Saturday, June 25, 2022
Homeਪੰਜਾਬ ਨਿਊਜ਼MLA Hardeep took the initiative ਮੁੱਖ ਮੰਤਰੀ ਦੀ ਮੁਹਿੰਮ ਤਹਿਤ ਅਪਣੇ ਗੰਨਮੈਨ...

MLA Hardeep took the initiative ਮੁੱਖ ਮੰਤਰੀ ਦੀ ਮੁਹਿੰਮ ਤਹਿਤ ਅਪਣੇ ਗੰਨਮੈਨ ਦਾ ਜਨਮ ਦਿਨ ਮਨਾਇਆ

MLA Hardeep took the initiative

ਦਿਨੇਸ਼ ਮੋਦਗਿਲ, ਲੁਧਿਆਣਾ:

MLA Hardeep took the initiative ਆਮ ਆਦਮੀ ਪਾਰਟੀ ਹਲਕਾ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਪੁਲਸ ਦੇ ਜਵਾਨਾਂ ਨੂੰ ਸਨਮਾਨ ਦੇਣ ਹਿਤ ਸ਼ੁਰੂ ਕੀਤੀ ਗਈ ਮੁਹਿੰਮ ਸ਼ੁੱਭ ਇੱਛਾਵਾਂ ਨੂੰ ਪਹਿਲੇ ਦਿਨ ਹੀ ਹੁਲਾਰਾ ਦਿੱਤਾ। ਉਨ੍ਹਾਂ ਇਸ ਮੁਹਿੰਮ ਦੇ ਪਹਿਲੇ ਦਿਨ ਹੀ ਅਪਣੇ ਗੰਨਮੈਨ ਹੈੱਡ ਕਾਂਸਟੇਬਲ ਮੰਗਲ ਦਾਸ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਅਤੇ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਭੇਜਿਆ ਸਨਮਾਨ ਪੱਤਰ ਦੇ ਕੇ ਸਨਮਾਨਿਤ ਕਰਦਿਆਂ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ।

ਇਸ ਮੁਹਿੰਮ ਨਾਲ ਪੁਲਿਸ ਦੇ ਜਵਾਨਾਂ ਦੀ ਹੌਂਸਲਾ ਅਫ਼ਜਾਈ ਹੋਵੇਗੀ MLA Hardeep took the initiative

ਇਸ ਮੌਕੇ ਵਿਧਾਇਕ ਮੁੰਡੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਡੀਜੀਪੀ ਵੀਕੇ ਭੰਵਰਾ ਦਾ ਇਹ ਮੁਹਿੰਮ ਸ਼ੁਰੂ ਕਰਨ ਤੇ ਜਿੱਥੇ ਧੰਨਵਾਦ ਕੀਤਾ ਉੱਥੇ ਹੀ ਪੰਜਾਬ ਸਰਕਾਰ ਦੀ ਪ੍ਰਸ਼ੰਸਾ ਵੀ ਕੀਤੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨਾਲ ਲੋਕਾਂ ਨੂੰ ਸੁਰੱਖਿਆ ਦਾ ਮਾਹੌਲ ਦੇਣ ਵਾਲੇ ਪੰਜਾਬ ਪੁਲਿਸ ਦੇ ਜਵਾਨਾਂ ਅਤੇ ਅਧਿਕਾਰੀਆਂ ਦੀ ਹੌਂਸਲਾ ਅਫ਼ਜਾਈ ਹੋਵੇਗੀ।

ਹੈੱਡ ਕਾਂਸਟੇਬਲ ਮੰਗਲ ਦਾਸ ਨੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਵੀਕੇ ਭੰਵਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਦੇ ਜਨਮ ਦਿਨ ਨੂੰ ਚਾਰ ਚੰਦ ਲੱਗ ਗਏ ਹਨ ਜਿਸਨੂੰ ਉਹ ਕਦੇ ਭੁੱਲ ਨਹੀਂ ਪਾਉਣਗੇ। ਇਸ ਮੌਕੇ ਵਿਧਾਇਕ ਦੇ ਭਰਾ ਜੋਰਾਵਰ ਸਿੰਘ ਸੈਣੀ, ਪੀਏ ਰਣਜੀਤ ਸਿੰਘ ਸੈਣੀ, ਪੀਸੀਓ ਜਗਤਾਰ ਸਿੰਘ, ਈਸ਼ਰ ਸਿੰਘ, ਗੁਰਦੀਪ ਸਿੰਘ, ਬਬਲ ਸੈਣੀ, ਅਮਰੀਕ ਸੈਣੀ, ਗੁਰਚਰਨ ਸਿੰਘ, ਬੌਬੀ ਸੈਣੀ, ਪ੍ਰਿੰਸ ਸੈਣੀ, ਗੁਰਦੀਪ ਸਿੰਘ, ਸਿਮਰਨ ਸੈਣੀ, ਗੁਰਚਰਨ ਸੰਧੂ, ਤਰਨਪ੍ਰੀਤ ਸਿੰਘ, ਗੁਰਜੀਤ ਭੰਗੂ ਅਤੇ ਹੋਰ ਹਾਜ਼ਰ ਸਨ। MLA Hardeep took the initiative

Also Read : ਸੂਬੇ ਵਿੱਚ ਗੈਂਗਸਟਰ ਵਿਰੋਧੀ ਟਾਸਕ ਫੋਰਸ ਬਣਾਈ ਜਾਵੇ: ਸੀਐਮ

Connect With Us : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular