Monday, October 3, 2022
Homeਪੰਜਾਬ ਨਿਊਜ਼ਖੇਡਾਂ ਵਤਨ ਪੰਜਾਬ ਦੀਆਂ 2022 ਵਿੱਚ ਦਿਖਿਆ ਨੌਜਵਾਨਾਂ ਦਾ ਜੋਸ਼

ਖੇਡਾਂ ਵਤਨ ਪੰਜਾਬ ਦੀਆਂ 2022 ਵਿੱਚ ਦਿਖਿਆ ਨੌਜਵਾਨਾਂ ਦਾ ਜੋਸ਼

  • ਖੇਡ ਮੁਕਾਬਲਿਆਂ ‘ਚ ਅੰਡਰ-21 (ਲੜਕੇ/ਲੜਕੀਆਂ) ਦੇ ਹੋਏ ਰੋਮਾਂਚਕ ਮੁਕਾਬਲੇ

ਦਿਨੇਸ਼ ਮੌਦਗਿਲ, ਲੁਧਿਆਣਾ (Kheda Watan Punjab Dian 20 September) :  ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਦੂਸਰੇ ਦਿਨ ਦੇ ਖੇਡ ਮੁਕਾਬਲਿਆਂ ‘ਚ ਅੰਡਰ-21 ਲੜਕੇ/ਲੜਕੀਆਂ ਦੇ ਰੋਮਾਂਚਕ ਮੁਕਾਬਲੇ ਹੋਏ। ਜ਼ਿਲ੍ਹੇ ਵਿੱਚ 12 ਤੋਂ 22 ਸਤੰਬਰ ਤੱਕ ਵੱਖ-ਵੱਖ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਜਾ ਰਹੇ ਹਨ।

208Fbf94 8Fbe 4361 91Bf 62E2Df5643E3
Kheda Watan Punjab Dian 20 September

ਜ਼ਿਲ੍ਹਾ ਖੇਡ ਅਫ਼ਸਰ ਰਵਿੰਦਰ ਸਿੰਘ ਵੱਲੋਂ ਇਸ ਸਬੰਧੀ ਵਿਸਥਾਰ ਨਾਲ ਦੱਸਿਆ ਗਿਆ ਕਿ ਇਸ ਮੈਗਾ ਖੇਡ ਮੇਲੇ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਰਸਮੀ ਉਦਘਾਟਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ 29 ਅਗਸਤ ਨੂੰ ਜਲੰਧਰ ਤੋਂ ਕੀਤਾ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾਂ ਪੱਧਰੀ ਖੇਡ ਮੁਕਾਬਲਿਆਂ ਤਹਿਤ ਅੰਡਰ-21 (ਲੜਕੇ-ਲੜਕੀਆਂ) ਦੇ ਮੈਚ 18 ਤੋਂ 20 ਸਤੰਬਰ ਤੱਕ ਹੋਣਗੇ।

ਇਸ ਤਰਾਂ ਰਹੇ ਮੁਕਾਬਲਿਆਂ ਦੇ ਨਤੀਜੇ

62Ef1638 Fe72 4003 99E5 E68Ec13A8114
Kheda Watan Punjab Dian 20 September

ਮੁਕਾਬਲਿਆਂ ਦੇ ਨਤੀਜੇ ਸਾਂਝੇ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਵਾਲੀਬਾਲ (ਲੜਕੀਆਂ) ਦੇ ਫਾਈਨਲ ਮੁਕਾਬਲੇ ਵਿੱਚ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਜਦਕਿ ਸਾਫਟਬਾਲ (ਲੜਕਿਆਂ) ‘ਚ ਬੀਸੀਐਮ ਕਲੱਬ ਅਤੇ ਲੜਕੀਆਂ ‘ਚ ਰਾਮਗੜ੍ਹੀਆ ਗਰਲਜ਼ ਕਾਲਜ਼ ਦੀ ਟੀਮ ਨੇ ਬਾਜੀ ਮਾਰੀ। ਜ਼ਿਲ੍ਹਾ ਖੇਡ ਅਫ਼ਸਰ ਨੇ ਅੱਗੇ ਦੱਸਿਆ ਕਿ  ਫੁੱਟਬਾਲ (ਲੜਕੀਆਂ) ਦੇ ਫਾਈਨਲ ਮੁਕਾਬਲਿਆਂ ਵਿੱਚ ਅਕਾਲ ਅਕੈਡਮੀ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।

F0Ea2Fc8 498F 442E A19E A9319Ba0Ad4D
Kheda Watan Punjab Dian 20 September

ਇਸ ਤੋਂ ਇਲਾਵਾ ਵੇਟ ਲਿਫਟਿੰਗ (ਲੜਕੇ) – 61 ਕਿਲੋਗ੍ਰਾਮ ਭਾਰ ਵਰਗ ‘ਚ ਸੰਦੀਪ ਵਰਮਾ, 67 ‘ਚ ਲਵਦੀਪ ਸਿਘ, 81 ‘ਚ ਨਿਖਿਲ, 89 ‘ਚ ਵਰੁਣ ਅਰੋੜਾ ਅੱਵਲ ਰਹੇ। ਵੇਟ ਲਿਫਟਿੰਗ (ਲੜਕੀਆਂ) – 45 ਕਿਲੋਗ੍ਰਾਮ ਭਾਰ ਵਰਗ ‘ਚ ਵਾਣੀਪੁਰੀ, 49 ‘ਚ ਹਰਮਨਦੀਪ ਕੌਰ, 55 ‘ਚ ਜਪਲੀਨ ਕੌਰ, 64 ‘ਚ ਬਲਵਿੰਦਰ ਕੌਰ ਅਤੇ 71 ਕਿ.ਗ੍ਰਾ. ‘ਚ ਇਸ਼ਮੀਤ ਨੇ ਬਾਜੀ ਮਾਰੀ। ਤੈਰਾਕੀ (ਲੜਕੇ) 50 ਮੀਟਰ ਫਰੀ ਸਟਾਈਲ ‘ਚ ਇਸ਼ਾਨ ਪਵਾਰ, 50 ਮੀਟਰ ਬੈਕ ਸਟਰੋਕ ‘ਚ ਸਰਗੁਣਜੋਤ ਸਿੰਘ, 100 ਮੀਟਰ ਫਰੀ ਸਟਾਈਲ ਤਰਨਜੀਤ ਸਿੰਘ ਨੇ ਪਹਿਲਾ ਸਥਾਨ ਕੀਤਾ ਜਦਕਿ ਤੈਰਾਕੀ (ਲੜਕੀਆਂ) 50 ਮੀਟਰ ਬੈਕ ਸਟਰੋਕ ‘ਚ ਭਵਜੋਤ ਕੌਰ, 50 ਮੀਟਰ ਫਰੀ ਸਟਾਈਲ ‘ਚ ਦੀਪਕਵਲ ਕੌਰ, 100 ਮੀਟਰ ਫਰੀ ਸਟਾਈਲ ‘ਚ ਗੁਰਲੀਨ ਕੌਰ ਅਤੇ 200 ਮੀਟਰ ਫਰੀ ਸਟਾਈਲ ‘ਚ ਅਨੁਸ਼ਿਕਾ ਸ਼ਰਮਾ ਜੇਤੂ ਰਹੀ।

Also Read : ਨਗਰ ਨਿਗਮ ਚੋਣਾਂ ਲਈ ਲੋਕ ਇਨਸਾਫ ਪਾਰਟੀ ਤਿਆਰ : ਬੈਂਸ

Connect With Us : Twitter Facebook

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular