Friday, January 27, 2023
Homeਪੰਜਾਬ ਨਿਊਜ਼ਜੇਡੀਏ ਵੱਲੋਂ ਰਿਹਾਇਸ਼ੀ ਪਲਾਟਾਂ ਅਤੇ ਬੂਥਾਂ ਦੀ ਈ-ਨਿਲਾਮੀ ਸ਼ੁਰੂ

ਜੇਡੀਏ ਵੱਲੋਂ ਰਿਹਾਇਸ਼ੀ ਪਲਾਟਾਂ ਅਤੇ ਬੂਥਾਂ ਦੀ ਈ-ਨਿਲਾਮੀ ਸ਼ੁਰੂ

ਇੰਡੀਆ ਨਿਊਜ਼, ਚੰਡੀਗੜ੍ਹ (JDA E-auction started) : ਜਲੰਧਰ ਵਿਕਾਸ ਅਥਾਰਟੀ (ਜੇਡੀਏ) ਵੱਲੋਂ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਵਿਖੇ ਸਥਿਤ ਰਿਹਾਇਸ਼ੀ ਪਲਾਟਾਂ ਅਤੇ ਬੂਥਾਂ ਦੀ ਈ-ਨਿਲਾਮੀ ਸ਼ੁਰੂ ਕੀਤੀ ਗਈ ਹੈ। ਇਹ ਈ-ਨਿਲਾਮੀ ਅੱਜ ਸਵੇਰੇ 9 ਵਜੇ ਤੋਂ ਸ਼ੁਰੂ ਹੋ ਗਈ ਹੈ, ਜੋ 19 ਦਸੰਬਰ ਨੂੰ ਦੁਪਹਿਰ 1 ਵਜੇ ਸਮਾਪਤ ਹੋਵੇਗੀ। ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਬੁਲਾਰੇ ਨੂੰ ਦੱਸਿਆ ਕਿ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਵਿੱਚ ਸਥਿਤ ਕੁੱਲ 19 ਜਾਇਦਾਦਾਂ ਨਿਲਾਮੀ ਲਈ ਉਪਲਬਧ ਹਨ।

ਈ-ਆਕਸ਼ਨ ਪੋਰਟਲ ਤੇ ਰਜਿਸਟਰ ਕਰਨਾ ਹੋਵੇਗਾ

ਇਸ ਈ-ਨਿਲਾਮੀ ਵਿੱਚ ਉਪਲਬਧ ਜਾਇਦਾਦਾਂ ਦੇ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਰਿਹਾਇਸ਼ੀ ਪਲਾਟਾਂ ਦੀ ਸ਼ੁਰੂਆਤੀ ਕੀਮਤ 32.79 ਲੱਖ ਰੁਪਏ ਅਤੇ ਬੂਥਾਂ ਲਈ ਇਹ ਕੀਮਤ 14.64 ਲੱਖ ਰੁਪਏ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਇਛੁੱਕ ਬੋਲੀਕਾਰਾਂ ਨੂੰ ਬੋਲੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਈ-ਆਕਸ਼ਨ ਪੋਰਟਲ www.puda.e-auctions.in ‘ਤੇ ਆਪਣੇ ਆਪ ਨੂੰ ਰਜਿਸਟਰ ਕਰਨਾ ਹੋਵੇਗਾ। ਇਸ ਪੋਰਟਲ ‘ਤੇ ਨਿਲਾਮੀ ਲਈ ਪੇਸ਼ ਜਾਇਦਾਦਾਂ ਦੇ ਵੇਰਵੇ ਅਤੇ ਈ-ਨਿਲਾਮੀ ਦੇ ਨਿਯਮ ਅਤੇ ਸ਼ਰਤਾਂ ਵੀ ਉਪਲਬਧ ਹਨ।

ਬੁਲਾਰੇ ਨੇ ਅੱਗੇ ਦੱਸਿਆ ਗਿਆ ਕਿ ਸਫ਼ਲ ਬੋਲੀਕਾਰਾਂ ਨੂੰ ਬੋਲੀ ਦੀ ਕੀਮਤ ਦਾ 25 ਫੀਸਦ ਅਦਾ ਕਰਨ ‘ਤੇ ਸਬੰਧਤ ਸਾਈਟ ਦਾ ਕਬਜ਼ਾ ਦੇ ਦਿੱਤਾ ਜਾਵੇਗਾ ਅਤੇ ਸਾਲਾਨਾ 9.5 ਫੀਸਦ ਵਿਆਜ ਦਰ ‘ਤੇ ਕਿਸ਼ਤਾਂ ਵਿੱਚ ਬਕਾਇਆ ਰਕਮ ਦੀ ਅਦਾਇਗੀ ਕਰਨੀ ਹੋਵੇਗੀ।

 

ਇਹ ਵੀ ਪੜ੍ਹੋ:  ਸੂਬੇ ’ਚ  2,93,975 ਦਿਵਿਆਂਗਜਨਾਂ ਨੂੰ ਯੂਡੀਆਈਡੀ ਕਾਰਡ ਜਾਰੀ: ਡਾ. ਬਲਜੀਤ ਕੌਰ

ਇਹ ਵੀ ਪੜ੍ਹੋ:  ਪੰਜਾਬ ਦੇ ਕਿਸਾਨ ਖੇਤੀ ਵਿਭਿੰਨਤਾ ਅਪਣਾਉਣ : ਹਰਪਾਲ ਸਿੰਘ ਚੀਮਾ

ਸਾਡੇ ਨਾਲ ਜੁੜੋ :  Twitter Facebook youtube

SHARE
Koo BirdWhatsappPinterestTelegram
- Advertisement -
RELATED ARTICLES

LEAVE A REPLY

Please enter your comment!
Please enter your name here

Most Popular