Saturday, August 20, 2022
Homeਪੰਜਾਬ ਨਿਊਜ਼ਅੰਤਰਰਾਸ਼ਟਰੀ ਸਾਇਬਰ ਫਰਾਡ ਰੈਕਿਟ ਦਾ ਪਰਦਾਫਾਸ਼

ਅੰਤਰਰਾਸ਼ਟਰੀ ਸਾਇਬਰ ਫਰਾਡ ਰੈਕਿਟ ਦਾ ਪਰਦਾਫਾਸ਼

  • ਦੋ ਨਾਇਜੀਰੀਅਨ ਸਣੇ ਮੁੱਖ ਸਾਜ਼ਿਸ਼ਕਰਤਾ ਨੂੰ ਦਿੱਲੀ ਤੋਂ ਕੀਤਾ ਕਾਬੂ
ਇੰਡੀਆ ਨਿਊਜ਼ , ਚੰਡੀਗੜ: ਦਿੱਲੀ ਤੋਂ ਦੋ ਨਾਈਜੀਰੀਅਨ ਵਿਅਕਤੀਆਂ ਦੀ ਗਿ੍ਰਫਤਾਰੀ ਦੇ ਨਾਲ, ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਇੱਕ ਅੰਤਰਰਾਸ਼ਟਰੀ ਸਾਈਬਰ ਫਰਾਡ ਰੈਕੇਟ, ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਰੈਕਟ ਵਿੱਚ ਧੋਖਾਧੜੀ ਕਰਨ ਵਾਲੇ ਆਪਣੇ ਵਟਸਐਪ ਪ੍ਰੋਫਾਈਲਾਂ ‘ਤੇ ਵੀਵੀਆਈਪੀਜ਼ ਦੀਆਂ ਡੀਪੀਜ਼ ਅਤੇ ਨਾਮ ਵਰਤਕੇ ਸਰਕਾਰੀ ਅਧਿਕਾਰੀਆਂ ਅਤੇ ਆਮ ਲੋਕਾਂ ਨੂੰ ਠੱਗ ਰਹੇ ਸਨ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਵੀਰਵਾਰ ਨੂੰ ਦਿੱਤੀ।

ਇਨ੍ਹਾਂ ਨੂੰ ਬਣਾਉਂਦੇ ਸੀ ਸ਼ਿਕਾਰ

ਜਾਲਸਾਜ਼ੀ ਕਰਨ ਵਾਲੇ ਇਹ ਵਿਅਕਤੀ ਬੇਕਸੂਰ ਲੋਕਾਂ, ਜ਼ਿਆਦਾਤਰ ਸਰਕਾਰੀ ਅਧਿਕਾਰੀਆਂ ਨੂੰ ਨਿੱਜੀ ਸੰਦੇਸ਼ ਭੇਜ ਕੇ, ਐਮਾਜਾਨ ਗਿਫਟ ਕਾਰਡ, ਪੇਟੀਐਮ ਜਾਂ ਕਿਸੇ ਹੋਰ ਡਿਜੀਟਲ ਪਲੈਟਫਾਰਮ ਰਾਹੀਂ ਪੈਸੇ ਭੇਜਣ ਦੀ ਮੰਗ ਕਰਦੇ ਸਨ ਸੀ। ਪਿਛਲੇ ਕੁਝ ਮਹੀਨਿਆਂ ਦੌਰਾਨ, ਇਹ ਜਾਲਸਾਜ਼ਾਂ ਨੇ ਕੈਬਨਿਟ ਮੰਤਰੀਆਂ, ਡੀ.ਜੀ.ਪੀ. ਪੰਜਾਬ, ਮੁੱਖ ਸਕੱਤਰ ਪੰਜਾਬ, ਅਤੇ ਹੋਰ ਆਈਏਐਸ/ਆਈਪੀਐਸ ਅਫਸਰਾਂ ਦਾ ਨਾਮ ਵਰਤ ਕੇ ਬਹੁਤ ਸਾਰੇ ਲੋਕਾਂ ਨੂੰ ਠੱਗਿਆ ਹੈ।

