰਡ, ਨਵਾਂ ਗਰਾਓਂ ਦੇ ਕਾਰਜ ਸਾਧਕ ਅਧਿਕਾਰੀ ਅਸ਼ੋਕ ਕੁਮਾਰ ਅਤੇ ਪ੍ਰੈਸ ਕਲੱਬ ਦੇ ਚੇਅਰਮੈਨ ਤਰਸੇਮ ਲਾਲ ਸਰਮਾਂ, ਪ੍ਰਧਾਨ ਜੇ.ਕੇ.ਭੱਠ, ਸੰਜੀਵ ਮਲਿਕ ਅਤੇ ਹੋਰ ਵਲੰਟੀਅਰ ਵੱਡੀ ਗਿਣਤੀ ਵਿੱਚ ਵਿਸ਼ੇਸ ਤੌਰ ਤੇ ਹਾਜ਼ਰ ਸਨ।

 

ਇਹ ਵੀ ਪੜ੍ਹੋ: ਉੱਤਰੀ ਭਾਰਤ ਵਿੱਚ ਮੀਂਹ ਦਾ ਸਿਲਸਿਲਾ ਜਾਰੀ, ਫਸਲਾਂ ਨੂੰ ਨੁਕਸਾਨ

ਇਹ ਵੀ ਪੜ੍ਹੋ: ਖੇਡ ਮੰਤਰੀ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਇਤਿਹਾਸਕ ਜਿੱਤ ਲਈ ਦਿੱਤੀ ਮੁਬਾਰਕਬਾਦ

 

ਸਾਡੇ ਨਾਲ ਜੁੜੋ :  Twitter Facebook youtube

 

SHARE
Koo birdWhatsapppinteresttelegram
- Advertisement -
RELATED ARTICLES

LEAVE A REPLY

Please enter your comment!
Please enter your name here

Most Popular