- ਹਰਭਜਨ ਸਿੰਘ ਈ.ਟੀ.ਓ. ਵੱਲੋਂ ਝੋਨੇ ਦੇ ਬਿਜਾਈ ਦੇ ਸੀਜ਼ਨ ਤੋਂ ਪਹਿਲਾਂ ਸਮਰੱਥਾ ਵਧਾਉਣ ਲਈ ਟਰਾਂਸਫਾਰਮਰ (ਆਈਸੀਟੀ) ਦਾ ਉਦਘਾਟਨ ਕੀਤਾ
ਇੰਡੀਆ ਨਿਊਜ਼ ਰਾਜਪੁਰਾ/ ਚੰਡੀਗੜ੍ਹ
ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਅੱਜ ਪਿੰਡ ਚੰਦੂਆ ਖੁਰਦ ਵਿਖੇ 400 ਕੇਵੀ ਐਸ/ਐਸ ਰਾਜਪੁਰਾ ਵਿੱਚ 500 ਐਮਵੀਏ ਇੰਟਰ-ਕੁਨੈਕਟਿੰਗ ਟਰਾਂਸਫਾਰਮਰ (ਆਈਸੀਟੀ) ਦਾ ਉਦਘਾਟਨ ਕੀਤਾ ਗਿਆ ਜਿਸ ਨਾਲ ਆਗਾਮੀ ਝੋਨੇ ਦੇ ਸੀਜ਼ਨ ਦੌਰਾਨ ਸੂਬੇ ਦੀ ਲੋਡ ਕੇਟਰਿੰਗ ਸਮਰੱਥਾ ਵਿੱਚ ਵਾਧਾ ਹੋਵੇਗਾ।
31 ਕਰੋੜ ਰੁਪਏ ਦਾ ਖ਼ਰਚਾ ਆਇਆ
Interconnecting Transformer
ਬਿਜਲੀ ਮੰਤਰੀ ਨੇ ਇਸ ਮੌਕੇ ਦੱਸਿਆ ਕਿ 400 ਕੇਵੀ ਵਿੱਚ ਵਾਧੂ 500 ਐਮਵੀਏ ਆਈਸੀਟੀ ਲਗਾਉਣ `ਤੇ 31 ਕਰੋੜ ਰੁਪਏ ਦਾ ਖ਼ਰਚਾ ਆਇਆ ਹੈ ਅਤੇ ਇੰਟਰ-ਕੁਨੈਕਟਿੰਗ ਟਰਾਂਸਫਾਰਮਰ ਅਤੇ ਇਸ ਨਾਲ ਸਬੰਧਤ 400 ਕੇਵੀ ਅਤੇ 220 ਕੇਵੀ ਬੇਜ਼ ਦੇ ਨਿਰਮਾਣ ਨੂੰ ਪੂਰਾ ਕਰਨ ਵਿੱਚ ਇੱਕ ਸਾਲ ਦਾ ਸਮਾਂ ਲੱਗਿਆ ਹੈ।
ਬਿਜਲੀ ਮੰਤਰੀ ਨੇ ਅੱਗੇ ਕਿਹਾ ਕਿ ਇਸ ਆਈਸੀਟੀ ਦੀ ਸਥਾਪਨਾ ਨਾਲ ਏਟੀਸੀ/ਟੀਟੀਸੀ ਸੀਮਾ ਮੌਜੂਦਾ 7700/8200 ਮੈਗਾਵਾਟ ਤੋਂ ਵਧ ਕੇ 8200/8700 ਮੈਗਾਵਾਟ ਹੋ ਜਾਵੇਗੀ।
ਉਦਘਾਟਨ ਦੌਰਾਨ ਮੌਜੂਦ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਸੀਐਮਡੀ ਪੀਐਸਸੀਪੀਐਲ ਇੰਜਨੀਅਰ ਬਲਦੇਵ ਸਿੰਘ ਸਰਾਂ ਅਤੇ ਡਾਇਰੈਕਟਰ/ਤਕਨੀਕੀ ਪੀਐਸਟੀਸੀਐਲ ਇੰਜ. ਯੋਗੇਸ਼ ਟੰਡਨ ਸ਼ਾਮਲ ਸਨ।