ਡੀਜੀਪੀ ਗੌਰਵ ਯਾਦਵ ਨੇ ਕੀਤਾ ਖੁਲਾਸਾ

ਡੀਜੀਪੀ ਗੌਰਵ ਯਾਦਵ ਨੇ ਖੁਲਾਸਾ ਕੀਤਾ ਕਿ ਇਨਾਂ ਗਿ੍ਰਫਤਾਰੀਆਂ ਦੇ ਨਾਲ, ਪੰਜਾਬ ਪੁਲਿਸ ਨੇ ਇੱਕ ਹੋਰ ਵੱਡੀ ਕਾਮਯਾਬੀ ਦਰਜ ਕੀਤੀ ਹੈ, ਜਿਸ ਨਾਲ ਦਿੱਲੀ ਤੋਂ ਫੈਲੇ ਹੋਏ ਸਾਈਬਰ ਜਾਲਸਾਜ਼ੀ ਦੇ ਗਠਜੋੜ ਦੀ ਡੂੰਘੀਆਂ ਜੜਾਂ ਜੋ ਮੁੱਖ ਤੌਰ ‘ਤੇ ਨਾਈਜੀਰੀਅਨ ਵਿਅਕਤੀਆਂ ਦੇ ਕੁਝ ਭਾਰਤੀ ਸਾਥੀਆਂ ਨਾਲ ਸਬੰਧਾਂ, ਨੂੰ ਜੱਗ ਜ਼ਾਹਰ ਕੀਤਾ ਹੈ।
ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਨੀਓਕ ਹਾਈਗਿਨਸ ਓਕਵੁਡੀਲੀ ਉਰਫ ਪੋਕਾ ਅਤੇ ਫਰੈਂਕਲਿਨ ਉਰਫ ਵਿਲੀਅਮ ਵਜੋਂ ਹੋਈ ਹੈ, ਦੋਵੇਂ ਨਾਈਜੀਰੀਆ ਦੇ ਲਾਗੋਸ ਦੇ ਰਹਿਣ ਵਾਲੇ ਹਨ ਅਤੇ ਇਸ ਸਮੇਂ ਦਿੱਲੀ ਵਿੱਚ ਰਹਿ ਰਹੇ ਹਨ। ਪੁਲਿਸ ਨੇ ਕੈਨਰਾ ਬੈਂਕ ਦਾ ਇੱਕ ਡੈਬਿਟ ਕਾਰਡ, ਵੱਖ-ਵੱਖ ਗੈਜਿਟ, ਮੋਬਾਈਲ ਫੋਨ, ਲੈਪਟਾਪ, ਕੀਮਤੀ ਘੜੀਆਂ ਅਤੇ ਪਾਸਪੋਰਟ ਵੀ ਬਰਾਮਦ ਕੀਤੇ ਹਨ।

ਸਟੇਟ ਸਾਈਬਰ ਸੈੱਲ ਨੂੰ ਕੁਝ ਵੱਡੀਆਂ ਲੀਡਾਂ ਮਿਲੀਆਂ ਸਨ : ਆਰਕੇ ਜੈਸਵਾਲ

ਇਸ ਆਪ੍ਰੇਸ਼ਨ ਬਾਰੇ ਹੋਰ ਜਾਣਕਾਰੀ ਦਿੰਦਿਆਂ ਆਈਜੀ ਸਾਈਬਰ ਕ੍ਰਾਈਮ ਆਰਕੇ ਜੈਸਵਾਲ ਨੇ ਕਿਹਾ ਕਿ ਇੱਕ ਵਿਆਪਕ ਹਾਈ-ਟੈਕ ਜਾਂਚ ਅਤੇ ਵਟਸਐਪ ਵਲੋਂ ਭਰੋਸੇਯੋਗ ਜਾਣਕਾਰੀ ਹਾਸਲ ਕਰਨ ਉਪਰੰਤ, ਸਟੇਟ ਸਾਈਬਰ ਸੈੱਲ ਨੂੰ ਕੁਝ ਵੱਡੀਆਂ ਲੀਡਾਂ ਮਿਲੀਆਂ ਸਨ, ਜਿਸ ਤੋਂ ਬਾਅਦ ਤਿੰਨ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ l ਪੜਤਾਲ ਅਤੇ ਗਿ੍ਰਫਤਾਰੀ ਨੂੰ ਅੰਜਾਮ ਦੇਣ ਲਈ ਫੀਲਡ ਵਰਕ ਦੇ ਵਿੱਤੀ, ਤਕਨੀਕੀ ਦੇ ਕਾਰਜ ਸੌਂਪੇ ਗਏ ।  ਉਨਾਂ ਦੱਸਿਆ ਕਿ ਡੀਐਸਪੀ ਸਾਈਬਰ ਕ੍ਰਾਈਮ ਸਮਰਪਾਲ ਸਿੰਘ ਦੀ ਨਿਗਰਾਨੀ ਹੇਠ ਪੁਲੀਸ ਟੀਮ ਜਿਸ ਵਿੱਚ ਦੋ ਇੰਸਪੈਕਟਰ ਅਤੇ ਹੋਰ ਪੁਲੀਸ ਮੁਲਾਜ਼ ਸ਼ਾਮਲ ਸਨ,  ਨੂੰ ਦਿੱਲੀ ਭੇਜਿਆ ਗਿਆ ।
ਇਸ ਤਰਾਂ ਦਿੰਦੇ ਸੀ ਵਾਰਦਾਤ ਨੂੰ ਅੰਜਾਮ
ਆਈਜੀਪੀ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਦਿੱਲੀ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਦੋਸ਼ੀ ਅਨੀਓਕ ਉਰਫ ਪੋਕਾ ਨੂੰ ਉਸ ਸਮੇਂ ਰੰਗੇ ਹੱਥੀਂ ਕਾਬੂ ਕੀਤਾ ਜਦੋਂ ਉਹ ਨਵੀਂ ਦਿੱਲੀ ਦੇ ਵਿਕਾਸ ਪੁਰੀ ਨੇੜੇ ਸਥਿਤ ਏਟੀਐਮ ਤੋਂ ਪੈਸੇ ਕਢਵਾ ਰਿਹਾ ਸੀ। ਪੁੱਛਗਿੱਛ ਦੌਰਾਨ ਅਨੀਓਕੇ ਉਰਫ ਪੋਕਾ ਨੇ ਦੱਸਿਆ ਕਿ ਵਟਸਐਪ ਖਾਤੇ ਨਾਈਜੀਰੀਆ ਤੋਂ ਹੈਕ ਕੀਤੇ ਗਏ ਸਨ ਅਤੇ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫਰਜ਼ੀ ਦਸਤਾਵੇਜਾਂ ਦੀ ਵਰਤੋਂ ਕਰਕੇ ਖੋਲੇ ਗਏ ਬੈਂਕ ਖਾਤਿਆਂ ਦੇ ਏਟੀਐਮ ਕਾਰਡਾਂ ਤੋਂ ਪੈਸੇ ਕਢਵਾਉਂਦਾ ਸੀl ਫਿਰ ਉਹ ਪੈਸੇ ਆਪਣੇ ਸਰਗਨਾ ਫਰੈਂਕਲਿਨ ਉਰਫ ਵਿਲੀਅਮ ਨੂੰ ਸੌਂਪਦਾ ਸੀ, ਜੋ ਅੱਗੇ ਨਾਈਜੀਰੀਆ ਨੂੰ ਇਲੈਕਟ੍ਰਾਨਿਕ ਢੰਗ ਨਾਲ ਪੈਸੇ ਟ੍ਰਾਂਸਫਰ ਕਰਦਾ ਸੀ।
SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular