Friday, August 12, 2022
Homeਪੰਜਾਬ ਨਿਊਜ਼ਵਿਧਾਇਕ ਚੁੱਕਣਗੇ ਖਿਡਾਰੀਆਂ ਦਾ ਖਰਚਾ

ਵਿਧਾਇਕ ਚੁੱਕਣਗੇ ਖਿਡਾਰੀਆਂ ਦਾ ਖਰਚਾ

  • 2-6 ਸਤੰਬਰ ਤੱਕ ਹੋਣ ਵਾਲੀ ਮਲੇਸ਼ੀਆ ਕਰਾਟੇ ਚੈਂਪਿਅਨਸ਼ਿਪ ਟੂਰ ਦਾ ਖਰਚਾ ਚੁੱਕਣ ਦਾ ਲਿਆ ਫੈਸਲਾ

ਦਿਨੇਸ਼ ਮੌਦਗਿਲ, Ludhiana News: ਲੁਧਿਆਣਾ ਸ਼ਹਿਰ ਤੋਂ ਅੰਤਰਰਾਸ਼ਟਰੀ ਪੱਧਰ ਦੀਆਂ ਕਰਾਟੇ ਖਿਡਾਰਨਾਂ ਜੈਸਿਕਾ, ਸ਼ਾਲੂ ਅਤੇ ਪ੍ਰਿੰਯਕਾ ਬਾਹਰੀ ਦੇ ਆਗਾਮੀ ਮਲੇਸ਼ੀਆਂ ਕਰਾਟੇ ਚੈਂਪਿਅਨਸ਼ਿਪ ਵਿੱਚ ਭਾਗ ਲੈਣ ਲਈ ਹੋਣ ਵਾਲਾ ਖਰਚਾ, ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਐਨਜੀਓ ਹੈਲਪਫੁਲ ਦੇ ਸਹਿਯੋਗ ਨਾਲ ਕੀਤਾ ਜਾਵੇਗਾ।

ਇਸ ਲਈ ਲਿਆ ਫੈਸਲਾ

ਵਿਧਾਇਕ ਸਿੱਧੂ ਦੇ ਧਿਆਨ ਵਿੱਚ ਆਇਆ ਕਿ ਲੁਧਿਆਣਾ ਸ਼ਹਿਰ ਦੀਆਂ ਹੋਣਹਾਰ ਖਿਡਾਰਨਾਂ ਪੈਸਿਆਂ ਦੀ ਥੁੜ ਕਰਕੇ ਪਹਿਲਾਂ ਵੀ ਅੰਤਰਰਾਸ਼ਟਰੀ ਪੱਧਰ ਦੀਆਂ ਖੇਡਾਂ ਵਿੱਚ ਹਿੱਸਾ ਲੈਣ ਤੋਂ ਵਾਂਝੀਆਂ ਰਹਿ ਗਈਆਂ ਸਨ। ਉਨ੍ਹਾਂ ਤੁਰੰਤ ਇਸ ਮਸਲੇ ‘ਤੇ ਪੈਰਵੀ ਕਰਦਿਆਂ ਐਨਜੀਓ ਹੈਲਪਫੁਲ ਦੇ ਸਹਿਯੋਗ ਨਾਲ ਬੱਚੀਆਂ ਦੇ ਆਗਾਮੀ 2 ਤੋਂ 6 ਸਤੰਬਰ ਵਾਲੇ ਮਲੇਸ਼ੀਆ ਕਰਾਟੇ ਚੈਂਪਿਅਨਸ਼ਿਪ ਟੂਰ ਦਾ ਖਰਚਾ ਚੁੱਕਣ ਦਾ ਫੈਸਲਾ ਕੀਤਾ।

ਉਨ੍ਹਾਂ ਅੰਤਰਰਾਸ਼ਟਰੀ ਪੱਧਰ ਦੀਆਂ ਕਰਾਟੇ ਖਿਡਾਰਨਾਂ ਜੈਸਿਕਾ, ਸ਼ਾਲੂ ਅਤੇ ਪ੍ਰਿੰਯਕਾ ਬਾਹਰੀ ਨੂੰ ਆਪਣੇ ਸਥਾਨਕ ਦਫ਼ਤਰ ਵਿਖੇ ਚੈਕ ਸਪੁਰਦ ਕੀਤਾ। ਉਨ੍ਹਾਂ ਐਨਜੀਓ ਹੈਲਪਫੁਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀ ਪਹਿਲਕਦਮੀ ਲਈ ਸ਼ਹਿਰ ਦੀਆਂ ਹੋਰ ਗੈਰ-ਸਰਕਾਰੀ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ।

ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਸਰਕਾਰ

ਐਨਜੀਓ ਹੈਲਪਫੁਲ ਦੇ ਨੁਮਾਇੰਦਿਆਂ ਦੇ ਨਾਲ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਸੂਬਾ ਸਰਕਾਰ ਪੰਜਾਬ ਦੀ ਜਵਾਨੀ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ ਤਾਂ ਜੋ ਉਹ ਲੁਧਿਆਣਾ ਸ਼ਹਿਰ, ਆਪਣੇ ਪੰਜਾਬ ਸੂਬੇ ਅਤੇ ਦੇਸ਼ ਦਾ ਨਾਂਅ ਰੋਸ਼ਨ ਕਰ ਸਕਣ। ਇਸ ਤੋਂ ਇਲਾਵਾ ਬੱਚੇ ਖੇਡਾਂ ਰਾਹੀਂ ਆਪਣਾ ਜੀਵਨ ਪੱਧਰ ਉੱਚਾ ਚੁੱਕਦਿਆਂ ਆਪਣੇ ਪਰਿਵਾਰ ਦਾ ਵੀ ਸਹਾਰਾ ਬਣਨ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਖੇਡਾਂ ਦੇ ਖੇਤਰ ਵਿੱਚ ਪੰਜਾਬ ਨੂੰ ਮੋਹਰੀ ਰਾਜ ਵਜੋਂ ਉਭਰਨ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ।

ਇਹ ਵੀ ਪੜੋ : ਰੀਜ਼ਨਲ ਸਪਾਈਨਲ ਇੰਜਰੀਜ਼ ਸੈਂਟਰ ਲਈ 10.73 ਕਰੋੜ ਰੁਪਏ ਮੰਜੂਰ

ਇਹ ਵੀ ਪੜੋ : ਸਕੂਲ ‘ਚ ਡਿੱਗਿਆ ਕਈਂ ਸੌ ਸਾਲ ਪੁਰਾਣਾ ਪਿੱਪਲ ਦਾ ਦਰੱਖਤ, ਇੱਕ ਦੀ ਮੌਤ

ਸਾਡੇ ਨਾਲ ਜੁੜੋ : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular