Friday, August 12, 2022
Homeਪੰਜਾਬ ਨਿਊਜ਼ਮੱਤੇਵਾੜਾ ਮੈਗਾ ਟੈਕਸਟਾਈਲ ਪਾਰਕ ਪ੍ਰੋਜੈਕਟ ਹੋਵੇਗਾ ਰੱਦ

ਮੱਤੇਵਾੜਾ ਮੈਗਾ ਟੈਕਸਟਾਈਲ ਪਾਰਕ ਪ੍ਰੋਜੈਕਟ ਹੋਵੇਗਾ ਰੱਦ

ਪੰਜਾਬ ਸਰਕਾਰ ਦਾ ਵੱਡਾ ਫੈਸਲਾ

ਦਿਨੇਸ਼ ਮੌਦਗਿਲ, Punjab News (Mattewara Mega Textile Park Project Update) : ਵਾਤਾਵਰਣ ਪ੍ਰੇਮੀਆਂ ਦੇ ਵਿਰੋਧ ਕਾਰਨ ਹੁਣ ਮੱਤੇਵਾੜਾ ਵਿੱਚ ਮੈਗਾ ਟੈਕਸਟਾਈਲ ਪਾਰਕ ਨਹੀਂ ਬਣੇਗਾ ਅਤੇ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਪੰਜਾਬ ਸਰਕਾਰ ਅਤੇ ਲੋਕ ਐਕਸ਼ਨ ਕਮੇਟੀ ਦਰਮਿਆਨ ਹੋਈ ਮੀਟਿੰਗ ਦੌਰਾਨ ਲਿਆ ਗਿਆ ਹੈ। ਜਿਸ ‘ਤੇ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਕਿ ਮੱਤੇਵਾੜਾ ਪ੍ਰਾਜੈਕਟ ਨੂੰ ਰੱਦ ਕਰ ਦਿੱਤਾ ਜਾਵੇਗਾ ਅਤੇ ਇੱਥੇ ਕੋਈ ਟੈਕਸਟਾਈਲ ਪਾਰਕ ਨਹੀਂ ਜਾਵੇਗਾ।

ਵਾਤਾਵਰਣ ਪ੍ਰੇਮੀਆਂ ਨੇ ਐਤਵਾਰ ਨੂੰ ਧਰਨਾ ਦਿੱਤਾ ਸੀ

ਇੱਥੇ ਜ਼ਿਕਰਯੋਗ ਹੈ ਕਿ ਲੋਕ ਐਕਸ਼ਨ ਕਮੇਟੀ ਦੇ ਬੈਨਰ ਹੇਠ ਵਾਤਾਵਰਣ ਪ੍ਰੇਮੀਆਂ ਨੇ ਐਤਵਾਰ ਨੂੰ ਜਬਰਦਸਤ ਧਰਨਾ ਦਿੱਤਾ ਸੀ। ਜਿਸ ਵਿੱਚ ਕਿਸਾਨ ਜਥੇਬੰਦੀਆਂ ਅਤੇ ਸਮਾਜਿਕ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਕੁਝ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ। ਧਰਨੇ ਦੌਰਾਨ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੇ ਕਿਹਾ ਸੀ ਕਿ ਸਰਕਾਰ ਇਸ ਮੁੱਦੇ ‘ਤੇ ਗੱਲਬਾਤ ਕਰਨ ਲਈ ਤਿਆਰ ਹੈ।

ਪਿੱਛਲੀ ਕਾਂਗਰੇਸ ਸਰਕਾਰ ਨੇ ਪਾਸ ਕੀਤਾ ਸੀ

ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਇਹ ਫੈਸਲਾ ਕੈਬਨਿਟ ਵਿੱਚ ਪਾਸ ਕੀਤਾ ਸੀ। ਜਿਸ ਦਾ ਉਸ ਸਮੇਂ ਵੱਖ-ਵੱਖ ਜਥੇਬੰਦੀਆਂ ਵੱਲੋਂ ਵਿਰੋਧ ਵੀ ਕੀਤਾ ਗਿਆ ਸੀ। ਹੁਣ ਇਸ ਫੈਸਲੇ ਨੂੰ ਮਾਨ ਸਰਕਾਰ ਨੇ ਰੱਦ ਕਰ ਦਿੱਤਾ ਹੈ। ਹੁਣ ਮੱਤੇਵਾੜਾ ਜੰਗਲ ਵਿੱਚ ਉਹੀ ਜੜ੍ਹੀ-ਬੂਟੀਆਂ ਅਤੇ ਕਈ ਤਰ੍ਹਾਂ ਦੇ ਪੰਛੀਆਂ ਦਾ ਆਉਣਾ-ਜਾਣਾ ਜਾਰੀ ਰਹੇਗਾ। ਇਸ ਫੈਸਲੇ ਤੋਂ ਬਾਅਦ ਇਸ ਜੰਗਲ ਵਿੱਚ ਰੁੱਖਾਂ ਦੇ ਨਾਲ-ਨਾਲ ਪੰਛੀਆਂ ਨੂੰ ਵੀ ਕੋਈ ਖ਼ਤਰਾ ਨਹੀਂ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਲੋਕਾਂ ਨੇ ਸਵਾਗਤ ਕੀਤਾ ਹੈ। ਜਿਸ ਨਾਲ ਵਾਤਾਵਰਣ ਸੁਰੱਖਿਅਤ ਰਹੇਗਾ ਅਤੇ ਇਲਾਕਾ ਨਿਵਾਸੀ ਕੈਂਸਲ ਕੀਤੇ ਟੈਕਸਟਾਈਲ ਪਾਰਕ ਦੇ ਪ੍ਰਦੂਸ਼ਣ ਅਤੇ ਕਈ ਬਿਮਾਰੀਆਂ ਤੋਂ ਬਚ ਸਕਣਗੇ।

ਇਹ ਵੀ ਪੜੋ : ਅੰਮ੍ਰਿਤਸਰ ਪੁਲਿਸ ਤੋਂ ਬਾਅਦ ਹੁਸ਼ਿਆਰਪੁਰ ਪੁਲਿਸ ਨੇ ਲਿਆ ਲਾਰੇਂਸ ਦਾ ਰਿਮਾਂਡ

ਇਹ ਵੀ ਪੜੋ : ਸਿਮਰਜੀਤ ਸਿੰਘ ਬੈਂਸ ਨੇ ਅਦਾਲਤ ‘ਚ ਕੀਤਾ ਆਤਮ ਸਮਰਪਣ

ਸਾਡੇ ਨਾਲ ਜੁੜੋ : Twitter Facebook youtube

 

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular