Sunday, September 25, 2022
Homeਪੰਜਾਬ ਨਿਊਜ਼ਸਾਂਸਦ ਸੰਜੀਵ ਅਰੋੜਾ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

ਸਾਂਸਦ ਸੰਜੀਵ ਅਰੋੜਾ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

ਦਿਨੇਸ਼ ਮੌਦਗਿਲ, Ludhiana News (MP Sanjeev Arora met the President): ਪੰਜਾਬ ਤੋਂ ਮੈਂਬਰ ਪਾਰਲੀਮੈਂਟ ਸੰਜੀਵ ਅਰੋੜਾ ਨੇ ਸ਼ੁੱਕਰਵਾਰ ਨੂੰ ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਰਾਸ਼ਟਰਪਤੀ ਭਵਨ ਦਿੱਲੀ ਵਿਖੇ ਮੁਲਾਕਾਤ ਕੀਤੀ। ਅਰੋੜਾ ਨੇ ਇਸ ਮੁਲਾਕਾਤ ਨੂੰ ਸ਼ਿਸ਼ਟਾਚਾਰ ਭੇਂਟ ਕਰਾਰ ਦਿੱਤਾ। ਆਪਣੀ ਮੁਲਾਕਾਤ ਦੌਰਾਨ ਉਨ੍ਹਾਂ ਨੇ ਰਾਸ਼ਟਰਪਤੀ ਨੂੰ ਭਾਰਤ ਦਾ ਰਾਸ਼ਟਰਪਤੀ ਚੁਣੇ ਜਾਣ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਰਾਸ਼ਟਰਪਤੀ ਨੂੰ ਆਪਣੇ ਬਾਰੇ, ਆਪਣੇ ਕੰਮਾਂ ਅਤੇ ਸਮਾਜਿਕ ਅਤੇ ਹੋਰ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕੁਝ ਮੌਜੂਦਾ ਮੁੱਦਿਆਂ ‘ਤੇ ਚਰਚਾ ਕੀਤੀ।

ਸਿਹਤ ਖੇਤਰ ਨੂੰ ਕੁਝ ਫੌਰੀ ਸੁਧਾਰਾਂ ਦੀ ਲੋੜ

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਿੱਥੇ ਤੱਕ ਸਿਹਤ ਖੇਤਰ ਦਾ ਸਬੰਧ ਹੈ ਦੇਸ਼ ਨੂੰ ਕੁਝ ਫੌਰੀ ਸੁਧਾਰਾਂ ਦੀ ਲੋੜ ਹੈ। ਉਨ੍ਹਾਂ ਨੇ ਧਿਆਨ ਦਿਵਾਇਆ ਕਿ ਹਰ ਭਾਰਤੀ ਲਈ ਸਸਤੀ ਸਿਹਤ ਸੰਭਾਲ ਉਪਲਬਧ ਕਰਾਉਣ ਦੀ ਸਖ਼ਤ ਲੋੜ ਹੈ, ਖਾਸ ਕਰਕੇ ਹਸਪਤਾਲਾਂ ਵਿੱਚ ਅੰਦਰੂਨੀ ਮਰੀਜ਼ਾਂ ਲਈ। ਉਨ੍ਹਾਂ ਦੇਸ਼ ਭਰ ਵਿੱਚ ਕੈਂਸਰ ਵਰਗੀਆਂ ਵੱਧ ਰਹੀਆਂ ਭਿਆਨਕ ਬਿਮਾਰੀਆਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਨੇ ਮਾਣਯੋਗ ਰਾਸ਼ਟਰਪਤੀ ਨੂੰ ਉਨ੍ਹਾਂ ਦੁਆਰਾ ਚਲਾਏ ਜਾ ਰਹੇ “ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ” ਨਾਮਕ ਚੈਰੀਟੇਬਲ ਟਰੱਸਟ ਬਾਰੇ ਵੀ ਜਾਣਕਾਰੀ ਦਿੱਤੀ। ਇਹ ਟਰੱਸਟ ਉਨ੍ਹਾਂ ਦੇ ਮਾਤਾ-ਪਿਤਾ ਦੇ ਨਾਂ ‘ਤੇ ਹੈ ਅਤੇ ਇਸ ਨੇ ਲਗਭਗ 170 ਕੈਂਸਰ ਦੇ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਹੈ।

ਇਹ ਵੀ ਪੜ੍ਹੋ:  ਸਰਕਾਰ ਜਲਦ ਨਵੀਂ ਟ੍ਰਾਂਸਪੋਰਟ ਨੀਤੀ ਲੈ ਕੇ ਆਵੇਗੀ : ਟ੍ਰਾਂਸਪੋਰਟ ਮੰਤਰੀ

ਇਹ ਵੀ ਪੜ੍ਹੋ: ਅਰਸ਼ਦੀਪ ਸਿੰਘ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ: ਮੀਤ ਹੇਅਰ 

ਸਾਡੇ ਨਾਲ ਜੁੜੋ :  Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular